ਰਾਮਾ ਦੇਵੀ ਮਹਿਲਾ ਯੂਨੀਵਰਸਿਟੀ
ਰਾਮਾ ਦੇਵੀ ਮਹਿਲਾ ਯੂਨੀਵਰਸਿਟੀ, ਭਾਰਤ ਦੇ ਉੜੀਸਾ ਦੇ ਭੁਵਨੇਸ਼ਵਰ ਵਿੱਚ ਸਥਿਤ ਔਰਤਾਂ ਲਈ ਇੱਕ ਰਾਜ ਯੂਨੀਵਰਸਿਟੀ ਹੈ। ਇਸ ਨੂੰ 1964 ਵਿੱਚ ਭੁਵਨੇਸ਼ਵਰ ਦੀ ਇੱਕ ਛੋਟੀ ਜਿਹੀ ਇਮਾਰਤ ਵਿੱਚ "ਰਾਮਾ ਦੇਵੀ ਮਹਿਲਾ ਕਾਲਜ" ਵਜੋਂ ਸਥਾਪਤ ਕੀਤਾ ਗਿਆ ਸੀ। ਰਾਮਾ ਦੇਵੀ ਮਹਿਲਾ ਕਾਲਜ ਨੂੰ 2015 'ਚ ਰਾਜ ਸਰਕਾਰ ਨੇ ਇੱਕ ਯੂਨੀਵਰਸਿਟੀ ਵਿੱਚ ਤਬਦੀਲ ਕਰ ਦਿੱਤਾ ਜਿਸ ਦਾ ਨਾਂ "ਰਾਮਾ ਦੇਵੀ ਮਹਿਲਾ ਯੂਨੀਵਰਸਿਟੀ" ਰੱਖਿਆ ਗਿਆ ਹੈ। ਇਹ ਉੜੀਸਾ ਦੀ ਪਹਿਲੀ ਮਹਿਲਾ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦਾ ਨਾਂ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵੀ ਰਾਮਾਦੇਵੀ ਚੌਧਰੀ ਦੇ ਨਾਂ 'ਤੇ ਰੱਖਿਆ ਗਿਆ ਹੈ।
Read article

