Map Graph

ਵਿਸ਼ਵ ਡੋਪਿੰਗ ਵਿਰੋਧ ਸੰਸਥਾ

ਵਿਸ਼ਵ ਡੋਪਿੰਗ ਵਿਰੋਧ ਸੰਸਥਾ ਅੰਤਰਰਾਸ਼ਟਰੀ ਖੇਡਾਂ ਵਿੱਚ ਨਸ਼ੇ ਦੇ ਵਧਦੇ ਰੁਝਾਨ ਨੂੰ ਰੋਕਣ ਲਈ ਬਣਾਈ ਗਈ ਇੱਕ ਵਿਸ਼ਵ ਪੱਧਰੀ ਆਜ਼ਾਦ ਸੰਸਥਾ ਹੈ। ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਵਲੋਂ ਇਸ ਦੀ ਸਥਾਪਨਾ 10 ਨਵੰਬਰ 1999 ਨੂੰ ਸਵਿਟਜਰਲੈਂਡ ਦੇ ਲੁਸੇਨ ਸ਼ਹਿਰ ਵਿੱਚ ਕੀਤੀ ਗਈ ਸੀ ਜਿਸ ਦਾ ਮੁੱਖ ਦਫ਼ਤਰ ਕੈਨੇਡਾ ਦੇ ਮਾਂਟਰੀਆਲ ਸ਼ਹਿਰ ਵਿੱਚ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਡਾ ਖੇਡਾਂ ਵਿੱਚ ਡਰੱਗਜ਼ ਦੇ ਵਧਦੀ ਵਰਤੋਂ ਨੂੰ ਲੈ ਕੇ ਕਾਫ਼ੀ ਸਰਗਰਮ ਹੈ। ਵਾਡਾ ਦੇ ਜਨਵਰੀ 2009 ਤੋਂ ਲਾਗੂ ਨਵੇਂ ਕਾਨੂੰਨ ਦਾ ਨਵਾਂ ਨਿਯਮ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਚ ਤੋਂ ਇਲਾਵਾ ਬਾਕੀ ਵਿਹਲੇ ਸਮੇਂ ਵਿੱਚ ਡੋਪ ਟੈਸਟ ਲਈ ਖਿਡਾਰੀਆਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਕਿੱਥੇ ਹਨ। ਇਸ ਦੇ ਤਹਿਤ ਨਿਯਮਾਂ ‘ਤੇ ਵਿਸ਼ਵ ਦੇ ਕਈ ਵੱਡੇ ਖਿਡਾਰੀਆਂ ਨੇ ਸਵਾਲ ਵੀ ਉਠਾਏ ਹਨ।

Read article