ਸਾਹਨੇਵਾਲੀ
ਮਾਨਸਾ ਜ਼ਿਲ੍ਹੇ ਦਾ ਪਿੰਡਸਾਹਨੇਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।ਸਭ ਤੋ ਜਿਆਦਾ ਵਸੋਂ ਮਾਨ ਗੋਤ ਦੇ ਜੱਟ ਸਿੱਖਾਂ ਦੀ ਹੈ ਦੂਜੇ ਗੋਤ ਸਿੱਧੂ ਤੇ ਜਵੰਦਾ ਹਨ..ਪਿਛਲੇ ਚਾਰ ਕੁ ਸਾਲ ਤੋਂ ਰਾਜਸਥਾਨ ਤੋਂ ਆਏ ਲੋਕਾਂ ਨੇ ਪਿੰਡ ਦੇ ਲਹਿੰਦੇ ਪਾਸੇ ਬਾਜ਼ੀਗਰ ਬਸਤੀ ਵਸਾ ਲਈ ਹੈ। ਪਿੰਡ ਵਿੱਚ ਮਿਸਾਲੀ ਭਾਈਚਾਰਕ ਸਾਂਝ ਹੈ।ਮਜ਼ਬੀ ਸਿੱਖ,ਰਮਦਾਸੀਏ ਸਿੱਖ ਤੇ ਜੱਟ ਸਿੱਖ ਭਾਈਚਾਰਕ ਏਕਤਾ ਤੇ ਪਿਆਰ ਨਾਲ ਵੱਸਦੇ ਹਨ ਪਿੰਡ ਤੋਂ ਇੱਕ ਕਿਲੋਮੀਟਰ ਦੀ ਵਿੱਥ ਤੇ ਪੀਪੀ ਮੋਡ ਅਧੀਨ ਇੱਕ ਆਦਰਸ਼ ਸਕੂਲ ਹੈ 2001 ਵਿੱਚ ਸਾਹਨੇਵਾਲੀ ਦੀ ਅਬਾਦੀ 1182 ਸੀ। ਇਸਦਾ ਖੇਤਰਫ਼ਲ 6.19 ਕਿ. ਮੀ. ਵਰਗ ਹੈ।ਧਾਂਰਮਿਕ ਖੇਤਰ ਵਿੱਚ ਸੰਤ ਭਾਗ ਸਿੰਘ ਸਿੱਖ ਧਰਮ ਦੇ ਵੱਡੇ ਪ੍ਰਚਾਰਕ ਇਸ ਪਿੰਡ ਦੇ ਜੰਮਪਲ ਹਨ ,ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰ ਕੇ ਬਹੁਤ ਸਾਰੇ ਨੇੜਲੇ ਪਿੰਡਾਂ ਵਿੱਚ ਗੁਰਦਵਾਰੇ ਬਣਵਾਏ ਅਤੇ ਬਹੁਤ ਪਾਠੀ ਸਿੰਘ ਤਿਆਰ ਕੀਤੇ।
Read article