ਐਮ ਜੀ ਰਾਮਚੰਦਰਨ
ਫ਼ਿਲਮ ਅਦਾਕਾਰ, ਨਿਰਦੇਸ਼ਕ, ਨਿਰਮਾਤਾ, ਰਾਜਨੀਤੀਵੇਤਾ ਅਤੇ ਤਾਮਿਲਨਾਡੂ ਦਾ ਮੁੱਖ ਮੰਤਰੀ / From Wikipedia, the free encyclopedia
ਮਰੁਧੁਰ ਗੋਪਾਲਨ ਰਾਮਚੰਦਰਨ (17 ਜਨਵਰੀ 1917 – 24 ਦਸੰਬਰ 1987), ਇੱਕ ਤਾਮਿਲ ਫ਼ਿਲਮ ਅਦਾਕਾਰ ਅਤੇ ਸਿਆਸਤਦਾਨ ਸੀ। ਉਹ ਐਮਜੀਆਰ ਦੇ ਨਾਂ ਨਾਲ ਵੀ ਮਸ਼ਹੂਰ ਸੀ। ਉਹ ਆਪਣੀ ਮੌਤ ਤੱਕ 1977 ਤੋਂ 1987 ਤੱਕ ਭਾਰਤੀ ਰਾਜ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। ਉਸਦਾ ਜਨਮ ਕੈਂਡੀ, ਸ਼੍ਰੀਲੰਕਾ ਵਿੱਚ ਹੋਇਆ ਸੀ। ਉਹ ਇੱਕ ਸੱਭਿਆਚਾਰਕ ਪ੍ਰਤੀਕ ਹੈ। ਰਾਜ ਅਤੇ ਤਾਮਿਲ ਫਿਲਮ ਉਦਯੋਗ ਦੇ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਇੱਕ ਪਰਉਪਕਾਰੀ ਅਤੇ ਮਾਨਵਤਾਵਾਦੀ ਪ੍ਰਤੀਕ ਸਨ। 1988 ਵਿੱਚ, ਐਮ.ਜੀ.ਆਰ. ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ, ਮਰਨ ਉਪਰੰਤ ਸਨਮਾਨਿਤ ਕੀਤਾ ਗਿਆ।