ਕ੍ਰਿਕਟ
ਖੇਡ ਜੋ ਕਿ ਬੱਲੇ ਅਤੇ ਗੇਂਦ ਨਾਲ ਖੇਡੀ ਜਾਂਦੀ ਹੈ / From Wikipedia, the free encyclopedia
ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿੱਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ)
ਤਸਵੀਰ:Wankhede।CC WCF.jpg | |
ਖੇਡ ਅਦਾਰਾ | ਅੰਤਰਰਾਸ਼ਟਰੀ ਕ੍ਰਿਕਟ ਸਭਾ |
---|---|
ਪਹਿਲੀ ਵਾਰ | 16ਵੀਂ ਸਦੀ; ਦੱਖਣੀ-ਪੂਰਬੀ ਇੰਗਲੈਂਡ |
ਖ਼ਾਸੀਅਤਾਂ | |
ਪਤਾ | ਨਹੀਂ |
ਟੀਮ ਦੇ ਮੈਂਬਰ | 11 ਖਿਡਾਰੀ ਇੱਕ ਪਾਸੇ |
Mixed gender | ਹਾਂ, ਵੱਖਰੇ ਮੁਕਾਬਲੇ |
ਕਿਸਮ | ਟੀਮ ਖੇਡ, ਬੈਟ-ਅਤੇ-ਗੇਂਦ |
ਖੇਡਣ ਦਾ ਸਮਾਨ | ਕ੍ਰਿਕਟ ਗੇਂਦ, ਕ੍ਰਿਕਟ ਬੈਟ, ਵਿਕਟ |
ਥਾਂ | ਕ੍ਰਿਕਟ ਮੈਦਾਨ |
ਪੇਸ਼ਕਾਰੀ | |
ਦੇਸ਼ ਜਾਂ ਖੇਤਰ | ਵਿਸ਼ਵਭਰ ਵਿੱਚ ਪਰ ਜਿਆਦਾਤਰ ਆਸਟ੍ਰੇਲੀਆ, ਇੰਗਲੈਂਡ, ਭਾਰਤੀ ਉਪ-ਮਹਾਂਦੀਪ, ਦੱਖਣੀ ਅਫ਼ਰੀਕਾ, ਵੈਸਟ ਇੰਡੀਜ਼ ਵਿੱਚ |
ਓਲੰਪਿਕ ਖੇਡਾਂ | ਨਹੀਂ (1900 ਵਿੱਚ ਕੇਵਲ) |
ਇੱਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਦੋਵੇਂ ਟੀਮਾਂ ਦੇ ਕਪਤਾਨ ਟੌਸ (ਸਿੱਕੇ ਦੇ) ਲਈ ਪਿਚ 'ਤੇ ਮਿਲਦੇ ਹਨ, ਜਿਸਦੇ ਨਾਲ ਵਿਜੇਤਾ ਫੈਸਲਾ ਕਰਦਾ ਹੈ ਕਿ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਬੱਲੇਬਾਜ਼ੀ ਟੀਮ ਦੇ ਦੋ ਖਿਡਾਰੀ ਅਤੇ ਗੇਂਦਬਾਜ਼ੀ/ਫੀਲਡਿੰਗ ਵਾਲੇ ਪਾਸੇ ਤੋਂ ਸਾਰੇ 11 ਖਿਡਾਰੀ, ਫਿਰ ਮੈਦਾਨ ਵਿੱਚ ਦਾਖਲ ਹੁੰਦੇ ਹਨ ਅਤੇ ਫੀਲਡਿੰਗ ਟੀਮ ਦੇ ਇੱਕ ਮੈਂਬਰ ਦੁਆਰਾ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸਨੂੰ ਗੇਂਦਬਾਜ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹ ਇੱਕ ਪਾਸੇ ਤੋਂ ਗੇਂਦ ਨੂੰ ਪਿੱਚ ਦੇ ਦੂਜੇ ਵਿਕਟ ਵੱਲ, ਜਿਸ ਨੂੰ ਸਟਾਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲ ਸੁੱਟਦਾ ਹੈ ਅਤੇ ਸਟਰਾਈਕਰ ਦੀ ਭੂਮਿਕਾ ਵਾਲਾ ਬੱਲੇਬਾਜ਼ ਗੇਂਦ ਨੂੰ ਦੌੜਾਂ ਬਣਾਉਣ ਲਈ ਮਾਰਦਾ ਹੈ। ਨਾਨ-ਸਟਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਦੂਜਾ ਬੱਲੇਬਾਜ਼, ਗੇਂਦਬਾਜ਼ ਦੇ ਨਜ਼ਦੀਕ ਪਿੱਚ ਦੇ ਉਲਟ ਸਿਰੇ 'ਤੇ ਉਡੀਕ ਕਰਦਾ ਹੈ। ਗੇਂਦਬਾਜ਼ੀ ਟੀਮ ਦਾ ਉਦੇਸ਼ ਦੌੜਾਂ ਨੂੰ ਰੋਕਣਾ ਅਤੇ ਬੱਲੇਬਾਜ਼ਾਂ ਨੂੰ ਖਾਰਜ (ਆਊਟ) ਕਰਨਾ ਹੈ। ਇੱਕ ਆਊਟ ਬੱਲੇਬਾਜ਼, ਜਿਸਨੂੰ "ਬਾਹਰ" ਹੋਣ ਦਾ ਐਲਾਨ ਕੀਤਾ ਗਿਆ ਹੈ, ਨੂੰ ਟੀਮ ਦੇ ਸਾਥੀ ਵੱਲੋਂ ਬਦਲਣ ਲਈ ਮੈਦਾਨ ਨੂੰ ਛੱਡ ਦਿੱਤਾ ਜਾਂਦਾ ਹੈ।
ਆਊਟ ਕਰਨ ਦੇ ਸਭ ਤੋਂ ਆਮ ਢੰਗ ਇਹ ਹਨ: ਬੋਲਡ, ਜਦੋਂ ਗੇਂਦਬਾਜ਼ ਸਟੰਪ ਨੂੰ ਸਿੱਧੇ ਗੇਂਦ ਨਾਲ ਹਿੱਟ ਕਰਦਾ ਹੈ ਅਤੇ ਵਿਕਟਾਂ ਤੇ ਪਈਆਂ ਗੁੱਲੀਆਂ ਨੂੰ ਡੇਗ ਦਿੰਦਾ ਹੈ; ਵਿਕਟ ਤੋਂ ਪਹਿਲਾਂ ਲੱਤ (ਐਲਬੀਡਬਲਿਊ), ਜਦੋਂ ਬੱਲੇਬਾਜ਼ ਗੇਂਦ ਨੂੰ ਆਪਣੇ ਬੱਲੇ ਦੀ ਬਜਾਏ ਆਪਣੇ ਸਰੀਰ ਨਾਲ ਮਾਰਨ ਤੋਂ ਰੋਕਦਾ ਹੈ, ਅਤੇ ਵਿਕਟਾਂ ਦੀ ਸੇਧ ਵਿੱਚ ਖੜ੍ਹਾ ਹੁੰਦਾ ਹੈ, ਭਾਵ ਕਿ ਜੇਕਰ ਬੱਲੇਬਾਜ਼ ਗੇਂਦ ਆਪਣੇ ਸਰੀਰ ਨਾਲ ਨਾ ਰੋਕਦਾ ਤਾਂ ਗੇਂਦ ਨੇ ਵਿਕਟਾਂ ਵਿੱਚ ਜਾ ਵੱਜਣਾ ਸੀ; ਅਤੇ ਕੈਚ ਜਦੋਂ ਬੱਲੇਬਾਜ਼ ਗੇਂਦ ਨੂੰ ਹਵਾ ਵਿੱਚ ਘੁਮਾਉਂਦਾ ਹੈ ਅਤੇ ਜ਼ਮੀਨ ਨੂੰ ਛੋਹਣ ਤੋਂ ਪਹਿਲਾਂ ਇਸ ਨੂੰ ਫੀਲਡਰ ਦੁਆਰਾ ਬੁੱਚ (ਫੜ੍ਹ) ਲਿਆ ਜਾਂਦਾ ਹੈ।
ਦੌੜਾਂ ਨੂੰ ਦੋ ਮੁੱਖ ਢੰਗਾਂ ਦੁਆਰਾ ਬਣਾਇਆ ਜਾਂਦਾ ਹੈ: ਜਾਂ ਤਾਂ ਬੱਲੇ ਨੂੰ ਚੰਗੀ ਤਰ੍ਹਾਂ ਹਿੱਟ ਕਰਕੇ, ਇਸ ਨੂੰ ਸੀਮਾ ਪਾਰ ਕਰਨ ਨਾਲ, ਜਾਂ ਦੋ ਬੱਲੇਬਾਜ਼ਾਂ ਨੇ ਆਪੋ-ਆਪਣੀਆਂ ਜਗ੍ਹਾਵਾਂ ਤੋਂ ਇੱਕ ਦੂਸਰੇ ਦੀ ਜਗ੍ਹਾ ਤੇ ਪਿੱਚ ਦੀ ਲੰਬਾਈ ਤੋਂ ਉਲਟ ਦਿਸ਼ਾ ਵਿੱਚ ਚੱਲਦੇ ਹੋਏ ਭੱਜਣਾ ਹੁੰਦਾ ਹੈ, ਜਦੋਂ ਫੀਲਡਰ ਗੇਂਦ ਨੂੰ ਫੜ੍ਹ ਰਹੇ ਹੁੰਦੇ ਹਨ ਓਦੋਂ।