![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/1/19/Fakir_Lalon_Shah.jpg/640px-Fakir_Lalon_Shah.jpg&w=640&q=50)
ਲਾਲਨ ਸ਼ਾਹ ਫ਼ਕੀਰ
From Wikipedia, the free encyclopedia
ਲਾਲਨ (ਬੰਗਾਲੀ: লালন) ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ; (ਅੰਦਾਜ਼ਨ 1774–1890),[1][2] ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ [3][4][5][6] ਕਾਜ਼ੀ ਨਜ਼ਰੁਲ ਇਸਲਾਮ,[7] ਅਤੇ ਐਲਨ ਗਿਨਜਬਰਗ ਸਮੇਤ ਅਨੇਕ ਕਵੀਆਂ ਅਤੇ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਪ੍ਰਭਾਵਿਤ ਕੀਤਾ। - ਕਿਉਂਜੋ ਉਹ " ਜ਼ਾਤ ਧਰਮ ਦੇ ਸਭ ਵਖਰੇਵਿਆਂ ਨੂੰ ਰੱਦ ਕਰਦੇ ਸਨ ",[3] ਜੀਵਨ ਦੌਰਾਨ ਅਤੇ ਮਰਨ ਉੱਪਰੰਤ ਵੀ ਉਹ ਚੋਖੀ ਚਰਚਾ ਦਾ ਵਿਸ਼ਾ ਹਨ।[8] ਉਨ੍ਹਾਂ ਦੇ ਪੈਰੋਕਾਰ ਵਧੇਰੇ ਕਰ ਕੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਵਾਸੀ ਹਨ। ਉਨ੍ਹਾਂ ਨੇ ਕੁਸ਼ਤੀਆ ਰੇਲਵੇ ਸਟੇਸ਼ਨ ਤੋਂ ਲਗਪਗ 2 ਕਿ ਮੀ ਦੂਰ ਚੇਊਰੀਆ ਵਿੱਚ 'ਲਾਲਨ ਆਖਰਾ' ਨਾਮ ਦੀ ਸੰਸਥਾ ਸਥਾਪਿਤ ਕੀਤੀ। ਉਨ੍ਹਾਂ ਨੂੰ ਬੌਲ ਸੰਗੀਤ ਦੇ ਬਾਨੀ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਲਾਲਨ ਫ਼ਕੀਰ ਸਾਈਂ/ਸਾਈ, ਸ਼ਾਹসাঁই, শাহ (ਫ਼ਾਰਸੀ ਲਿੱਪੀ ਵਿੱਚ سای), ਜਨਮ ...
ਲਾਲਨ ਫ਼ਕੀਰ ਸਾਈਂ/ਸਾਈ, ਸ਼ਾਹ সাঁই, শাহ (ਫ਼ਾਰਸੀ ਲਿੱਪੀ ਵਿੱਚ سای) | |
---|---|
লালন ফকির | |
![]() ਲਾਲਨ ਦਾ ਇੱਕੋ ਇੱਕ ਪੋਰਟਰੇਟ ਜੋ ਉਨ੍ਹਾਂ ਦੇ ਜੀਵਨ ਕਾਲ ਸਮੇਂ ਜਯੋਤੀਰਿੰਦਰਾਨਾਥ ਟੈਗੋਰ ਨੇ ਚਿਤਰਿਆ ਸੀ। | |
ਜਨਮ | c. 1774 |
ਮੌਤ | (1890-10-17)17 ਅਕਤੂਬਰ 1890 |
ਕਬਰ | ਚੇਊਰੀਆ, ਕੁਸ਼ਤੀਆ, ਬੰਗਾਲ |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਲਈ ਪ੍ਰਸਿੱਧ | ਬੌਲ ਸੰਗੀਤ |
ਜੀਵਨ ਸਾਥੀ | ਬਿਸ਼ੋਖਾ |
ਬੰਦ ਕਰੋ