ਬਗ਼ਦਾਦ
ਇਰਾਕ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ / From Wikipedia, the free encyclopedia
ਬਗਦਾਦ (ਅਰਬੀ: بغداد) ਇਰਾਕ ਦਾ ਇੱਕ ਅਹਿਮ ਸ਼ਹਿਰ ਅਤੇ ਰਾਜਧਾਨੀ ਹੈ। 2011 ਦੇ ਅਬਾਦੀ ਅੰਦਾਜ਼ੇ ਮੁਤਾਬਕ 7,216,040 ਦੀ ਅਬਾਦੀ ਨਾਲ ਇਹ ਇਰਾਕ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਇਸ ਦਾ ਨਾਮ 600 ਈ ਪੂ ਦੇ ਬਾਬਿਲ ਦੇ ਰਾਜੇ ਭਾਗਦੱਤ ਉੱਤੇ ਪਿਆ ਹੈ। ਇਹ ਨਗਰ 4,000 ਸਾਲ ਪਹਿਲਾਂ ਪੱਛਮੀ ਯੂਰਪ ਅਤੇ ਬਹੁਤ ਦੂਰ ਪੂਰਬ ਦੇ ਦੇਸ਼ਾਂ ਦੇ ਵਿੱਚ, ਸਮੁੰਦਰੀ ਰਸਤੇ ਦੀ ਖੋਜ ਤੋਂ ਪਹਿਲਾਂ ਕਾਰਵਾਂ ਰਸਤੇ ਦਾ ਪ੍ਰਸਿੱਧ ਕੇਂਦਰ ਸੀ ਅਤੇ ਨਦੀ ਦੇ ਕੰਢੇ ਇਸ ਦੀ ਸਥਿਤੀ ਵਪਾਰਕ ਮਹੱਤਵ ਰੱਖਦੀ ਸੀ। ਮੇਸੋਪੋਟੇਮੀਆ ਦੇ ਉਪਜਾਊ ਭਾਗ ਵਿੱਚ ਸਥਿਤ ਬਗਦਾਦ ਅਸਲ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਕੇਂਦਰ ਸੀ। 9ਵੀਂ ਸਦੀ ਦੇ ਸ਼ੁਰੂ ਵਿੱਚ ਇਹ ਆਪਣੇ ਸਿਖਰ ਉੱਤੇ ਸੀ। ਉਸ ਸਮੇਂ ਇੱਥੇ ਪ੍ਰਬੁੱਧ ਖਲੀਫਾ ਦੀ ਛਤਰਛਾਇਆ ਵਿੱਚ ਧਨੀ ਵਪਾਰੀ ਅਤੇ ਵਿਦਵਾਨ ਲੋਕ ਵਧੇ ਫੁੱਲੇ। ਰੇਸ਼ਮੀ ਕੱਪੜੇ ਅਤੇ ਵਿਸ਼ਾਲ ਖਪਰੈਲ ਦੇ ਭਵਨਾਂ ਲਈ ਪ੍ਰਸਿੱਧ ਬਗਦਾਦ ਇਸਲਾਮ ਧਰਮ ਦਾ ਕੇਂਦਰ ਰਿਹਾ ਹੈ। ਇੱਥੇ ਦਾ ਔਸਤ ਤਾਪਮਾਨ ਲਗਭਗ 23 ਡਿਗਰੀ ਅਤੇ ਸਲਾਨਾ ਵਰਖਾ ਸੱਤ ਇੰਚ ਹੈ। ਇਸੇ ਲਈ ਇੱਥੇ ਖਜੂਰ ਅਤੇ ਝਾੜੀਆਂ ਦੇ ਕੁੰਜ ਜ਼ਿਆਦਾ ਮਿਲਦੇ ਹਨ।
ਬਗ਼ਦਾਦ
بغداد | |
---|---|
Clockwise from top: Aerial view of the Green Zone; Al-Mustansiriya University; Al-Kadhimiya Mosque; Swords of Qadisiyah monument; and the National Museum of Iraq Clockwise from top: Aerial view of the Green Zone; Al-Mustansiriya University; Al-Kadhimiya Mosque; Swords of Qadisiyah monument; and the National Museum of Iraq | |
Country | ![]() |
Governorate | Baghdad |
ਸਥਾਪਨਾ | 762 ਈ. |
ਬਾਨੀ | Abu Jafar al-Mansur |
ਸਰਕਾਰ | |
• ਕਿਸਮ | Mayor–council |
• ਬਾਡੀ | Baghdad City Advisory Council |
• Mayor | Zekra Alwach |
ਖੇਤਰ | |
• ਕੁੱਲ | 204.2 km2 (78.8 sq mi) |
ਉੱਚਾਈ | 34 m (112 ft) |
ਆਬਾਦੀ | |
• Estimate (2015) | 90,28,636 |
• ਰੈਂਕ | 1st |
[1][2] | |
ਵਸਨੀਕੀ ਨਾਂ | Baghdadi |
ਸਮਾਂ ਖੇਤਰ | ਯੂਟੀਸੀ+3 (Arabia Standard Time) |
• ਗਰਮੀਆਂ (ਡੀਐਸਟੀ) | No DST |
Postal code | 10001 to 10090 |
ਵੈੱਬਸਾਈਟ | Baghdad Governorate |
ਬਗਦਾਦ (Baghdad) ਸਥਿਤੀ: 33 ਡਿਗਰੀ 20 ਮਿੰਟ ਉੱਤਰ ਅਕਸ਼ਾਂਸ਼ ਅਤੇ 44 ਡਿਗਰੀ 25 ਮਿੰਟ ਪੂਰਬੀ ਦੇਸ਼ਾਂਤਰ। ਇਰਾਕ ਵਿੱਚ ਫਾਰਸ ਦੀ ਖਾੜੀ ਤੋਂ 250 ਮੀਲ ਦੂਰ, ਦਜਲਾ ਨਦੀ ਦੇ ਕੰਢੇ, ਸਾਗਰ ਤਲ ਤੋਂ 120 ਫੁੱਟ ਦੀ ਉੱਚਾਈ ਉੱਤੇ ਸਥਿਤ।