ਮੁਸੀ ਨਦੀ
From Wikipedia, the free encyclopedia
17°22′N 78°28′E ਮੁਸੀ ਨਦੀ ਕ੍ਰਿਸ਼ਨਾ ਨਦੀ ਦੀ ਇੱਕ ਸਹਾਇਕ ਨਦੀ ਹੈ। ਇਹ ਦੱਖਣੀ ਪਠਾਰ ਤੋਂ ਨਿਕਲਦੀ ਹੈ ਅਤੇ ਭਾਰਤ ਦੇ ਤੇਲੰਗਾਨਾ ਪ੍ਰਾਂਤ ਵਿੱਚੋਂ ਦੀ ਵਹਿੰਦੀ ਹੈ। ਹੈਦਰਾਬਾਦ ਸ਼ਹਿਰ ਇਸ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ। ਇਹ ਪੁਰਾਣੇ ਸ਼ਹਿਰ ਨੂੰ ਨਵੇਂ ਸ਼ਹਿਰ ਤੋਂ ਵੱਖ ਕਰਦੀ ਹੈ। ਹਿਮਾਇਤ ਸਾਗਰ ਅਤੇ ਓਸਮਾਨ ਸਾਗਰ ਡੈਮ ਇਸ ਨਦੀ ਉੱਤੇ ਬਣੇ ਹੋਏ ਹਨ, ਜੋ ਕਿ ਹੈਦਰਾਬਾਦ ਸ਼ਹਿਰ ਦੇ ਪਾਣੀ ਦਾ ਮੁੱਖ ਸ਼੍ਰੋਤ ਹਨ।