ਲੇਹ
From Wikipedia, the free encyclopedia
ਲੇਹ ਉਚਾਰਨ (ਮਦਦ·ਫ਼ਾਈਲ) (ਤਿੱਬਤੀ ਵਰਨਮਾਲਾ: གླེ་, ਵਾਇਲੀ: Gle ), ਹਿਮਾਲਿਆਈ ਬਾਦਸ਼ਾਹੀ ਲਦਾਖ਼ ਦੀ ਰਾਜਧਾਨੀ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ, ਭਾਰਤ ਵਿਚਲੇ ਲੇਹ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਦਾ ਕੁੱਲ ਖੇਤਰਫਲ 45,110 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਕੱਛ, ਗੁਜਰਾਤ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ।
ਇਸ ਨਗਰ ਦਾ ਪ੍ਰਮੁੱਖ ਦ੍ਰਿਸ਼ ਲੇਹ ਸ਼ਾਹੀ ਮਹੱਲ, ਲਦਾਖ਼ ਦੇ ਸ਼ਾਹੀ ਘਰਾਣੇ ਦੀ ਪੂਰਵਲੀ ਰਿਹਾਇਸ਼, ਹੈ ਜੋ ਕਿ ਪੋਟਾਲਾ ਸ਼ਾਹੀ ਮਹੱਲ ਦੇ ਸਮਾਨ ਸ਼ੈਲੀ ਅਤੇ ਸਮੇਂ ਵਿੱਚ ਬਣਿਆ ਹੈ। ਇਹ ਸ਼ਹਿਰ 3,524 ਮੀਟਰ (11,562 ਫੁੱਟ) ਦੀ ਉਚਾਈ ਉੱਤੇ ਸਥਿੱਤ ਹੈ ਅਤੇ ਦੱਖਣ-ਪੱਛਮ ਵੱਲ ਸ੍ਰੀਨਗਰ ਨਾਲ਼ ਰਾਸ਼ਟਰੀ ਮਾਰਗ-1D ਅਤੇ ਦੱਖਣ ਵੱਲ ਮਨਾਲੀ ਨਾਲ਼ ਲੇਹ-ਮਨਾਲੀ ਸ਼ਾਹ-ਰਾਹ ਨਾਲ਼ ਜੁੜਿਆ ਹੋਇਆ ਹੈ।