ਸ਼ੁਕਰਚਕੀਆ ਮਿਸਲ
ਸਿੱਖ ਸੰਘ ਦਾ ਪ੍ਰਭੂਸੱਤਾ ਸੰਪੰਨ ਰਾਜ / From Wikipedia, the free encyclopedia
ਸੁਕਰਚਕੀਆ ਮਿਸਲ 18ਵੀਂ ਸਦੀ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ ਜੋ ਪੱਛਮੀ ਪੰਜਾਬ (ਆਧੁਨਿਕ-ਪਾਕਿਸਤਾਨ ਵਿੱਚ) ਦੇ ਗੁਜਰਾਂਵਾਲਾ ਅਤੇ ਹਾਫਿਜ਼ਾਬਾਦ ਜ਼ਿਲੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ (1752-1801) ਤੱਕ ਰਾਜ ਕਰਦੀ ਰਹੀ। ਮਿਸਲ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ। ਸ਼ੁਕਰਚੱਕੀਆ ਆਖਰੀ ਮਿਸਲਦਾਰ (ਮਿਸਲ ਦਾ ਕਮਾਂਡਰ) ਮਹਾਰਾਜਾ ਰਣਜੀਤ ਸਿੰਘ ਸੀ। ਅਠਾਰਵੀਂ ਸਦੀ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕਰ ਦਿੱਤਾ ਅਤੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।