From Wikipedia, the free encyclopedia
ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ।[1][2][3] ਇਸ ਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਕੌਮੀ ਫ਼ਿਲਮ ਇਨਾਮ ਦੀ ਵੀ ਸਥਾਪਨਾ ਹੋਈ ਸੀ। ਇਹ ਇਨਾਮ ਦਰਸ਼ਕਾਂ ਅਤੇ ਜਿਊਰੀ ਦੇ ਮੈਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਹਰ ਸਾਲ ਦਿੱਤੀ ਜਾਂਦੇ ਹਨ।[4]
ਫ਼ਿਲਮਫ਼ੇਅਰ ਪੁਰਸਕਾਰ | |
---|---|
ਮੌਜੂਦਾ: 62ਵੇਂ ਫ਼ਿਲਮਫ਼ੇਅਰ ਪੁਰਸਕਾਰ | |
ਤਸਵੀਰ:Filmfare trophy.jpg | |
Description | Excellence in cinematic achievements |
ਦੇਸ਼ | ਭਾਰਤ |
ਵੱਲੋਂ ਪੇਸ਼ ਕੀਤਾ | ਫ਼ਿਲਮਫ਼ੇਅਰ |
ਪਹਿਲੀ ਵਾਰ | 21 ਮਾਰਚ 1954 |
ਆਖਰੀ ਵਾਰ | 14 ਜਨਵਰੀ 2017 |
ਵੈੱਬਸਾਈਟ | www |
ਟੈਲੀਵਿਜ਼ਨ/ਰੇਡੀਓ ਕਵਰੇਜ | |
ਨੈੱਟਵਰਕ | ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ (ਭਾਰਤ) (2000-ਵਰਤਮਾਨ) |
ਇਸ ਦੀ ਸ਼ੁਰੂਆਤ ਫ਼ਿਲਮਫ਼ੇਅਰ ਵਿੱਚ ਲੋਕਾਂ ਨੂੰ ਪਿਆਰੇ ਅਦਾਕਾਰ ਅਤੇ ਅਦਾਕਾਰਾ ਉੱਤੇ ਕਰਾਏ ਗਏ ਦਰਸ਼ਕਾਂ ਦੀਆਂ ਵੋਟਾਂ ਦੁਆਰਾ 1953 ਵਿੱਚ ਹੋਈ ਸੀ ਜਦੋਂ ਤਕਰੀਬਨ 20,000 ਦਰਸ਼ਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। 21 ਮਾਰਚ 1954 ਨੂੰ ਹੋਣ ਵਾਲੇ ਪਹਿਲੇ ਇਨਾਮ ਸਮਾਰੋਹ ਵਿੱਚ ਸਿਰਫ਼ ਪੰਜ ਇਨਾਮ ਰੱਖੇ ਗਏ ਸਨ ਜਿਸ ਵਿੱਚ ਦੋ ਵਿੱਘਾ ਜ਼ਮੀਨ ਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਨ ਲਈ ਬਿਮਲ ਰਾਏ (ਦੋ ਵਿੱਘਾ ਜ਼ਮੀਨ), ਸਭ ਤੋਂ ਵਧੀਆ ਅਦਾਕਾਰੀ ਲਈ ਦਿਲੀਪ ਕੁਮਾਰ (ਦਾਗ), ਸਭ ਤੋਂ ਵਧੀਆ ਅਦਾਕਾਰਾ ਲਈ ਮੀਨਾ ਕੁਮਾਰੀ (ਬੈਜੂ ਬਾਵਰਾ) ਅਤੇ ਇਸ ਫ਼ਿਲਮ ਵਿੱਚ ਸਭ ਤੋਂ ਵਧੀਆ ਸੰਗੀਤ ਲਈ ਨੌਸ਼ਾਦ ਨੂੰ ਇਨਾਮ ਦਿੱਤੇ ਗਏ ਸਨ।
ਹੁਣ ਇਹਨਾਂ ਇਨਾਮਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਇਸ ਤੋਂ ਬਿਨਾਂ ਕਰਿਟਿਕਸ ਅਵਾਰਡ ਵੀ ਦਿੱਤੇ ਜਾਂਦੇ ਹਨ ਜਿਸਦੇ ਫ਼ੈਸਲੇ ਵਿੱਚ ਦਰਸ਼ਕ ਨਹੀਂ ਸ਼ਾਮਲ ਹੋ ਸਕਦੇ। ਫ਼ਿਲਮਾਂ ਦੇ ਆਲੋਚਕ ਇਸ ਦਾ ਫ਼ੈਸਲਾ ਕਰਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.