ਫੋਨੀਸ਼ੀਆਈ ਲਿਪੀ
From Wikipedia, the free encyclopedia
ਫੋਨੀਸ਼ੀਆਈ ਲਿਪੀ ਦੁਨੀਆ ਦੀ ਸਭ ਤੋਂ ਪੁਰਾਣੀ ਵਰਨਮਾਲਾ ਹੈ ਜਿਸ ਨੂੰ ਪੜ੍ਹਿਆ ਗਿਆ ਹੋਵੇ। ਇਸ ਵਿੱਚ 22 ਅੱਖਰ ਹਨ ਅਤੇ ਇਹ ਸਾਰੇ ਹੀ ਵਿਅੰਜਨ ਹਨ, ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ।[3] ਬਾਅਦ ਵਿੱਚ ਇਸ ਦੇ ਕੁਝ ਰੂਪਾਂ ਵਿੱਚ ਕੁਝ ਸਵਰ ਧੁਨੀਆਂ ਦੇ ਲਈ ਕੁਝ ਵਿਅੰਜਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ਦੀ ਵਰਤੋਂ ਫੋਨੀਸ਼ੀਆਈ ਸੱਭਿਅਤਾ ਵਿੱਚ ਫੋਨੀਸ਼ੀਆਈ ਭਾਸ਼ਾ ਲਿਖਣ ਲਈ ਕੀਤੀ ਜਾਂਦੀ ਸੀ ਜੋ ਕਿ ਇੱਕ ਉੱਤਰੀ ਸਾਮੀ ਭਾਸ਼ਾ ਸੀ।
ਫੋਨੀਸ਼ੀਆਈ ਵਰਨਮਾਲਾ | |
---|---|
ਕਿਸਮ | |
ਜ਼ੁਬਾਨਾਂ | ਫੋਨੀਸ਼ੀਆਈ |
ਅਰਸਾ | ਅੰ. 1200–150 ਈ.ਪੂ.[1] |
ਮਾਪੇ ਸਿਸਟਮ | |
ਔਲਾਦ ਸਿਸਟਮ | ਪਾਲੀਓ-ਹਿਬਰੂ ਲਿਪੀ ਆਰਾਮੀ ਲਿਪੀ ਯੂਨਾਨੀ ਲਿਪੀ ?Libyco-Berber ?Paleohispanic scripts |
ਜਾਏ ਸਿਸਟਮ | ਦੱਖਣੀ ਅਰਬੀ ਵਰਨਮਾਲਾ |
ਦਿਸ਼ਾ | ਸੱਜੇ-ਤੋਂ-ਖੱਬੇ |
ISO 15924 | Phnx, 115 |
ਯੂਨੀਕੋਡ ਉਰਫ਼ | Phoenician |
ਯੂਨੀਕੋਡ ਰੇਂਜ | U+10900–U+1091F |
ਫੋਨੀਸ਼ੀਆਈ ਵਰਨਮਾਲਾ ਮਿਸਰੀ ਚਿੱਤਰ ਅੱਖਰਾਂ[4] ਤੋਂ ਵਿਕਸਿਤ ਹੋਈ ਅਤੇ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਪੀ ਬਣ ਗਈ। ਫੋਨੀਸ਼ੀਆਈ ਵਪਾਰੀਆਂ ਦੇ ਸਦਕਾ ਭੂ-ਮੱਧ ਸਮੂੰਦਰ ਦੇ ਨੇੜੇ-ਤੇੜੇ ਦੇ ਸੱਭਿਆਚਾਰਾਂ ਦਾ ਅੰਗ ਬਣ ਗਈ। ਪਾਲੀਓ-ਹਿਬਰੂ ਲਿਪੀ ਸਿੱਧੇ ਤੌਰ ਉੱਤੇ ਫੋਨੀਸ਼ੀਆਈ ਲਿਪੀ ਤੋਂ ਵਿਕਸਿਤ ਹੋਈ ਹੈ। ਆਧੁਨਿਕ ਅਰਬੀ ਵਰਨਮਾਲਾ ਦੀ ਪੂਰਵਜ ਆਰਾਮੀ ਲਿਪੀ ਵੀ ਫੋਨੀਸ਼ੀਆਈ ਲਿਪੀ ਤੋਂ ਹੀ ਵਿਕਸਿਤ ਹੋਈ ਹੈ। ਆਧੁਨਿਕ ਹਿਬਰੂ ਲਿਪੀ ਵੀ ਆਰਾਮੀ ਲਿਪੀ ਦਾ ਹੀ ਰੂਪ ਹੈ। ਯੂਨਾਨੀ ਲਿਪੀ (ਅਤੇ ਇਸ ਤੋਂ ਵਿਕਸਿਤ ਹੋਈਆਂ ਲਾਤੀਨੀ, ਸਿਰਿਲਿਕ, ਅਤੇ ਕੋਪਟਿਕ ਲਿਪੀਆਂ) ਵੀ ਫੋਨੀਸ਼ੀਆਈ ਤੋਂ ਵਿਕਸਿਤ ਹੋਈ ਹੈ।
ਇਹ ਅੱਖਰ ਮੂਲ ਰੂਪ ਵਿੱਚ ਇੱਕ ਖ਼ਾਸ ਕਿਸਮ ਦੇ ਪੈਨ ਨਾਲ ਲਿਖੇ ਜਾਂਦੇ ਸਨ ਜਿਸ ਕਰ ਕੇ ਇਹਨਾਂ ਵਿੱਚ ਗੋਲਾਈ ਨਹੀਂ ਸੀ ਅਤੇ ਬਾਅਦ ਦੇ ਸਮਿਆਂ ਵਿੱਚ ਹੀ ਇਸ ਦੇ ਅੱਖਰਾਂ ਵਿੱਚ ਗੋਲਾਈ ਦਿਖਦੀ ਹੈ। ਫੋਨੀਸ਼ੀਆਈ ਆਮ ਤੌਰ ਉੱਤੇ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਪਰ ਕੁਝ ਅਜਿਹੀਆਂ ਲਿਖਤਾਂ ਵੀ ਮਿਲਦੀਆਂ ਹਨ ਜਿਹਨਾਂ ਵਿੱਚ ਲਿਖਤ ਦੋ-ਦਿਸ਼ਾਈ ਹੈ।