From Wikipedia, the free encyclopedia
ਗੀਤਾ ਬਸਰਾ (ਜਨਮ 13 ਮਾਰਚ 1984) ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸਦਾ ਵਿਆਹ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨਾਲ ਹੋਇਆ ਹੈ।
ਬਸਰਾ ਦਾ ਜਨਮ ਇੰਗਲੈਂਡ ਦੇ ਦੱਖਣੀ ਤੱਟ ਉੱਤੇ ਪੋਰਟਸਮਾਊਥ ਵਿੱਚ ਪੰਜਾਬੀ ਭਾਰਤੀ ਮਾਪਿਆਂ ਕੋਲ ਹੋਇਆ ਸੀ, ਪਰ ਹੁਣ ਉਹ ਮੁੰਬਈ ਵਿੱਚ ਰਹਿੰਦੀ ਹੈ। ਉਸ ਦਾ ਇਕ ਛੋਟਾ ਭਰਾ ਹੈ ਜਿਸਦਾ ਨਾਂ ਰਾਹੁਲ ਹੈ।
ਉਸ ਨੇ ਕਿਸ਼ੋਰ ਨਮਿਤ ਕਪੂਰ ਐਕਟਿੰਗ ਇੰਸਟੀਚਿਊਟ ਵਿੱਚ ਅਦਾਕਾਰੀ ਦੀ ਸਿਖਲਾਈ ਲਈ ਸੀ।
ਗੀਤਾ ਨੂੰ 2006 ਵਿੱਚ ਪਹਿਲੀ ਵਾਰ ਅਭਿਨੇਤਾ ਇਮਰਾਨ ਹਾਸ਼ਮੀ ਨਾਲ ਫ਼ਿਲਮ "ਦਿਲ ਦੀਆ ਹੈ" ਵਿੱਚ ਦੇਖਿਆ ਗਿਆ ਸੀ। ਉਸ ਦੀ ਦੂਜੀ ਰਿਲੀਜ਼ ‘ਦਿ ਟਰੇਨ’ (2007) ਵੀ ਹਾਸ਼ਮੀ ਦੇ ਨਾਲ ਹੀ ਸੀ। ਉਸ ਨੇ ਰੋਮਾ ਦੀ ਭੂਮਿਕਾ ਨਿਭਾਈ, ਇੱਕ ਕੰਮਕਾਜੀ ਔਰਤ, ਜੋ ਕਿ ਇੱਕ ਵਿਆਹ ਤੋਂ ਬਾਹਰਲੇ ਰਿਸ਼ਤੇ ਵਿੱਚ ਫਸ ਜਾਂਦੀ ਹੈ।
ਬਸਰਾ ਨੂੰ ਰਾਹੁਲ ਭੱਟ ਦੁਆਰਾ ਨਿਭਾਏ ਗਏ ਪੁਰਸ਼ ਨਾਇਕ ਦੇ ਪ੍ਰੇਮ 'ਚ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਅਤੇ ਸੁਕਸ਼ਿੰਦਰ ਸ਼ਿੰਦਾ ਅਤੇ ਰਾਹਤ ਫਤਿਹ ਅਲੀ ਖਾਨ ਦੇ ਗਾਣੇ "ਗੁਮ ਸੁਮ ਗੁਮ ਸੁਮ" ਦੇ ਸੰਗੀਤ ਵੀਡੀਓ ਵਿੱਚ ਵੀ ਵੇਖਿਆ ਗਿਆ ਸੀ।
ਬਸਰਾ ਨੇ 29 ਅਕਤੂਬਰ 2015 ਨੂੰ ਪੰਜਾਬ, ਜਲੰਧਰ ਵਿਖੇ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਧੀ, ਹਿਨਾਇਆ ਹੀਰ ਪਲਾਹਾ, ਹੈ ਜੋ ਕਿ 27 ਜੁਲਾਈ, 2016 ਨੂੰ ਪੋਰਟਸਮਾਊਥ, ਹੈਂਪਸ਼ਾਇਰ ਵਿੱਚ ਪੈਦਾ ਹੋਈ।
ਸਾਲ | ਫ਼ਿਲਮ ਦਾ ਨਾਂ | ਭੂਮਿਕਾ | ਨਿਰਦੇਸ਼ਕ | ਭਾਸ਼ਾ | ਨੋਟਸ | Ref. |
---|---|---|---|---|---|---|
2006 | ਦਿਲ ਦਿਆ ਹੈ | ਨੇਹਾ ਮਹਿਰਾ | ਅਦਿੱਤਿਆ ਦੱਤ | ਹਿੰਦੀ | ਡੇਬਿਊ ਫ਼ਿਲਮ | [4] |
2007 | ਦ ਟ੍ਰੇਨ | ਰੋਮਾ ਕਪੂਰ / ਰੀਚਾ ਮਲਹੋਤਰਾ | ਹਸਨੈਨ ਹੈਦਰਾਬਾਦਵਾਲਾ Raksha Mistry | [5] | ||
2013 | ਜ਼ਿਲਾ ਗ਼ਾਜ਼ਿਆਬਾਦ | ਫਰਮਾ:--- | ਅਨੰਦ ਕੁਮਾਰ | "ਬਾਪ ਕਾ ਮਾਲ" ਗੀਤ ਵਿੱਚ ਖ਼ਾਸ ਪੇਸ਼ਕਸ਼ | [6] | |
2014 | ਮਿ. ਜੋਅ ਬੀ. ਕਰਾਵਲਹੋ | ਗਹਿਨਾ | ਸਮੀਰ ਤਿਵਾਰੀ | [7] | ||
2015 | ਸੈਕਿੰਡ ਹੈਂਡ ਹਸਬੰਡ | ਨੇਹਾ ਕੌਰ ਗਰੇਵਾਲ | ਸਮੀਪ ਕਾਂਗ | [8] | ||
2016 | ਲੌਕ | ਪੰਮੀ | ਪੰਜਾਬੀ | [9] | ||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.