ਇਮਰਾਨ ਹਾਸ਼ਮੀ
ਭਾਰਤੀ ਫਿਲਮ ਅਦਾਕਾਰ From Wikipedia, the free encyclopedia
Remove ads
ਇਮਰਾਨ ਅਨਵਰ ਹਾਸ਼ਮੀ (ਜਨਮ 24 ਮਾਰਚ 1979) ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦਾ ਹੈ।[1] ਆਪਣੇ ਸਫਲ ਕੈਰੀਅਰ ਦੇ ਦੌਰਾਨ, ਹਾਸ਼ਮੀ ਨੂੰ ਤਿੰਨ ਫਿਲਮਫੇਅਰ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਇਆਂ ਹਨ।[2][3]
Remove ads
ਇਮਰਾਨ ਹਾਸ਼ਮੀ ਭੱਟ ਪਰਿਵਾਰ ਦਾ ਹਿੱਸਾ ਅਤੇ ਮੁੰਬਈ ਦਾ ਜੰਮਪਲ ਹੈ। ਮੁੰਬਈ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ ਰਾਜ਼ (2002) ਫਿਲਮ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਅਗਲੇ ਸਾਲ, ਉਸਨੇ ਫਿਲਮ ਫੁੱਟਪਾਥ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 2004 ਤੱਕ, ਹਾਸ਼ਮੀ ਨੇ ਮਰਡਰ(2004), ਜ਼ਹਿਰ (2005), ਆਸ਼ਿਕ ਬਨਾਇਆ ਆਪਨੇ (2005) ਅਤੇ ਗੈਂਗਸਟਰ (2006) ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ਵਿੱਚੋਂ ਇੱਕ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਸੀ। ਇਸਤੌਂ ਬਾਅਦ ਫਿਲਮ ਆਵਾਰਾਪਨ (2007) ਵਿੱਚ ਉਸਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਰਿਹਾ।
ਸਾਲ 2008 ਵਿੱਚ ਹਾਸ਼ਮੀ ਲਈ ਇੱਕ ਮੋੜ ਆਇਆ ਜਦੋਂ ਉਸਨੇ ਜੰਨਤ ਫਿਲਮ ਵਿੱਚ ਕੌਨਮੈਨ ਦੀ ਭੂਮਿਕਾ ਨਿਭਾਂਇ ਸੀ। ਉਸ ਨੇ ਬਾਅਦ ਵਿੱਚ ਕਈ ਸਫਲ ਫਿਲਮਾਂ ਵਿੱਚ ਵੱਖੋ-ਵੱਖਰੇ ਕਿਰਦਾਰਾਂ ਨਿਭਾਏ, ਜਿਨ੍ਹਾਂ ਵਿੱਚ 'ਰਾਜ਼: ਦਿ ਮਾਈਸਰੀ ਕੰਟਿਨਿਉਟਸ (2009), 'ਦ ਡਰਟੀ ਪਿਕਚਰ' (2011), ਮਰਡਰ-2 (2011), ਰੋਮਾਂਟਿਕ ਕਾਮੇਡੀ 'ਦਿਲ ਤੋ ਬੱਚਾ ਹੈ ਜੀ' (2011), ਜੰਨਤ 2 (2012), ਰਾਜ਼ 3 (2012) ਅਤੇ 'ਏਕ ਥੀ ਡਾਇਨ (2013) ਫਿਲਮਾਂ ਸ਼ਾਮਲ ਹਨ। 'ਵਨਸ ਅਪੋਨ ਏ ਟਾਇਮ ਇਨ ਮੁੰਬਇ (2010) ਅਤੇ 'ਸ਼ੰਘਾਈ' (2012) ਵਿੱਚ ਇਮਰਾਨ ਦੀ ਅਦਾਕਾਰੀ ਕਰਨੇ ਉਸਨੂੰ ਫਿਲਮਫੇਅਰ ਲਈ ਦੋ ਸਰਬੋਤਮ ਸਹਾਇਕ ਅਦਾਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ। ਅਜ਼ਹਰ 2016, ਰਾਜ ਰੀਬੂਟ 2016 ਅਤੇ ਹਮਾਰੀ ਅਧੂਰੀ ਕਹਾਣੀ (2015) ਲਈ ਉਸਦੀ ਬਹੁਤ ਪ੍ਰਸ਼ੰਸਾ ਹੋਇ। ਉਹ 2017 ਵਿੱਚ ਬਾਦਾਸ਼ਾਹੋ ਫਿਲਮ ਵਿੱਚ ਅਜੇ ਦੇਵਗਨ, ਇਲਿਆਨਾ ਡੀ ਕਰੂਜ਼, ਅਤੇ ਈਸ਼ਾ ਗੁਪਤਾ ਨਾਲ ਨਜ਼ਰ ਆਇਆ।[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads