ਟਿੱਲਾ ਜੋਗੀਆਂ
From Wikipedia, the free encyclopedia
ਟਿੱਲਾ ਜੋਗੀਆਂ (ਪੱਛਮੀ ਪੰਜਾਬੀ: ٹِلّہ جوگیاں ; ਦੇਵਨਾਗਰੀ ਪੰਜਾਬੀ: टिल्ला जोगीआं) ਪਾਕਿਸਤਾਨ ਦੇ ਸੂਬਾ ਪੰਜਾਬ ਦੇ ਵਿਚਕਾਰ ਸਥਿਤ ਲੂਣ ਕੋਹ ਪਰਬਤ ਲੜੀ ਦੇ ਪੂਰਬੀ ਹਿੱਸੇ ਵਿੱਚ ਇੱਕ 975 ਮੀਟਰ (3,200 ਫੁੱਟ) ਉੱਚਾ ਪਹਾੜ ਹੈ। ਇਹ ਲੂਣ ਕੋਹ ਲੜੀ ਦਾ ਸਭ ਤੋਂ ਉੱਚਾ ਪਹਾੜ ਵੀ ਹੈ। ਪ੍ਰਬੰਧਕੀ ਤੌਰ ਤੇ ਟਿੱਲਾ ਜੋਗੀਆਂ ਜੇਹਲਮ ਜ਼ਿਲੇ ਵਿੱਚ ਸਥਿਤ ਹੈ ਅਤੇ ਉਸ ਜ਼ਿਲ੍ਹੇ ਦਾ ਸਭ ਤੋਂ ਉੱਚਾ ਸਥਾਨ ਹੈ। ਕਿਉਂਕਿ ਇਹ ਆਸ-ਪਾਸ ਦੇ ਸਾਰੇ ਇਲਾਕਿਆਂ ਤੋਂ ਉੱਚਾ ਹੈ ਇਸ ਲਈ ਇੱਥੋਂ ਦੂਰ-ਦੂਰ ਤੱਕ ਵੇਖਿਆ ਜਾ ਸਕਦਾ ਹੈ। ਹੇਠੋਂ ਵੀ ਇਸਨੂੰ ਚਾਰ ਜ਼ਿਲਿਆਂ - ਜੇਹਲਮ, ਚਕਵਾਲ, ਗੁਜਰਾਤ ਅਤੇ ਮੰਡੀ ਬਹਾਉੱਦੀਨ ਦੇ ਲੋਕ ਵੇਖ ਸਕਦੇ ਹਨ।