ਨਮਲ ਝੀਲ
From Wikipedia, the free encyclopedia
ਨਮਲ ਝੀਲ (نمل جھیل) ਮੀਆਂਵਾਲੀ ਜ਼ਿਲੇ, ਪੰਜਾਬ, ਪਾਕਿਸਤਾਨ ਵਿਚ ਨਮਲ ਘਾਟੀ ਦੇ ਇਕ ਕੋਨੇ 'ਤੇ ਇਕ ਪਿੰਡ ਰਿਖੀ ਦੇ ਨੇੜੇ ਹੈ। ਇਹ 1913 (111 ਸਾਲ ਪਹਿਲਾਂ) (1913) ਵਿੱਚ ਨਮਲ ਡੈਮ ਦੇ ਨਿਰਮਾਣ ਤੋਂ ਬਾਅਦ ਬਣਾਈ ਗਈ ਸੀ। ਨਮਲ ਡੈਮ ਮੀਆਂਵਾਲੀ ਸ਼ਹਿਰ ਤੋਂ ਕੋਈ 32 ਕਿਲੋਮੀਟਰ ਦੂਰ ਹੈ। ਝੀਲ ਦੀ ਸਤਹ ਦਾ ਖੇਤਰਫਲ ਸਾਢੇ ਪੰਜ ਵਰਗ ਕਿਲੋਮੀਟਰ ਹੈ। ਇਸ ਦੇ ਪੱਛਮੀ ਅਤੇ ਦੱਖਣੀ ਪਾਸੇ ਪਹਾੜ ਹਨ। ਦੂਜੇ ਪਾਸੇ ਖੇਤੀਬਾੜੀ ਵਾਲੇ ਖੇਤਰ ਹਨ। [1]