From Wikipedia, the free encyclopedia
ਪੋਖਰਾ (Nepali: पोखरा) ਇੱਕ ਸ਼ਹਿਰ ਹੈ, ਜੋ ਕਿ ਨੇਪਾਲ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਉੱਪ-ਮਹਾਨਗਰਪਾਲਿਕਾ ਹੈ। ਇਹ ਕਾਠਮਾਂਡੂ ਦੇ ਪੱਛਮ ਵਿੱਚ 200 ਕਿਲੋਮੀਟਰ ਦੀ ਦੂਰੀ ਉੱਤੇ ਸਥਿੱਤ ਹੈ। ਇਹ ਸ਼ਹਿਰ ਕਾਠਮਾਂਡੂ ਦੀ ਤੁਲਨਾ ਵਿੱਚ ਥੋਡ਼੍ਹਾ ਛੋਟਾ ਹੈ।[1]ਇਸ ਤੋਂ ਇਲਾਵਾ ਅਨਾਪੂਰਨਾ ਲਡ਼ੀ ਜਿਸ ਵਿੱਚ ਦੁਨੀਆ ਦੀਆਂ 10 ਉੱਚੀਆਂ ਚੋਟੀਆਂ ਆਉਂਦੀਆਂ ਹਨ, ਵਿੱਚੋਂ ਤਿੰਨ ਚੋਟੀਆਂ (ਧੌਲਗਿਰੀ, ਅਨਾਪੂਰਨਾ ਅਤੇ ਮਾਨਅਸਲੂ) ਇਸ ਘਾਟੀ ਤੋਂ 15-35 ਮੀਲ ਦੂਰ ਹਨ।[2][3][4][5]
ਪੋਖਰਾ ਉੱਪ-ਮਹਾਨਗਰਪਾਲਿਕਾ
पोखरा उप-महानगरपालिका | |
---|---|
ਸ਼ਹਿਰੀ ਪਹਾਡ਼ੀ ਖੇਤਰ | |
ਪੋਖਰਾ ਦਾ ਦ੍ਰਿਸ਼ | |
ਉਪਨਾਮ: ਝੀਲਾਂ ਦਾ ਸ਼ਹਿਰ | |
ਮਾਟੋ: ਸਾਫ਼ ਪੋਖਰਾ, ਹਰਾ ਪੋਖਰਾ; | |
ਦੇਸ਼ | ਨੇਪਾਲ |
ਨੰਬਰ 4 | ਸੰਘੀ ਰਾਜ |
ਖੇਤਰ | ਗੰਦਾਕੀ ਖੇਤਰ |
ਜਿਲ੍ਹਾ | ਕਾਸਕੀ |
ਨਿਗਮਿਤ | 1962 |
ਖੇਤਰ | |
• ਕੁੱਲ | 56.00 km2 (21.62 sq mi) |
• Water | 4.4 km2 (1.7 sq mi) |
Highest elevation | 1,740 m (5,710 ft) |
Lowest elevation | 827 m (2,713 ft) |
ਆਬਾਦੀ (2011 (ਆਖ਼ਰੀ ਮਰਦਮਸ਼ੁਮਾਰੀ)) | |
• ਕੁੱਲ | 3,53,841 |
• ਘਣਤਾ | 4,954.45/km2 (12,832.0/sq mi) |
• ਜਾਤੀ ਸਮੂਹ | ਖਾਸ (ਬਾਹੁਸ ਛੇਤਰੀ ਖਾਸ ਨੇਪਾਲੀ) ਮਾਗਾਰ ਨੇਵਾਰ ਗੁਰੰਗ |
• ਧਰਮ | ਹਿੰਦੂ ਧਰਮ ਬੁੱਧ ਧਰਮ |
ਸਮਾਂ ਖੇਤਰ | ਯੂਟੀਸੀ+5:45 (ਨੇਪਾਲ ਮਿਆਰੀ ਸਮਾਂ) |
Postal Code | 33700 (WRPD), 33702, 33704, 33706, 33708, 33713 |
ਏਰੀਆ ਕੋਡ | 061 |
ਵੈੱਬਸਾਈਟ | pokharamun |
ਪੋਖਰਾ ਨੇਪਾਲ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੋਂ ਦਾ ਬਾਜ਼ਾਰ, ਨੇਪਾਲ ਦੇ ਸਭ ਤੋਂ ਮਹਿੰਗੇ ਬਾਜ਼ਾਰ 'ਨਾਮਚੇ ਬਾਜ਼ਾਰ' ਤੋਂ ਬਾਅਦ ਦੂਸਰਾ ਮਹਿੰਗਾ ਬਾਜ਼ਾਰ ਹੈ।
ਪੋਖਰਾ ਦੀ ਨਗਰਪਾਲਿਕਾ ਉੱਤਰ ਤੋਂ ਦੱਖਣ ਤੱਕ 12 ਕਿ:ਮੀ: ਅਤੇ ਪੂਰਬ ਤੋਂ ਪੱਛਮ ਤੱਕ 6 ਕਿ:ਮੀ: ਖੇਤਰ ਦੀ ਦੇਖ-ਰੇਖ ਕਰਦੀ ਹੈ, ਪਰੰਤੂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਮੁਕਾਬਲੇ ਇਹ ਖੇਤਰ ਪਛਡ਼ਿਆ ਹੋਇਆ ਹੈ ਅਤੇ ਇੱਥੋਂ ਦਾ ਜਿਆਦਾਤਰ ਹਿੱਸਾ ਹਰਿਆਲੀ ਭਰਿਆ ਹੈ।[6] ਪੋਖਰਾ ਘਾਟੀ ਨੂੰ ਸੇਤੀ, ਬਿਜੇਪੁਰ, ਬਾਗਾਦੀ, ਫਸਰੇ ਅਤੇ ਹੇਮਜਾ ਨਦੀ ਤਹਿਤ ਚਾਰ ਤੋਂ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸੇਤੀ ਗੰਦਾਕੀ ਸ਼ਹਿਰ ਦੇ ਉੱਤਰ ਤੋਂ ਦੱਖਣ ਵੱਲ ਵਹਿੰਦੀ ਹੈ ਅਤੇ ਖੇਤਰ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ।[7] ਜੇਕਰ ਸਾਰੀ ਘਾਟੀ ਨੂੰ ਵੇਖਿਆ ਜਾਵੇ ਤਾਂ ਇਹ ਸ਼ਹਿਰ ਪਹਾਡ਼ੀਆਂ ਨਾਲ ਹੀ ਘਿਰਿਆ ਹੋਇਆ ਹੈ।[8]
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 19.7 (67.5) |
22.2 (72) |
26.7 (80.1) |
29.8 (85.6) |
30.1 (86.2) |
30.6 (87.1) |
30.0 (86) |
30.2 (86.4) |
29.3 (84.7) |
27.5 (81.5) |
24.1 (75.4) |
20.7 (69.3) |
26.7 (80.1) |
ਰੋਜ਼ਾਨਾ ਔਸਤ °C (°F) | 13.4 (56.1) |
15.7 (60.3) |
19.8 (67.6) |
22.8 (73) |
24.3 (75.7) |
25.8 (78.4) |
26.0 (78.8) |
26.1 (79) |
25.1 (77.2) |
22.1 (71.8) |
18.0 (64.4) |
14.4 (57.9) |
21.1 (70) |
ਔਸਤਨ ਹੇਠਲਾ ਤਾਪਮਾਨ °C (°F) | 7.1 (44.8) |
9.2 (48.6) |
12.8 (55) |
15.7 (60.3) |
18.4 (65.1) |
20.9 (69.6) |
22.0 (71.6) |
22.0 (71.6) |
20.8 (69.4) |
16.7 (62.1) |
11.9 (53.4) |
8 (46) |
15.5 (59.9) |
ਬਰਸਾਤ mm (ਇੰਚ) | 23 (0.91) |
35 (1.38) |
60 (2.36) |
128 (5.04) |
359 (14.13) |
669 (26.34) |
940 (37.01) |
866 (34.09) |
641 (25.24) |
140 (5.51) |
18 (0.71) |
22 (0.87) |
3,901 (153.58) |
Source: Sistema de Clasificación Bioclimática Mundial[9] |
1950 ਵਿੱਚ ਚੀਨ ਦੁਆਰਾ ਤਿੱਬਤ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਅਤੇ 1962 ਵਿੱਚ ਭਾਰਤ-ਚੀਨ ਜੰਗ ਕਾਰਨ ਤਿੱਬਤ ਤੋਂ ਭਾਰਤ ਨੂੰ ਜੋਡ਼ਨ ਵਾਲੇ ਪੁਰਾਣੇ ਰੂਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਰੂਟ ਪੋਖਰਾ ਵਿੱਚੋਂ ਵੀ ਹੋ ਕੇ ਜਾਂਦਾ ਸੀ।
ਪਿਛਲੇ ਕੁਝ ਦਹਾਕਿਆਂ ਤੋਂ ਪੋਖਰਾ ਇੱਕ ਵੱਡਾ ਯਾਤਰੀ ਸਥਲ ਬਣ ਗਿਆ ਹੈ। ਇਸਨੂੰ ਨੇਪਾਲ ਦੀ ਯਾਤਰੀ ਰਾਜਧਾਨੀ ਕਿਹਾ ਜਾਂਦਾ ਹੈ।[10] ਇੱਥੇ ਜਿਆਦਾਤਰ ਆਰਥਿਕ ਲਾਭ ਇੱਥੋਂ ਦੇ ਨਿਵਾਸੀਆਂ ਨੂੰ ਯਾਤਰੀਆਂ ਤੋਂ ਹੀ ਹੁੰਦਾ ਹੈ, ਸੋ ਇੱਥੇ ਕਈ ਯਾਤਰੀ ਆਉਂਦੇ-ਜਾਂਦੇ ਰਹਿੰਦੇ ਹਨ।[11] ਇਸ ਸ਼ਹਿਰ ਵਿੱਚ 5 ਹੋਟਲ ਪੰਜ-ਸਿਤਾਰਾ ਹਨ ਅਤੇ ਲਗਭਗ 305 ਹੋਰ ਹੋਟਲ ਹਨ ਜਿਹਨਾਂ ਵਿੱਚ ਤਿੰਨ-ਤਾਰਾ, ਦੋ-ਤਾਰਾ ਅਤੇ ਆਮ ਹੋਟਲ ਸ਼ਾਮਿਲ ਹਨ।[12]
ਇੱਥੇ ਬਹੁਤ ਸਾਰੇ ਮੰਦਰ ਹਨ ਅਤੇ ਕਈ ਪੁਰਾਣੇ ਜ਼ਮਾਨੇ ਦੇ ਘਰ ਵੀ ਵੇਖਣ ਨੂੰ ਮਿਲਦੇ ਹਨ।
ਫਰਵਰੀ 2004 ਵਿੱਚ, ਇੱਥੇ ਬਣਿਆ ਅੰਤਰਰਾਸ਼ਟਰੀ ਪਹਾਡ਼ੀ ਅਜਾਇਬਘਰ ਵੀ ਲੋਕਾਂ ਲਈ ਖੋਲ ਦਿੱਤਾ ਗਿਆ ਸੀ।[13]ਇਸ ਤੋਂ ਇਲਾਵਾ ਇੱਥੇ ਹੋਰ ਵੀ ਖੇਤਰੀ ਅਜਾਇਬਘਰ ਹਨ, ਜੋ ਯਾਤਰੀਆਂ ਲਈ ਵੇਖਣਯੋਗ ਹਨ ਅਤੇ ਇੱਥੇ ਕਈ ਯਾਤਰੀ ਆਉਂਦੇ ਹਨ।[14]
ਸਾਲ | ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਪੋਖਰਾ ਵਿੱਚ ਆਉਣਾ[15] | % |
---|---|---|
ਸਾਲ | ਵਿਦੇਸ਼ੀ ਯਾਤਰੀ | % ਪਿਛਲੇ ਸਾਲ ਮੁਕਾਬਲੇ ਬਦਲ |
1995 | 363,395 | - |
1996 | 393,613 | 8.3 |
1997 | 421,857 | 7.2 |
1998 | 463,684 | 9.9 |
1999 | 491,504 | 6.0 |
2000 | 463,646 | -5.7 |
2001 | 77,853 | -84 |
2002 | 68,056 | -23.7 |
2003 | 85,529 | 22.7 |
2004 | 87,693 | 13.9 |
2005 | 74,012 | |
2006 | 94,799 | |
2007 | 165,177 | 74 |
2008 | 186,643 | |
2009 | 203,527[16] | 5 |
2010 | 230,799[17] | 13.39 |
2011 | 736,215[18] | 21.4 |
2012 | 803,092[15] | 9.1 |
2013 | 798,000[19] | -0.7 |
ਪੋਖਰਾ ਘਾਟੀ ਦੇ ਆਲੇ-ਦੁਆਲੇ ਕਈ ਮੰਦਰ ਅਤੇ ਗੁੰਭ ਹਨ। ਕਈ ਮੰਦਰ ਤਾਂ ਅਜਿਹੇ ਹਨ ਜਿੱਥੇ ਬੋਧੀਆਂ ਅਤੇ ਹਿੰਦੂਆਂ, ਦੋਵਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਅਤੇ ਇਹ ਮੰਦਰ ਦੋਵੇਂ ਧਰਮਾਂ ਦੇ ਲੋਕਾਂ ਨੂੰ ਜੋਡ਼ਦੇ ਪ੍ਰਤੀਤ ਹੁੰਦੇ ਹਨ।[20][21]ਇਹਨਾਂ ਵਿੱਚੋਂ ਕੁਝ ਪ੍ਰਸਿੱਧ ਅਤੇ ਮੁੱਖ ਮੰਦਰਾਂ ਦੇ ਨਾਂਮ ਹੇਠ ਲਿਖੇ ਹਨ:
ਪੋਖਰਾ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ। ਪੋਖਰਾ ਵਿੱਚ ਪਾਣੀ ਦੇ ਸਰੋਤ ਇਸ ਤਰ੍ਹਾਂ ਹਨ:[23][24]
ਪੋਖਰਾ ਵਿੱਚ ਬਣੇ ਕੁਝ ਹਸਪਤਾਲ ਇਸ ਤਰ੍ਹਾਂ ਹਨ:
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.