ਪੰਜਾਬ (ਭਾਰਤ) ਵਿੱਚ ਖੇਡਾਂ
From Wikipedia, the free encyclopedia
ਪੰਜਾਬੀਆ ਦੀਆਂ ਖੇਡਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਆਧੁਨਿਕ ਖੇਡਾਂ ਵਿੱਚ ਹਾਕੀ ਅਤੇ ਕ੍ਰਿਕੇਟ ਅਤੇ ਹੋਰ ਬਹੁਤ ਸਾਰੀਆਂ ਪਰੰਪਰਿਕ ਖ਼ੇਡਾਂ ਹਨ, ਜਿਵੇਂ ਕੱਬਡੀ,ਕੁਸ਼ਤੀ, ਖਿੱਦੋ ਖੂੰਡੀ। ਪੰਜਾਬ ਦੀਆਂ 100 ਤੋਂ ਵੱਧ ਰਵਾਇਤੀ ਹਨ।[1]
ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ, ਸੂਬਾ ਸਰਕਾਰ ਨੇ 2014 ਤੋਂ ਪੰਜਾਬ ਦਿਹਾਤੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪਹਿਲਕਦਮੀਆਂ 'ਤੇ ਕੰਮ ਕੀਤਾ ਹੈ। ਇਹਨਾਂ ਖੇਡਾਂ ਵਿਚੋਂ ਕੱਬਡੀ, ਕੁਸ਼ਤੀ ਨੂੰ ਰਾਜ ਪੱਧਰ ਤੇ, ਰਾਸ਼ਟਰੀ ਪੱਧਰ ਤੇ, ਅੰਤਰ ਰਾਸ਼ਟਰੀ ਪੱਧਰ ਉੱਪਰ ਵੀ ਮਾਨਤਾ ਮਿਲੀ ਹੈ।।[2]
ਪੰਜਾਬ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਲ ਹਨ:
ਕ੍ਰਿਕੇਟ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ। ਇਸ ਖੇਡ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਬਣਾਈ ਗਈ ਹੈ।[3] ਕਿੰਗਜ਼ ਇਲੈਵਨ ਪੰਜਾਬ ਇੱਕ ਮੋਹਾਲੀ, ਪੰਜਾਬ ਵਿੱਚ ਆਧਾਰਿਤ ਇੱਕ ਫਰੈਂਚਾਈਜ਼ ਕ੍ਰਿਕੇਟ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਦੀ ਹੈ।