ਭਵਿੱਖਵਾਦ
From Wikipedia, the free encyclopedia
ਭਵਿੱਖਵਾਦ (Italian: Futurismo) ਇੱਕ ਕਲਾਤਮਕ ਅਤੇ social movement ਸੀ, ਜੋ ਸ਼ੁਰੂ 20ਵੀਂ ਸਦੀ ਵਿੱਚ ਇਟਲੀ ਵਿੱਚ ਉਪਜੀ। ਇਹ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਵਰਗੀਆਂ ਵਸਤਾਂ ਤੇ ਜੋਰ ਦਿੰਦੀ ਸੀ। ਇਹ ਖ਼ਾਸਕਰ ਇੱਕ ਇਤਾਲਵੀ ਵਰਤਾਰਾ ਸੀ, ਚਾਹੇ ਰੂਸ, ਇੰਗਲੈਂਡ ਅਤੇ ਹੋਰ ਕਿਤੇ ਪੈਰਲਲ ਅੰਦੋਲਨ ਵੀ ਸਨ। ਭਵਿੱਖਵਾਦੀਆਂ ਨੇ ਪੇਟਿੰਗ, ਮੂਰਤੀ, ਵਸਰਾਵਿਕਸ, ਗ੍ਰਾਫਿਕ ਡਿਜ਼ਾਇਨ, ਉਦਯੋਗਿਕ ਡਿਜ਼ਾਈਨ, ਅੰਦਰੂਨੀ ਡਿਜ਼ਾਇਨ, ਸ਼ਹਿਰੀ ਡਿਜ਼ਾਇਨ, ਥੀਏਟਰ, ਫਿਲਮ, ਫੈਸ਼ਨ, ਕੱਪੜਾ, ਸਾਹਿਤ, ਸੰਗੀਤ, ਆਰਕੀਟੈਕਚਰ ਅਤੇ gastronomy ਸਹਿਤ ਕਲਾ ਦੇ ਹਰ ਮਾਧਿਅਮ, ਵਿੱਚ ਅਭਿਆਸ ਕੀਤਾ। ਇਸ ਦੀ ਮੁੱਖ ਹਸਤੀਆਂ ਇਤਾਲਵੀ ਫੀਲੀਪੋ ਤੋਮਾਸੋ ਮਾਰਿਨੇੱਤੀ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਐਂਤੋਨੀਓ ਸੰਤੇਲੀਆ, ਬਰੂਨੋ ਮੁਨਾਰੀ, ਬੇਨੇਡਾਟਾ ਕਾਪਾ ਅਤੇ ਲੁਇਗੀ ਰੁਸੋਲੋ, ਰੂਸੀ ਨਤਾਲੀਆ ਗੋਂਚਾਰੋਵਾ, ਵੇਲੀਮੀਰ ਖਲੇਬਨੀਕੋਵ, ਇਗੋਰਸੇਵੇਰਿਆਨਿਨ, ਡੇਵਿਡ ਬੁਰਲੀਊਕ, ਅਲੇਕਸੀ ਕਰੁਚੇਨਿਖ ਅਤੇ Vladimir Mayakovsky, ਅਤੇ ਪੁਰਤਗੇਜ਼ੀ ਅਲਮਾਡਾ ਨੇਗਰੀਰੋਸ ਸਨ। ਇਸ ਨੇ ਆਧੁਨਿਕਤਾ ਦੀ ਵਡਿਆਈ ਕੀਤੀ ਅਤੇ ਇਟਲੀ ਨੂੰ ਇਸ ਦੇ ਅਤੀਤ ਦੇ ਭਾਰ ਤੋਂ ਮੁਕਤ ਕਰਾਉਣ ਦਾ ਟੀਚਾ ਰੱਖਿਆ।[1] ਘਣਵਾਦ ਨੇ ਇਤਾਲਵੀ ਭਵਿੱਖਵਾਦ ਦੀ ਕਲਾਤਮਕ ਸ਼ੈਲੀ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ।[2] ਮਹੱਤਵਪੂਰਨ ਭਵਿੱਖਵਾਦੀ ਕੰਮਾਂ ਵਿੱਚ ਸ਼ਾਮਲ ਮੇਰੀਨੇਤੀ ਦਾ ਭਵਿੱਖਵਾਦ ਦਾ ਮੈਨੀਫੈਸਟੋ, Boccioni ਦੀ ਮੂਰਤੀ ਸਪੇਸ ਵਿੱਚ ਨਿਰੰਤਰਤਾ ਦੇ ਵਿਲੱਖਣ ਰੂਪ ਅਤੇ ਬਾਲਾ ਦੀ ਪੇਟਿੰਗ, ਐਬਸਟ੍ਰੈਕਟ ਸਪੀਡ + ਆਵਾਜ਼ (ਤਸਵੀਰ)। ਕੁਝ ਹੱਦ ਤਕ ਭਵਿੱਖਵਾਦ ਨੇ ਕਲਾ ਅੰਦੋਲਨ ਕਲਾ ਡੈਕੋ, ਰਚਨਾਵਾਦ, ਪੜਯਥਾਰਥਵਾਦ, ਡਾਡਾ ਨੂੰ, ਅਤੇ ਹੋਰ ਵੀ ਵਧ ਹੱਦ ਤੱਕ Precisionism, Rayonism, ਅਤੇ Vorticism ਨੂੰ ਪ੍ਰਭਾਵਿਤ ਕੀਤਾ।[citation needed]