From Wikipedia, the free encyclopedia
ਭਾਵਨਾ ਬਲਸਾਵਰ ਇੱਕ ਭਾਰਤੀ ਫ਼ਿਲਮ, ਮੰਚ ਅਤੇ ਟੈਲੀਵਿਜ਼ਨ ਅਦਾਕਾਰਾ ਹੈ।[1] ਇਹ ਸਾਇਲੈਂਟ ਕਾਮੇਡੀ ਸੀਰੀਜ਼, ਗੁਟਰ ਗੁ (2010) ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਰਹੀ ਹੈ।[2][3]
ਭਾਵਨਾ ਬਲਸਾਵਰ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1990 – ਵਰਤਮਾਨ |
ਭਾਵਨਾ, ਹਿੰਦੀ ਸਿਨੇਮਾ ਦੀ ਅਦਾਕਾਰ ਸ਼ੁਭਾ ਖੋਟੇ ਅਤੇ ਡੀ.ਐਮ. ਬਲਸਾਵਰ ਦੀ ਧੀ ਹੈ। ਇਸਦੇ ਭੈਣ-ਭਰਾ ਹਨ ਜਿਨ੍ਹਾਂ ਵਿਚੋਂ ਇੱਕ "ਅਸ਼ਵਿਨ ਬਲਸਾਵਰ" ਹੈ ਜੋ ਆਵਾਜ਼ਾਂ ਰਿਕਾਰਡ ਕਰਨ ਦਾ ਕਾਰਜ ਕਰਦਾ ਹੈ।[4] ਇਸਨੇ ਆਰਿਆ ਵਿੱਦਿਆ ਮੰਦਿਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਦਸਵੀਂ ਜਮਾਤ ਵਿੱਚ ਆਈਸੀਐਸਈ ਦੀ ਟਾਪਰ ਰਹੀ।.[5] ਇਸਨੇ ਸ਼੍ਰੀਮਤੀ ਨਾਥੀਬਾਈ ਦਾਮੋਦਰ ਠਾਕਰਸੀ ਮਹਿਲਾ ਵਿਸ਼ਵ-ਵਿਦਿਆਲਯਾ ਤੋਂ ਫੈਸ਼ਨ ਡਿਜ਼ਾਇਨਿੰਗ ਦੇ ਵਿਸ਼ੇ ਵਿੱਚ ਗ੍ਰੈਜੁਏਸ਼ਨ ਕੀਤੀ।
ਭਾਵਨਾ ਦਾ ਵਿਆਹ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਕਰਨ ਸ਼ਾਹ ਨਾਲ ਹੋਇਆ।[6][7] ਇਸਦੇ ਨਾਨਾ ਇੱਕ ਸਟੇਜੀ ਕਲਾਕਾਰ ਅਤੇ ਸਾਇਲੈਂਟ ਫਿਲਮਾਂ ਦੇ ਅਦਾਕਾਰ ਸਨ। ਇਹ ਅਦਾਕਾਰ ਵਿਜੂ ਖੋਟੇ ਦੀ ਭਾਣਜੀ ਹੈ।
ਭਾਵਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸ਼ੋਅ "ਫਿਰ ਭੀ ਦਿਲ ਹੈ ਹਿੰਦੁਸਤਾਨੀ" ਤੋਂ ਕੀਤੀ। ਇਸ ਤੋਂ ਬਾਅਦ ਇਸਨੇ:ਦੇਖ ਭਾਈ ਦੇਖ"ਵਿੱਚ ਸ਼ੇਖਰ ਸੁਮਨ, ਨਵੀਨ ਨਿਸਚੋਲ, ਫਰੀਦਾ ਜਲਾਲ, ਦੇਵੇਨ ਭੋਜਾਨੀ, ਸੁਸ਼ਮਾ ਸੇਠ, ਵਿਸ਼ਾਲ ਸਿੰਘ ਅਤੇ ਨਤਾਸ਼ਾ ਸਿੰਘ ਦੇ ਬਰਾਬਰ ਬਤੌਰ ਸੁਨੀਤਾ ਦੀਵਾਨ ਦੀ ਮੁੱਖ ਭੂਮਿਕਾ ਨਿਭਾਈ।ਇਸ ਤੋਂ ਬਾਅਦ ਇਸਨੇ "ਜ਼ੁਬਾਨ ਸੰਭਾਲਕੇ" ਵਿੱਚ ਪੰਕਜ ਕਪੂਰ, ਵਿਜੂ ਖੋਟੇ, ਸ਼ੁਭਾ ਖੋਟੇ ਅਤੇ ਟੌਮ ਅਲਟਰ ਦੇ ਨਾਲ ਕੰਮ ਕੀਤਾ ਜਿਨ੍ਹਾਂ ਨੇ ਇਸ ਸੀਰੀਅਲ ਵਿੱਚ ਮੁੱਖ ਭੂਮਿਕਾਵਾਂ ਅਦਾ ਕੀਤੀਆਂ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.