ਪੰਕਜ ਕਪੂਰ
ਭਾਰਤੀ ਅਦਾਕਾਰ From Wikipedia, the free encyclopedia
Remove ads
ਪੰਕਜ ਕਪੂਰ (ਜਨਮ 29 ਮਈ 1954) ਲੁਧਿਆਣਾ, ਪੰਜਾਬ, ਭਾਰਤ ਤੋਂ ਥੀਏਟਰ, ਟੈਲੀਵਿਜ਼ਨ ਅਤੇ ਫ਼ਿਲਮ ਅਭਿਨੇਤਾ ਹੈ। ਪੰਕਜ ਕਪੂਰ ਇੱਕ ਭਾਰਤੀ ਅਦਾਕਾਰ ਹੈ ਜਿਸਨੇ ਹਿੰਦੀ ਥੀਏਟਰ, ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਟੈਲੀਵਿਜ਼ਨ ਸੀਰੀਅਲਾਂ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਉਹ ਕਈ ਪੁਰਸਕਾਰਾਂ ਦਾ ਪ੍ਰਾਪਤਕਰਤਾ ਹੈ, ਜਿਸ ਵਿੱਚ ਇੱਕ ਫਿਲਮਫੇਅਰ ਅਵਾਰਡ ਅਤੇ ਤਿੰਨ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਮਲ ਹਨ। ਉਸ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਪ੍ਰਸੰਸਾਯੋਗ ਫਿਲਮਾਂ ਦੀਆਂ ਭੂਮਿਕਾਵਾਂ ਰਾਖ (1989) ਵਿੱਚ ਇੰਸਪੈਕਟਰ ਪੀ.ਕੇ. ਦੀ, ਏਕ ਡਾਕਟਰ ਕੀ ਮੌਤ (1991) ਵਿੱਚ ਡਾ. ਦੀਪਾਂਕਰ ਰਾਏ ਅਤੇ ਵਿਸ਼ਾਲ ਭਾਰਦਵਾਜ ਦੇ ਮੈਕਬੇਥ ਦੇ ਰੂਪਾਂਤਰਣ ਵਿੱਚ ਅੱਬਾ ਜੀ, (ਸ਼ੇਕਸਪੀਅਰ ਦੇ ਕਿੰਗ ਡੰਕਨ 'ਤੇ ਆਧਾਰਿਤ) ਦੀਆਂ ਹਨ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਜ਼ਿੰਦਗੀ
ਪੰਕਜ ਕਪੂਰ ਦਾ ਜਨਮ 29 ਮਈ 1954 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ। 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਪੰਕਜ ਕਪੂਰ ਸਾਲ 1976 ਵਿੱਚ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਜਾ ਦਾਖਲ ਹੋਇਆ। ਕਿਸੇ ਤਰ੍ਹਾਂ ਵੱਖ-ਵੱਖ ਇੰਟਰਨੈੱਟ ਦੀ ਸਰੋਤਾਂ ਇਹ ਗਲਤ ਜਾਣਕਾਰੀ ਚਲੀ ਗਈ ਸੀ ਕਿ ਉਸ ਨੇ ਦਿੱਲੀ ਤੋਂ ਇੰਜਨੀਅਰਿੰਗ ਕੀਤੀ ਸੀ, ਪਰ ਬੀਬੀਸੀ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਉਸ ਨੇ ਸਪਸ਼ਟ ਕੀਤਾ ਹੈ ਕਿ ਉਸ ਨੇ ਸਿਰਫ਼ 12 ਜਮਾਤਾਂ ਤਕ ਰਸਮੀ ਸਿੱਖਿਆ ਮੁਕੰਮਲ ਕੀਤੀ ਹੈ।[2]
ਉਸਨੇ ੧੯੭੯ ਵਿੱਚ ਅਭਿਨੇਤਰੀ ਅਤੇ ਡਾਂਸਰ ਨੀਲਿਮਾ ਅਜ਼ੀਮ ਨਾਲ ਵਿਆਹ ਕੀਤਾ। ਉਹ ਨਵੀਂ ਦਿੱਲੀ ਵਿੱਚ ਵਸ ਗਏ ਸਨ ਜਿੱਥੇ ੧੯੮੧ ਵਿੱਚ ਉਨ੍ਹਾਂ ਦਾ ਇਕਲੌਤਾ ਬੱਚਾ ਸ਼ਾਹਿਦ ਕਪੂਰ ਸੀ। 1984 ਵਿਚ ਇਸ ਜੋੜੇ ਦਾ ਤਲਾਕ ਹੋ ਗਿਆ ਸੀ।[3]
ਪੰਕਜ ਕਪੂਰ ਨੇ ੧੯੮੮ ਵਿੱਚ ਅਭਿਨੇਤਰੀ ਸੁਪ੍ਰੀਆ ਪਾਠਕ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਇਕ ਬੇਟੀ ਸਨਾਹ ਕਪੂਰ ਅਤੇ ਇਕ ਬੇਟਾ ਰੁਹਾਨ ਕਪੂਰ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads