From Wikipedia, the free encyclopedia
ਮੁਹੰਮਦ ਬਿਨ ਕਾਸਿਮ (695-715) ਇਸਲਾਮ ਦੇ ਸ਼ੁਰੁਆਤੀ ਕਾਲ ਵਿੱਚ ਉਮਇਅਦ ਖਿਲਾਫ਼ਤ ਦਾ ਇੱਕ ਅਰਬ ਸਿਪਹਸਾਲਾਰ ਸੀ। ਉਸਨੇ 17 ਸਾਲ ਦੀ ਉਮਰ ਵਿੱਚ ਭਾਰਤੀ ਉਪਮਹਾਦੀਪ ਦੇ ਪੱਛਮੀ ਇਲਾਕਿਆਂ ਉੱਤੇ ਹਮਲਾ ਬੋਲਿਆ ਅਤੇ ਸਿੰਧ ਦਰਿਆ ਦੇ ਨਾਲ ਲੱਗੇ ਸਿੰਧ ਅਤੇ ਪੰਜਾਬ ਦੇ ਖੇਤਰਾਂ ਉੱਤੇ ਕਬਜਾ ਕਰ ਲਿਆ। ਇਹ ਅਭਿਆਨ ਭਾਰਤੀ ਉਪ-ਮਹਾਦੀਪ ਵਿੱਚ ਆਉਣ ਵਾਲੇ ਮੁਸਲਮਾਨ ਰਾਜ ਦਾ ਇੱਕ ਬੁਨਿਆਦੀ ਘਟਨਾ-ਕ੍ਰਮ ਮੰਨਿਆ ਜਾਂਦਾ ਹੈ। ਮੁਹੰਮਦ ਬਿਨ ਕਾਸਿਮ ਦਾ ਜਨਮ ਆਧੁਨਿਕ ਸਾਊਦੀ ਅਰਬ ਵਿੱਚ ਸਥਿਤ ਤਾਇਫ ਸ਼ਹਿਰ ਵਿੱਚ ਹੋਇਆ। ਉਹ ਉਸ ਇਲਾਕੇ ਦੇ ਅਲ-ਸਕੀਫ਼ (ਜਿਸ ਨੂੰ ਅਰਬੀ ਲਹਿਜੇ ਵਿੱਚ ਅਲ-ਥਕੀਫ਼ ਉੱਚਾਰਿਆ ਕਰਦੇ ਹਨ) ਕਬੀਲੇ ਦਾ ਮੈਂਬਰ ਸੀ। ਪਿਤਾ ਦੇ ਦੇਹਾਂਤ ਤੇ ਉਸ ਦੇ ਤਾਇਆ ਹੱਜਾਜ ਬਿਨ ਯੁਸੁਫ਼ ਨੇ (ਜੋ ਉਮਇਅਦਾਂ ਲਈ ਇਰਾਕ ਦੇ ਰਾਜਪਾਲ ਸਨ) ਉਸਨੂੰ ਲੜਾਈ ਅਤੇ ਪ੍ਰਸ਼ਾਸਨ ਦੀਆਂ ਕਲਾਵਾਂ ਤੋਂ ਜਾਣੂ ਕਰਾਇਆ। ਉਸਨੇ ਹੱਜਾਜ ਦੀ ਧੀ (ਯਾਨੀ ਆਪਣੀ ਚਚੇਰੀ ਭੈਣ) ਜੁਬੈਦਾਹ ਨਾਲ ਵਿਆਹ ਕਰ ਲਿਆ ਅਤੇ ਫ਼ਿਰ ਉਸਨੂੰ ਸਿੰਧ ਉੱਤੇ ਮਕਰਾਨ ਤਟ ਦੇ ਰਸਤੇ ਤੋਂ ਹਮਲਾ ਕਰਨ ਲਈ ਰਵਾਨਾ ਕਰ ਦਿੱਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.