ਸਾਊਦੀ ਅਰਬ
From Wikipedia, the free encyclopedia
Remove ads
ਸਾਊਦੀ ਅਰਬ (Arabic: السعودية ਅਲ-ਸਊਦੀਆ), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ (ਅਰਬੀ: المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ ਜਾਰਡਨ ਅਤੇ ਇਰਾਕ, ਪੂਰਬ ਵੱਲ ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ, ਦੱਖਣ-ਪੂਰਬ ਵੱਲ ਓਮਾਨ ਅਤੇ ਦੱਖਣ ਵੱਲ ਯਮਨ ਨਾਲ਼ ਲੱਗਦੀਆਂ ਹਨ। ਇਸ ਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸ ਦਾ ਖੇਤਰਫਲ ਤਕਰੀਬਨ 2,250,000 ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ 2.7 ਕਰੋੜ ਹੈ ਜਿਸ ਵਿੱਚੋਂ 90 ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ 20 ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ 1.6 ਕਰੋੜ ਦੇ ਕਰੀਬ ਹੈ। [7] ਸਾਊਦੀ ਅਰਬ ਵਿੱਚ ਇੱਕ ਵੀ ਨਦੀ ਨਹੀਂ ਹੈ।
Remove ads
ਪ੍ਰਸ਼ਾਸਕੀ ਹਿੱਸੇ
ਸਾਊਦੀ ਅਰਬ 13 ਸੂਬਿਆਂ 'ਚ ਵੰਡਿਆ ਹੋਇਆ ਹੈ।[8] (ਮਨਤੀਕ ਇਦਾਰੀਆ, – ਇੱਕ-ਵਚਨ ਵਿੱਚ ਮਿੰਤਕਾਹ ਇਦਰੀਆ). ਇਹ ਸੂਬੇ ਅੱਗੋਂ 118 ਵਿਭਾਗਾਂ ਵਿੱਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية,)। ਇਸ ਵਿੱਚ 13 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ ਵਿੱਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।
Remove ads
ਫੋਟੋ ਗੈਲਰੀ
- ਸੁਨਹਿਰੀ ਘੜੇ ਵਿਚ ਅਰਬੀ ਕੌਫੀ, ਗਿਰੀਦਾਰ ਅਤੇ ਮਿਠਾਈਆਂ ਦੀ ਸੇਵਾ ਕੀਤੀ ਗਈ
- ਮੱਕਾ
- ਔਰਤ ਲਈ ਅਰਬ ਦੇ ਪਹਿਰਾਵੇ ਦੀ ਫਰੰਟ ਕਢਾਈ।
- ਗੱਦੀ ਦੀ ਊਠ ਦੀ ਪਿੱਠ 'ਤੇ ਅਤੇ ਅਰਾਮ ਲਈ ਦੀ ਵਰਤੋਂ ਕੀਤੀ ਜਾਂਦੀ ਸੀ।
- ਸਭ ਤੋਂ ਖੂਬਸੂਰਤ ਤਸਵੀਰਾਂ ਜੋ ਮੈਂ ਸਾਉਦੀ ਅਰਬ ਵਿਚ ਲਈਆਂ, ਮੈਂ ਵੇਖਿਆ ਕਿ ਸਾਡਾ ਸਭਿਆਚਾਰ ਕਿੰਨਾ ਵਿਲੱਖਣ ਅਤੇ ਵਿਸ਼ੇਸ਼ ਹੈ, ਅਤੇ ਮੈਨੂੰ ਇਸ ਗੱਲ ਦਾ ਮਾਣ ਹੈ।
- ਦੱਖਣੀ ਯੁੱਧ ਡਾਂਸ
- ਫੀਫਾ ਵਿੱਚ ਪੁਰਾਣੇ ਘਰਾਂ ਦੀ ਇੱਕ ਤਸਵੀਰ।
- ਅਰਬੀਅਨ ਕਾਫ਼ੀ
- ਅਰਬੀਅਨ ਰੰਗ
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads