![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/66/Secretary_Tillerson_is_Greeted_by_Indian_Minister_of_External_Affairs_Swaraj_%252824074726498%2529_%2528cropped%2529.jpg/640px-Secretary_Tillerson_is_Greeted_by_Indian_Minister_of_External_Affairs_Swaraj_%252824074726498%2529_%2528cropped%2529.jpg&w=640&q=50)
ਸੁਸ਼ਮਾ ਸਵਰਾਜ
From Wikipedia, the free encyclopedia
ਸੁਸ਼ਮਾ ਸਵਰਾਜ (ਜਨਮ 14 ਫਰਵਰੀ 1952-ਮੌਤ 6 ਅਗਸਤ 2019) ਇੱਕ ਭਾਰਤੀ ਸਿਆਸਤਦਾਨ ਸੀ ਜੋ ਪਹਿਲਾਂ ਸੁਪਰੀਮ ਕੋਰਟ ਦੀ ਸਾਬਕਾ ਵਕੀਲ ਰਹੀ ਅਤੇ 26 ਮਈ, 2014 ਤੋਂ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੀ। ਇੱਕ ਨੇਤਾ ਦੇ ਤੌਰ ਤੇ ਸੁਸ਼ਮਾ ਸਵਰਾਜ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੇ ਵਿਦੇਸ਼ ਮਾਮਲਿਆਂ ਦੀ ਮੰਤਰੀ ਬਣਨ ਵਾਲੀ ਦੂਜੀ ਔਰਤ ਸੀ। ਉਹ ਸੰਸਦ ਮੈਂਬਰ ਦੇ ਤੌਰ 'ਤੇ ਸੱਤ ਵਾਰ ਅਤੇ ਵਿਧਾਇਕ ਸਭਾ ਦੇ ਮੈਂਬਰ ਵਜੋਂ ਤਿੰਨ ਵਾਰ ਚੁਣੀ ਗਈ ਸੀ। 1977 ਵਿੱਚ 25 ਸਾਲ ਦੀ ਉਮਰ ਵਿੱਚ ਉਹ ਹਰਿਆਣਾ ਦੀ ਕੈਬਨਿਟ ਮੰਤਰੀ ਬਣੀ। ਉਸਨੇ 1998 ਵਿੱਚ ਦਿੱਲੀ ਦੀ 5ਵੀਂ ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕੀਤਾ।[3]
ਸੁਸ਼ਮਾ ਸਵਰਾਜ | |
---|---|
![]() 2017 ਵਿੱਚ ਸੁਸ਼ਮਾ ਸਵਰਾਜ | |
ਵਿਦੇਸ਼ ਮਾਮਲਿਆਂ ਬਾਰੇ ਮੰਤਰੀ | |
ਦਫ਼ਤਰ ਵਿੱਚ 26 ਮਈ 2014 – 30 ਮਈ 2019 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਸਲਮਾਨ ਖ਼ੁਰਸ਼ੀਦ |
ਤੋਂ ਬਾਅਦ | ਸੁਬਰਮਨਯਮਮ ਜੈਸ਼ੰਕਰ |
ਵਿਦੇਸ਼ੀ ਭਾਰਤੀ ਮਾਮਲਿਆਂ ਦੇ ਮੰਤਰੀ | |
ਦਫ਼ਤਰ ਵਿੱਚ 26 ਮਈ 2014 – 7 ਜਨਵਰੀ 2016 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਵਾਇਲਰ ਰਾਵੀ |
ਤੋਂ ਬਾਅਦ | ਅਹੁਦਾ ਖ਼ਤਮ ਕਰ ਦਿੱਤਾ ਗਿਆ |
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ | |
ਦਫ਼ਤਰ ਵਿੱਚ 21 ਦਸੰਬਰ 2009 – 26 ਮਈ 2014 | |
ਤੋਂ ਪਹਿਲਾਂ | ਐੱਲ. ਕੇ. ਅਡਵਾਨੀ |
ਤੋਂ ਬਾਅਦ | ਖਾਲੀ |
ਸੰਸਦੀ ਮਾਮਲਿਆਂ ਬਾਰੇ ਮੰਤਰੀ | |
ਦਫ਼ਤਰ ਵਿੱਚ 29 ਜਨਵਰੀ 2003 – 22 ਮਈ 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਪ੍ਰਮੋਦ ਮਹਾਜਨ |
ਤੋਂ ਬਾਅਦ | ਗੁਲਾਮ ਨਬੀ ਅਜ਼ਾਦ |
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ | |
ਦਫ਼ਤਰ ਵਿੱਚ 29 ਜਨਵਰੀ 2003 – 22 ਮਈ 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਸੀ ਪੀ ਠਾਕੁਰ |
ਤੋਂ ਬਾਅਦ | ਅੰਬੂਮਨੀ ਰਾਮਦੋਸ |
ਸੂਚਨਾ ਅਤੇ ਪ੍ਰਸਾਰਣ ਮੰਤਰੀ | |
ਦਫ਼ਤਰ ਵਿੱਚ 30 ਸਤੰਬਰ 2000 – 29 ਜਨਵਰੀ 2003 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਅਰੁਣ ਜੇਤਲੀ |
ਤੋਂ ਬਾਅਦ | ਰਵੀ ਸ਼ੰਕਰ ਪ੍ਰਸਾਦ |
ਦਿੱਲੀ ਦੀ 5ਵੀਂ ਮੁੱਖ ਮੰਤਰੀ | |
ਦਫ਼ਤਰ ਵਿੱਚ 13 ਅਕਤੂਬਰ 1998 – 3 ਦਸੰਬਰ 1998 | |
ਲੈਫਟੀਨੈਂਟ ਗਵਰਨਰ | ਵਿਜੇ ਕਪੂਰ |
ਤੋਂ ਪਹਿਲਾਂ | ਸਾਹਿਬ ਸਿੰਘ ਵਰਮਾ |
ਤੋਂ ਬਾਅਦ | ਸ਼ੀਲਾ ਦੀਕਸ਼ਤ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 13 ਮਈ 2009 – 24 ਮਈ 2019 | |
ਤੋਂ ਪਹਿਲਾਂ | ਰਾਮਪਾਲ ਸਿੰਘ |
ਤੋਂ ਬਾਅਦ | ਰਮਾਕਾਂਤ ਭਾਰਗਵ |
ਹਲਕਾ | ਵਿਦਿਸ਼ਾ (ਲੋਕ ਸਭਾ ਹਲਕਾ) |
ਦਫ਼ਤਰ ਵਿੱਚ 7 ਮਈ 1996 – 3 ਅਕਤੂਬਰ 1999 | |
ਤੋਂ ਪਹਿਲਾਂ | ਮਦਨ ਲਾਲ ਖੁਰਾਣਾ |
ਤੋਂ ਬਾਅਦ | ਵਿਜੇ ਕੁਮਾਰ ਮਲਜੋਤਰਾ |
ਹਲਕਾ | ਦੱਖਣੀ ਦਿੱਲੀ (ਲੋਕ ਸਭਾ ਹਲਕਾ) |
ਨਿੱਜੀ ਜਾਣਕਾਰੀ | |
ਜਨਮ | ਸੁਸ਼ਮਾ ਸਵਰਾਜ (1952-02-14)14 ਫਰਵਰੀ 1952[1] ਅੰਬਾਲਾ ਛਾਉਣੀ, ਪੂਰਬੀ ਪੰਜਾਬ, ਭਾਰਤ (ਹੁਣ ਹਰਿਆਣਾ, ਭਾਰਤ) |
ਮੌਤ | 6 ਅਗਸਤ 2019(2019-08-06) (ਉਮਰ 67)[2] ਨਵੀਂ ਦਿੱਲੀ, ਦਿੱਲੀ, ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ |
ਸਵਰਾਜ ਕੌਸ਼ਲ (ਵਿ. 1975–2019) |
ਬੱਚੇ | 1 |
ਅਲਮਾ ਮਾਤਰ | ਸਨਾਤਨ ਧਰਮ ਕਾਲਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਪੇਸ਼ਾ | |
2014 ਦੀਆਂ ਭਾਰਤੀ ਆਮ ਚੋਣਾਂ ਵਿੱਚ ਮੱਧ ਪ੍ਰਦੇਸ਼ ਵਿੱਚ ਵਿਦਿਸ਼ਾ ਹਲਕੇ ਤੋਂ ਚੋਣ 400,000 ਵੋਟਾਂ ਦੇ ਫਰਕ[4] ਨਾਲ ਜਿੱਤੀ। ਸੁਸ਼ਮਾ ਸਵਰਾਜ ਨੂੰ ਅਮਰੀਕੀ ਵਾਲ ਸਟਰੀਟ ਜਰਨਲ ਦੁਆਰਾ ਭਾਰਤ ਦੇ 'ਸਰਵਸ੍ਰੇਸ਼ਠ ਰਾਜਨੀਤੀਵਾਨ ਦਰਜਾ ਗਿਆ ਸੀ।[5][6]
ਏਮਜ਼ ਨਵੀਂ ਦਿੱਲੀ ਦੇ ਡਾਕਟਰਾਂ ਦੇ ਅਨੁਸਾਰ, 6 ਅਗਸਤ 2019 ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਸਵਰਾਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੂੰ ਜਨਤਕ ਮਾਮਲਿਆਂ ਦੇ ਖੇਤਰ ਵਿੱਚ 2020 ਵਿੱਚ ਮਰਨ ਉਪਰੰਤ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[7][8]