ਅਕਾਲੀ ਨੈਣਾ ਸਿੰਘ
From Wikipedia, the free encyclopedia
Remove ads
ਅਕਾਲੀ ਨੈਣਾ ਸਿੰਘ ਲੜਾਕੂ ਨਿਹੰਗ ਸਿੰਘ ਅਤੇ ਬੁਢਾ ਦਲ ਦੇ ਪੰਜਵੇਂ ਜੱਥੇਦਾਰ ਸਨ।[1] ਨੈਣਾ ਸਿੰਘ ਜੀ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਖੁਦੀ ਕੁਰੜ ਵਿੱਚ ਤਕਰੀਬਨ 1736 ਵਿੱਚ ਹੋਇਆ। ਉਨ੍ਹਾਂ ਨੇ ਜੰਗੀ ਕਲਾ, ਧਰਮ ਅਤੇ ਗੁਰਬਾਣੀ ਦਾ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਲੋਂ ਸਿੱਖਿਆ। ਉਹ ਆਪਣੇ ਭਤੀਜੇ ਨਿਹੰਗ ਖੜਗ ਸਿੰਘ ਦੇ ਨਾਲ, 20 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਸ਼ਾਮਲ ਹੋ ਗਏ ਸਨ। ਉਹ ਅਕਾਲੀ ਫੂਲਾ ਸਿੰਘ ਜੀ (1761-1823) ਦੇ ਗਾਰਡੀਅਨ ਸਨ ਅਤੇ ਓਹਨਾ ਨੂੰ ਜੰਗੀ ਕਲਾ, ਅਤੇ ਗੁਰਬਾਣੀ ਦੀ ਸਿੱਖਿਆ ਦਿੱਤੀ।[2] ਓਹਨਾਂ ਨੂੰ ਲੰਮੀ ਪਿਰਾਮਿਡਨੁਮਾ ਦਸਤਾਰ ਦੀ ਸ਼ੁਰੂਆਤ ਦਾ ਸਿਹਰਾ ਜਾਂਦਾ ਹੈ, ਜੋ ਨਿਹੰਗਾਂ ਵਿੱਚ ਆਮ ਪ੍ਰਚਲਿਤ ਹੈ[3][4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads