ਜੱਸਾ ਸਿੰਘ ਆਹਲੂਵਾਲੀਆ

ਸਿੱਖ ਜਥੇਦਾਰ From Wikipedia, the free encyclopedia

ਜੱਸਾ ਸਿੰਘ ਆਹਲੂਵਾਲੀਆ
Remove ads

ਜੱਸਾ ਸਿੰਘ ਆਹਲੂਵਾਲੀਆ (1718-1783) ਅਠਾਰਵੀਂ ਸਦੀ ਦਾ ਇੱਕ ਸਿੱਖ ਜਰਨੈਲ ਸੀ।

ਵਿਸ਼ੇਸ਼ ਤੱਥ ਜੱਸਾ ਸਿੰਘ ਆਹਲੂਵਾਲੀਆ ...
Thumb
ਪੰਜਾਬ ਦੇ ਨਕਸ਼ੇ ਵਿੱਚ ਕਪੂਰਥਲਾ

ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਹੌਰ, ਪੰਜਾਬ, ਖੇਤਰ ਦੇ ਨੇੜੇ ਇੱਕ ਪਿੰਡ ਆਹਲੁ ਵਿੱਚ ਹੋਇਆ ਸੀ।[1][2] ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ 'ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸ. ਕਪੂਰ ਸਿੰਘ (ਨਵਾਬ) ਉਸ ਨੂੰ ਆਪਣੇ ਨਾਲ ਲੈ ਆਏ ਸਨ। 1753 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।

ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਵਿੱਚ ਆਪਣੇ ਮਰਨ ਤੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ।1761 ਵਿੱਚ ਅਹਿਮਦ ਸ਼ਾਹ ਕੋਲੋਂ 2200 ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋਂ ਘਰ ਪਹੁੰਚਾਇਆ ਅਤੇ 1764 ਵਿੱਚ ਸਰਹਿੰਦ ਨੂੰ ਜਿੱਤਿਆ ਤੇ ਉਥੋਂ ਪ੍ਰਾਪਤ ਆਪਣੇ ਸਾਰੇ ਖ਼ਜਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤੀ ਤੇ ਅਹਿਮਦ ਸ਼ਾਹ ਵਲੋਂ ਬਾਰੂਦ ਨਾਲ ਉਡਾਈ ਹਰਿਮੰਦਰ ਸਾਹਿਬ ਦੀ ਮਜੂਦਾ ਇਮਾਰਤ ਦੀ ਉਸਾਰੀ ਕਰਵਾਈ।ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।[3]

Remove ads

ਲੜਾਈਆਂ

  • ਲਿਬਰੇਸ਼ਨ ਆਪ ਅੰਮ੍ਰਿਤਸਰ(1741)
  • ਲਾਹੋਰ ਤੇ ਕਬਜ਼ਾ(1761)
  • ਲਿਬਰੇਸ਼ਨ ਆਪ ਕੈਪਟਿਵ(1761)
  • ਕਪੂਰਥਲਾ ਤੇ ਕਬਜ਼ਾ(1779)
  • ਦਿੱਲੀ ਦਾ ਲਾਲ ਕਿਲਾ ਤੇ ਕਬਜ਼ਾ ਸੰਨ 11 ਮਾਰਚ, 1783 ਦੇ ਦਿਨ ਸਿੱਖ ਫ਼ੌਜਾਂ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗ਼ੈਰਾ ਦੀ ਅਗਵਾਈ ਹੇਠ ਲਾਲ ਕਿਲ੍ਹੇ ਅੰਦਰ ਵੀ ਦਾਖ਼ਲ ਹੋ ਗਈਆਂ ਅਤੇ ਕਿਲ੍ਹੇ ਉਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿਤਾ। ਇਸ ਮੌਕੇ ਜਰਨੈਲਾਂ ਨੇ ਦਲ ਖ਼ਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ 'ਤੇ ਬੈਠਾ ਦਿੱਤਾ ਅਤੇ ਬਾਦਸ਼ਾਹ ਏ ਹਿੰਦ ਏਲਾਨ ਦਿੱਤਾ। ਪਰ ਆਪ ਨੇ ਕਿਹਾ ਖਾਲਸੇ ਕੋਲ ਸਰਵ ਊਚ ਅਕਾਲ ਤਖਤ ਹੈ ਇਸ ਦੀ ਲੋੜ ਨਹੀਂ, ਦੂਸਰਾ ਇਸ ਤਖਤ ਤੇ ਬੈਠਣ ਵਾਲਿਆਂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਤੇ ਬਹੁਤ ਜ਼ੁਲਮ ਢਾਹੇ ਇਸ ਨੂੰ ਪੁੱਟ ਕੇ ਅਮ੍ਰਿਤਸਰ ਲੈ ਆਂਦਾ ਗਿਆ ਆਪ 1783 ਵਿੱਚ ਚੜ੍ਹਾਈ ਕਰ ਗਏ।
Remove ads

ਮਾਨ ਸਨਮਾਨ

ਗੁਰੂ ਕ ਲਾਲ,ਸੁਲਤਾਨ ਉਲ ਕੌਮ,ਦਲ ਖਾਲਸੇ ਦੇ ਮੁੱਖੀ, ਬੰਦੀਛੋੜ ਬਾਦਸ਼ਾਹ, ਸਾਰੀਆਂ ਸਿੱਖ ਮਿਸਲਾਂ ਦੇ ਮੁੱਖੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲਸਾ ਰਾਜ ਦੇ ਸੰਸਥਾਪਕ,ਬਾਦਸ਼ਾਹ ਏ ਹਿੰਦ, ਬੁੱਢਾ ਦਲ ਦੇ ਮੁੱਖੀ ।

ਚਲਾਣੇ ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਭਾਰਤ ਸਰਕਾਰ ਨੇ 4 ਅਪਰੈਲ 1985 ਨੂੰ ਡਾਕ ਟਿਕਟ ਜਾਰੀ ਕੀਤੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads