ਅਜੀਤ ਪਾਲ ਸਿੰਘ
From Wikipedia, the free encyclopedia
Remove ads
ਅਜੀਤ ਪਾਲ ਸਿੰਘ (ਜਨਮ 1 ਅਪਰੈਲ 1947[2]) ਭਾਰਤ ਦਾ ਹਾਕੀ ਖਿਡਾਰੀ ਰਿਹਾ ਹੈ। ਉਹ ਹਾਕੀ ਦੀ ਨਰਸਰੀ ਜਾਣੇ ਜਾਂਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦਾ ਜੰਮਪਲ ਹੈ। ਸੈਂਟਰ ਹਾਫ ਪੋਜੀਸ਼ਨ ਉੱਤੇ ਖੇਡਦਾ ਸੀ। ਸਾਲ 1975 ਦੇ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਅਜੀਤ ਪਾਲ ਨੂੰ ਭਾਰਤ ਸਰਕਾਰ ਨੇ 1992 ਵਿੱਚ ਪਦਮਸ਼ਰੀ ਪੁਰੂਸਕਾਰ ਨਾਲ ਸਨਮਾਨਿਤ ਕੀਤਾ। ਉਹਨਾਂ ਨੇ 1968 ਤੋਂ 1976 ਦੇ ਦੌਰਾਨ ਤਿੰਨ ਓਲੰਪਿਕਾਂ( 1968,72 ਤੇ 76)[3] ਵਿੱਚ ਭਾਰਤ ਦੀ ਸੈਂਟਰ ਹਾਫ਼ ਵਜੋਂ ਤਰਜਮਾਨੀ ਕੀਤੀ, ਇਨ੍ਹਾਂ ਵਿੱਚੋਂ ਦੋ ਓਲੰਪਿਕ ਵਿੱਚ ਭਾਰਤ ਨੇ ਕਾਂਸੀ ਪਦਕ ਪ੍ਰਾਪਤ ਕੀਤਾ।[4] 1971,73 ਤੇ 75 ਵਿੱਚ ਉਹ ਵਰਲਡ ਕੱਪ ਤੇ 1970,74 ਵਿੱਚ ਉਹ ਏਸ਼ੀਅਨ ਗੇਮਜ਼ ਲਈ ਖੇਲਿਆ।[3]ਭਾਰਤੀ ਓਲੰਪਿਕ ਸੰਘ (ਆਈਓਏ) ਨੇ 2012 ਵਿੱਚ ਕੈਪਟਨ ਅਜੀਤ ਪਾਲ ਸਿੰਘ ਨੂੰ ਲੰਦਨ ਓਲੰਪਿਕ ਲਈ ਭਾਰਤੀ ਦਲ ਦਾ ਪ੍ਰਮੁੱਖ ਨਿਯੁਕਤ ਕੀਤਾ। ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਸਾਬਕਾ ਖਿਡਾਰੀ ਨੂੰ ਓਲੰਪਿਕ ਖੇਡਾਂ ਵਿੱਚ ਦਲ ਦਾ ਮੁਖੀ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਜਾਂ ਤਾਂ ਸਿਆਸਤਦਾਨਾਂ ਨੂੰ ਜਾਂ ਖੇਡ ਪ੍ਰਬੰਧਕਾਂ ਨੂੰ ਇਸ ਅਹੁਦੇ ਲਈ ਵਿੱਚਾਰਿਆ ਜਾਂਦਾ ਸੀ।[5]
Remove ads
ਸ਼ੁਰੂਆਤ
7 ਜਾਂ 8 ਸਾਲ ਦੀ ਉਮਰ ਵਿੱਚ, ਛੋਟੇ ਅਜੀਤ ਨੂੰ ਉਸਦੇ ਚਾਚੇ ਦੁਆਰਾ ਇੱਕ ਹਾਕੀ ਸਟਿੱਕ ਦੇ ਦਿੱਤੀ ਗਈ ਸੀ। ਉਸਨੇ ਛਾਉਣੀ ਬੋਰਡ ਹਾਈ ਸੈਕੰਡਰੀ ਸਕੂਲ, ਜਲੰਧਰ ਛਾਉਣੀ ਵਿੱਚ ਪੜ੍ਹਾਈ ਕੀਤੀ ਅਤੇ 16 ਸਾਲ ਦੀ ਉਮਰ ਵਿੱਚ 1963 ਵਿੱਚ ਪੰਜਾਬ ਰਾਜ ਸਕੂਲ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਆਪਣੇ ਸ਼ੁਰੂਆਤੀ ਦਿਨਾਂ ਦੌਰਾਨ, ਅਜੀਤ ਫੁੱਲ ਬੈਕ ਪੁਜ਼ੀਸ਼ਨ 'ਤੇ ਖੇਡਦਾ ਸੀ। ਉਹ 1964 ਵਿੱਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਚਲਾ ਗਿਆ। ਇਥੇ 4 ਸਾਲਾਂ ਲਈ ਰਿਹਾ, ਜਿਸ ਨੇ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਟੂਰਨਾਮੈਂਟ ਵਿੱਚ 3 ਜਿੱਤਾਂ ਦਿੱਤੀਆਂ। ਇੱਥੇ ਹੀ ਅਜੀਤ ਆਪਣੀ ਅਸਲ ਸਥਿਤੀ, ਫੁੱਲ ਬੈਕ ਤੋਂ ਸੈਂਟਰ ਹਾਫ ਵੱਲ ਤਬਦੀਲ ਹੋ ਗਿਆ। ਉਸ ਨੂੰ 1966 ਵਿੱਚ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਅਤੇ 1968 ਵਿੱਚ ਭਾਰਤੀ ਯੂਨੀਵਰਸਿਟੀ ਦੀਆਂ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ ਗਈ ਸੀ।
Remove ads
ਪੁਰਸਕਾਰ
ਇੰਡੀਅਨ ਹਾਕੀ ਵਿੱਚ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਜੋਂ, ਅਜੀਤਪਾਲ ਸਿੰਘ ਨੂੰ 1970 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, 1992 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ।
ਹਵਾਲੇ
Wikiwand - on
Seamless Wikipedia browsing. On steroids.
Remove ads