ਅਦਾ ਖਾਨ
From Wikipedia, the free encyclopedia
Remove ads
ਅਦਾ ਖਾਨ ਭਾਰਤੀ ਟੈਲੀਵਿਜ਼ਨ ਦੀ ਇੱਕ ਮਾਡਲ ਅਤੇ ਅਭਿਨੇਤਰੀ ਹੈ।[2][3][4][5] ਇਹ ਇਹਨਾਂ ਪ੍ਰੋਗਰਾਮ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਲਈ ਜਾਣੀ ਜਾਂਦੀ ਹੈ। ਭੈਣਾਂ ਵਿੱਚ ਅਕਾਸ਼ੀ, ਅਮ੍ਰਿਤ ਮੰਥਨ ਵਿੱਚ ਰਾਜਕੁਮਾਰੀ ਅਮ੍ਰਿਤ,[6][7][8] ਪੀਆ ਬਸੰਤੀ ਰੇ ਵਿੱਚ ਪੀਆ ਦੇ ਤੌਰ 'ਤੇ, ਨਾਗਿਨ ਵਿੱਚ ਸ਼ੇਸ਼ਾ ਦੇ ਤੌਰ 'ਤੇ[9][10] and ਪਰਦੇਸ ਮੇਂ ਹੈ ਮੇਰਾ ਦਿਲ ਅਹਾਨਾਂ ਦੇ ਤੌਰ 'ਤੇ।
Remove ads
ਸ਼ੁਰੂਆਤੀ ਜੀਵਨ

ਖਾਨ ਦਾ ਜਨਮ 12 ਮਈ 1989 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸ ਨੇ ਇੱਕ ਮਾਡਲ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[12] ਫਿਰ ਉਸ ਨੇ ਕਈ ਵਿਗਿਆਪਨਾਂ ਵਿੱਚ ਕੰਮ ਕੀਤਾ।[13][14][15] ਉਸ ਦੀ ਮਾਂ ਪਰਵੀਨ ਖਾਨ ਦੀ ਮਾਰਚ 2013 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।[16][17]
ਕੈਰੀਅਰ
ਖਾਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸੋਨੀ ਇੰਡੀਆ ਦੇ ਟੀ.ਵੀ. ਸ਼ੋਅ ਪਾਲਮਪੁਰ ਐਕਸਪ੍ਰੈਸ ਨਾਲ ਕੀਤੀ।[18] 2010 ਵਿੱਚ, ਖਾਨ ਨੇ ਸਟਾਰ ਪਲੱਸ 'ਤੇ "ਬਹਿਨੇ" ਵਿੱਚ ਆਕਾਸ਼ੀ ਦੀ ਸਹਿਯੋਗੀ ਭੂਮਿਕਾ ਨਿਭਾਈ।[19][20] ਸਾਲ 2012 ਵਿੱਚ, ਖਾਨ ਨੂੰ ਲਾਈਫ ਓਕੇ ਦੇ ਸ਼ੋਅ "ਅੰਮ੍ਰਿਤ ਮੰਥਨ" ਵਿੱਚ ਬਹਾਦਰ ਰਾਜਕੁਮਾਰੀ ਅਮ੍ਰਿਤ ਕੌਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।[21][22] ਕਲਰਸ ਦੇ ਅਲੌਕਿਕ ਸ਼ੋਅ "ਨਾਗਿਨ" ਦੇ ਪਹਿਲੇ ਦੋ ਸੀਜ਼ਨ ਵਿੱਚ ਉਸ ਨੇ ਪ੍ਰਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ ਉਹ "ਬਾਕਸ ਕ੍ਰਿਕਟ ਲੀਗ" ਅਤੇ "ਕਾਮੇਡੀ ਨਾਈਟਸ ਬਚਾਓ" ਦਾ ਹਿੱਸਾ ਸੀ।
ਉਸ ਨੇ "ਯੇ ਹੈ ਆਸ਼ਿਕੀ"[23][24], "ਕ੍ਰਾਈਮ ਪੈਟਰੋਲ", "ਕੋਡ ਰੈਡ" ਅਤੇ "ਸਾਵਧਾਨ ਇੰਡੀਆ" ਵਿੱਚ ਵੀ ਐਪੀਸੋਡਿਕ ਭੂਮਿਕਾਵਾਂ ਨਿਭਾਈਆਂ ਹਨ।[25] ਉਹ ਰਿਐਲਿਟੀ ਸ਼ੋਅ "ਵੈਲਕਮ 2 - ਬਾਜ਼ੀ ਮਹਿਮਾਨ ਨਵਾਜ਼ੀ ਕੀ" ਦਾ ਵੀ ਹਿੱਸਾ ਸੀ।
ਉਸ ਨੂੰ ਅਲੌਕਿਕ ਸੀਰੀਜ਼ "ਡਾਇਨ" ਵਿੱਚ ਸਿਰਲੇਖ ਕਿਰਦਾਰ ਨਿਭਾਉਣ ਵਾਲੀ ਸੀ[26][27] ਪਰ ਉਸ ਨੇ "ਵਿਸ਼ ਯਾ ਅੰਮ੍ਰਿਤ: ਸੀਤਾਰਾ" ਨਾਮਕ ਇੱਕ ਹੋਰ ਅਲੌਕਿਕ ਸੀਰੀਜ਼ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਇਸ ਪ੍ਰਾਜੈਕਟ ਨੂੰ ਛੱਡ ਦਿੱਤਾ[28] ਜੋ ਕਿ 3 ਦਸੰਬਰ 2018 ਵਿੱਚ ਕਲਰਜ਼ ਤੋਂ ਪ੍ਰਸਾਰਿਤ ਹੋਈ।
ਮਈ 2019 ਵਿੱਚ, ਉਹ ਸ਼ੈਸ਼ਾ ਦੇ ਰੂਪ ਵਿੱਚ "ਨਾਗਿਨ 3" ਦੇ ਅੰਤਮ ਕੁਝ ਐਪੀਸੋਡਾਂ ਵਿੱਚ ਮਹਿਮਾਨ ਸਟਾਰ ਵਜੋਂ ਦਿਖਾਈ ਦਿੱਤੀ।
Remove ads
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
ਮੁੱਖ ਪੇਸ਼ਕਸ਼ਾਂ
ਹਵਾਲੇ
Wikiwand - on
Seamless Wikipedia browsing. On steroids.
Remove ads