1989

From Wikipedia, the free encyclopedia

Remove ads

1989 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 7 ਜਨਵਰੀ ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹਿਰੋਹਿਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
  • 26 ਮਾਰਚ ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
  • 2 ਮਈ ਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
  • 30 ਮਈ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 3 ਜੂਨ ਚੀਨੀ ਫ਼ੌਜ ਨੇ ਤਿਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
  • 23 ਜੂਨ ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
  • 13 ਅਕਤੂਬਰ ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
  • 1 ਨਵੰਬਰ ਈਸਟ ਜਰਮਨ ਨੇ ਚੈਕੋਸਲਵਾਕੀਆ ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ ਜਰਮਨ ਮੁਲਕ 'ਚੋੋਂ ਭੱਜ ਨਿਕਲੇ।
  • 4 ਨਵੰਬਰ ਜਰਮਨ 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ ਬਰਲਿਨ 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
  • 29 ਨਵੰਬਰ ਭਾਰਤ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ
  • 1 ਦਸੰਬਰ ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
  • 2 ਦਸੰਬਰ ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
  • 3 ਦਸੰਬਰ ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |
Remove ads

ਜਨਮ

ਜਨਵਰੀ

ਫ਼ਰਵਰੀ

ਮਾਰਚ

ਅਪਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ

ਅਕਤੂਬਰ

ਨਵੰਬਰ

ਦਸੰਬਰ

ਮੌਤ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads