ਅਧਾਤ
From Wikipedia, the free encyclopedia
Remove ads
ਰਸਾਇਣ ਵਿਗਿਆਨ ਵਿੱਚ ਅਧਾਤ (ਜਾਂ ਗ਼ੈਰ-ਧਾਤ) ਇੱਕ ਅਜਿਹਾ ਰਸਾਇਣਕ ਤੱਤ ਹੁੰਦਾ ਹੈ ਜੋ ਧਾਤਾਂ ਦੇ ਗੁਣਾਂ ਤੋਂ ਵਾਂਝਾ ਹੋਵੇ। ਭੌਤਿਕ ਤੌਰ ਉੱਤੇ ਇਹ ਬਹੁਤ ਹੀ ਬੁਖ਼ਾਰਾਤੀ (ਉੱਡਣਹਾਰ), ਘੱਟ ਲਚਕੀਲੇ ਅਤੇ ਤਾਪ ਤੇ ਬਿਜਲੀ ਦੇ ਚੰਗੇ ਰੋਧਕ ਹੁੰਦੇ ਹਨ; ਰਸਾਇਣਕ ਤੌਰ ਉੱਤੇ ਇਹਨਾਂ ਦੀ ਆਇਨੀਕਰਨ ਊਰਜਾ ਅਤੇ ਬਿਜਲਾਣੂਰਿਣਤਾ ਦੇ ਮੁੱਲ ਬਹੁਤ ਉੱਚੇ ਹੁੰਦੇ ਹਨ ਅਤੇ ਹੋਰ ਤੱਤਾਂ ਜਾਂ ਯੋਗਾਂ ਨਾਲ਼ ਕਿਰਿਆ ਕਰਦੇ ਹੋਏ ਇਹ ਬਿਜਲਾਣੂਆਂ ਨੂੰ ਲੈਂਦੇ ਜਾਂ ਸਾਂਝਾ ਕਰਦੇ ਹਨ, ਦਿੰਦੇ ਨਹੀਂ ਹਨ। ਆਮ ਤੌਰ ਉੱਤੇ 17 ਤੱਤਾਂ ਨੂੰ ਅਧਾਤਾਂ ਆਖਿਆ ਜਾਂਦਾ ਹੈ; ਬਹੁਤੀਆਂ ਤਾਂ ਗੈਸਾਂ ਹਨ (ਹਾਈਡਰੋਜਨ, ਹੀਲੀਅਮ, ਨਾਈਟਰੋਜਨ, ਆਕਸੀਜਨ, ਫ਼ਲੋਰੀਨ, ਨੀਆਨ, ਕਲੋਰੀਨ, ਆਰਗਨ, ਕ੍ਰਿਪਟਾਨ, ਜ਼ੀਨਾਨ ਅਤੇ ਰੇਡਾਨ); ਇੱਕ ਤਰਲ ਹੈ (ਬਰੋਮੀਨ); ਅਤੇ ਕੁਝ ਠੋਸ ਹਨ (ਕਾਰਬਨ, ਫ਼ਾਸਫ਼ੋਰਸ, ਗੰਧਕ, ਸਿਲੀਨੀਅਮ ਅਤੇ ਆਇਓਡੀਨ)।

ਬਹੁ-ਪਰਮਾਣੂ ਅਧਾਤ ਦੁਪਰਮਾਣੂ ਅਧਾਤ ਨੋਬਲ ਗੈਸਾਂਹਾਈਡਰੋਜਨ ਤੋਂ ਛੁੱਟ ਸਾਰੀਆਂ ਅਧਾਤਾਂ ਪੀ-ਬਲਾਕ ਵਿੱਚ ਪੈਂਦੀਆਂ ਹਨ। ਹੀਲੀਅਮ, ਭਾਵੇਂ ਐੱਸ-ਬਲਾਕ ਦਾ ਤੱਤ ਹੈ ਪਰ ਇਹਨੂੰ ਇਹਦੇ ਨੋਬਲ ਗੈਸਾਂ ਵਰਗੇ ਗੁਣਾਂ ਕਰ ਕੇ (ਪੀ-ਬਲਾਕ ਵਿੱਚ) ਨੀਆਨ ਦੇ ਉੱਤੇ ਰੱਖਿਆ ਜਾਂਦਾ ਹੈ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads