ਅਨੰਦ ਕਾਰਜ
From Wikipedia, the free encyclopedia
Remove ads
ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਉਹਨਾਂ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773 'ਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ।

1909 ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ ਪਾਸ ਹੋਇਆ ਪਰ ਅਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਅਨੰਦ ਕਾਰਜ ਐਕਟ 2007 ਵਿੱਚ ਪਾਸ ਹੋਇਆ[1] ਜਿਸ ਦੇ ਤਹਿਤ ਦੁਨੀਆ ਦੇ ਕਿਸੇ ਵੀ ਕੋਨੇ ’ਚੋਂ ਸਿੱਖ ਆਪਣਾ ਵਿਆਹ ਰਜਿਸਟਰ ਕਰ ਸਕਦੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖਾਂ ਨੇ ਆਪਣੇ ਵਿਆਹ ਇਸ ਦੇ ਤਹਿਤ ਰਜਿਸਟਰ ਵੀ ਕੀਤੇ ਹਨ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟ੍ਰੇਸ਼ਨ ਲਈ ਸਰਟੀਫ਼ਿਕੇਟ ਜਾਰੀ ਕਰਦੀ ਹੈ।[1] ਭਾਰਤ ਵਿੱਚ ਇਹ ਐਕਟ ਅਜ਼ਾਦੀ ਤੋਂ ਬਾਅਦ ਵੀ ਲਾਗੂ ਰਿਹਾ[2] ਅਤੇ ਹਾਲ ਹੀ ਵਿੱਚ ਇਸ ਵਿੱਚ ਸੁਧਾਰ ਕਰ ਕੇ ਇਹ ਐਕਟ ਪਾਸ ਹੋਇਆ ਪਰ ਕੁਝ ਕਮੀਆਂ ਬਾਕੀ ਹਨ।
Remove ads
ਅਨੰਦ ਮੈਰਿਜ ਐਕਟ ਦਾ ਇਤਿਹਾਸ
ਅਨੰਦ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਵਾਉਣ ਲਈ ਸਭ ਤੋਂ ਪਹਿਲਾਂ ਖ਼ਿਆਲ ਰਿਆਸਤ ਨਾਭਾ ਦੇ ਟਿੱਕਾ ਰਿਪੂਦਮਨ ਸਿੰਘ ਨੂੰ ਆਇਆ ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ। ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ 30 ਅਕਤੂਬਰ 1908 ਨੂੰ ਇਸ ਸੰਬੰਧੀ ਬਿੱਲ ਕੌਂਸਲ ਵਿੱਚ ਪੇਸ਼ ਕੀਤਾ।[2][3] ਇਸ ਬਿੱਲ ਦਾ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿੰਨਾਂ ਵਿੱਚ ਮਹਾਰਾਜਾ ਨਾਭਾ, ਹੀਰਾ ਸਿੰਘ ਵੀ ਸ਼ਾਮਿਲ ਸਨ। ਬਾਅਦ ਵਿੱਚ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ 27 ਅਗਸਤ 1909 ਨੂੰ ਇਹ ਬਿਲ ਸ਼ਿਮਲਾ ਵਿਖੇ ਵਾਇਸਰਾਇ ਦੀ ਕੌਂਸਲ ਵਿੱਚ ਪੇਸ਼ ਕੀਤਾ[3] ਅਤੇ ਕੌਂਸਲ ਨੇ ਇਸ ਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ। 10 ਸਤੰਬਰ ਨੂੰ ਕਮੇਟੀ ਦੀ ਰਿਪੋਟ ਕੌਂਸਲ ਵਿੱਚ ਪੇਸ਼ ਹੋਈ ਅਤੇ ਵੱਧ ਗਿਣਤੀ ਵਿੱਚ ਹਮਾਇਤ ਦੇ ਚਲਦੇ 22 ਅਕਤੂਬਰ 1909 ਨੂੰ ਇਹ ਬਿੱਲ ਪਾਸ ਹੋ ਗਿਆ ਅਤੇ ਸਾਰੇ ਬਰਤਾਨਵੀ ਭਾਰਤ, ਜਿਸ ਵਿੱਚ ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ ਸਨ, ’ਤੇ ਲਾਗੂ ਹੋਇਆ।[3]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads