ਮੂਲ ਮੰਤਰ
From Wikipedia, the free encyclopedia
Remove ads
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
'ਮੂਲ ਮੰਤ੍ਰ ਹਰਿਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ।।'
ਮੂਲ ਮੰਤ੍ਰ ਦੇ ਸ਼ਬਦੀ ਅਰਥ ਇਹ ਬਣਦੇ ਹਨ:-
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
੧ = ਤੂੰ ਨਿਰਗੁਣ ਸਰਗੁਣ ਦੋਹਾਂ ਸਰੂਪਾਂ ਵਿੱਚ ਇੱਕ ਹੈ। (ਏਕਤਾ)
ਓ = ਤੂੰ ਜਨਮ ਦੇਣ, ਪਾਲਣ ਅਤੇ ਲੈਅ ਕਰਨ ਵਾਲਾ ਹੈਂ। (ਬਹੁਤ ਹੀ ਵੱਡਾ)
~ ਕਾਰ = ਤੇਰੇ ਕੰਮ ਲਗਾਤਾਰ ਹੋ ਰਹੇ ਹਨ। (ਉਪਜਾਉਣਾ, ਪਾਲਣਾ ਤੇ ਨਸ਼ਟ ਕਰਨਾ)
ਸਤਿਨਾਮੁ = ਤੂੰ ਸਦਾ ਤੋਂ ਹੋਂਦ ਵਾਲਾ ਅਤੇ ਨਾਮਣੇ ਵਾਲਾ ਹੈ। (ਸਦੀਵੀ ਹੋਂਦ)
ਕਰਤਾ ਪੁਰਖੁ = ਤੂੰ ਹਰ ਸ਼ੈਅ ਦਾ ਕਰਤਾ ਹੈ। (ਕਰਨ-ਕਰਾਉਣ ਵਾਲਾ ਪ੍ਰਸ਼ੋਤਮ)
ਨਿਰਭਉ = ਤੂੰ ਡਰ ਤੋਂ ਰਹਿਤ ਹੈ। (ਭੈਅ-ਮੁਕਤ)
ਨਿਰਵੈਰੁ = ਕੋਈ ਤੇਰੇ ਤੁੱਲ ਨਹੀਂ ਇਸ ਲਈ ਦੁਸ਼ਮਣੀ ਤੋਂ ਵੀ ਰਹਿਤ ਹੈ। (ਸਭ ਦਾ ਮਿੱਤਰ ਪਿਆਰਾ)
ਅਕਾਲ ਮੂਰਤਿ = ਤੂੰ ਸਮਿਆਂ ਵਿੱਚ ਨਹੀਂ ਗਿਣਿਆਂ ਜਾਂਦਾ। (ਕਾਲ ਰਹਿਤ ਹਸਤੀ)
ਅਜੂਨੀ = ਤੂੰ ਧਰਤੀਆਂ ਤੇ ਪੈਦਾ ਹੋਣ ਵਾਲੀ ਕਿਸੇ ਜੂਨ ਵਿੱਚ ਨਹੀਂ ਆਉਂਦਾ। (ਜੂਨਾਂ ਤੋਂ ਰਹਿਤ)
ਸੈਭੰ = ਤੂੰ ਸਵੈ ਤੋਂ ਉਗਮਿਆਂ ਹੈ। (ਆਪਣੇ-ਆਪ ਤੋਂ ਪੈਦਾ ਹੋਣ ਵਾਲਾ)
ਗੁਰ ਪ੍ਰਸਾਦਿ = ਤੂੰ ਸਤਿ-ਚਿਤ ਅਨੰਦ ਹੈਂ। (ਗੁਰੂ ਦੀ ਕਿਰਪਾ ਨਾਲ ਮਿਲਦਾ ਹੈ)
Remove ads
ਲਿਖਤ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਖ਼ੁਲਾਸਾ
“ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਕਾਇਨਾਤ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ (ਡਰ) ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ਼ ਤੋਂ ਪਰ੍ਹੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।” (ਪ੍ਰੋ. ਸਾਹਿਬ ਸਿੰਘ)
ਸਿੱਖੀ ਵਿੱਚ ਪਰਮਾਤਮਾ ਬਾਰੇ Monotheism ਨਾਲ ਜੁੜਿਆ ਹੋਇਆ ਦਰਸ਼ਨ ਹੈ। ਜਿਸਦੇ ਚਲਦੇ ਇਹ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਤੋਂ ਸਭ ਕੁੱਝ ਹੈ ਪਰ ਸਭ ਕੁੱਝ ਪਰਮਾਤਮਾ ਨਹੀਂ।
ਸਿੱਖੀ ਦੇ ਇਸ ਦ੍ਰਿਸ਼ਟੀਕੋਣ ਨੂੰ ਹਿੰਦੂ ਮਤ ਦੇ Monoism ਨਾਲ਼ੋਂ ਵੱਖ ਇਬਰਾਨੀ ਮਤਾਂ ਦੇ ਕਰੀਬ ਦਾ ਦਰਸ਼ਨ ਮੰਨਿਆ ਜਾਂਦਾ ਹੈ ਅਤੇ ਮੂਲ ਮੰਤਰ ਵਿੱਚ ਪੇਸ਼ ਕੀਤਾ ਹੋਇਆ ਪਰਮਾਤਮਾ ਦਾ ਸਰੂਪ Monothiesm ਦੇ ਭਾਵ ਨੂੰ ਕੁਝ ਵੱਖਰੇ ਅੰਦਾਜ਼ ਨਾਲ਼ ਸਮਝਾਉਣ ਵੱਲ ਇਸ਼ਾਰਾ ਕਰਦਾ ਪ੍ਰਤੀਤ ਹੁੰਦਾ ਹੈ।
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads