ਅਯੂਬ ਖਾਨ

From Wikipedia, the free encyclopedia

ਅਯੂਬ ਖਾਨ
Remove ads

ਮੁਹੰਮਦ ਅਯੂਬ ਖਾਨ (ਉਰਦੂ: محمد ایوب خان‎; ਬੰਗਾਲੀ: মুহাম্মদ আইয়ুব খান; 14 ਮਈ 1907 –19 ਅਪ੍ਰੈਲ 1974), ਜਿਸਨੂੰ ਕਿ ਅਯੂਬ ਖਾਨ ਵੀ ਕਿਹਾ ਜਾਂਦਾ ਸੀ, 1958 ਤੋਂ 1969 ਦੌਰਾਨ ਪੱਛਮੀ ਅਤੇ ਪੂਰਬੀ ਪਾਕਿਸਤਾਨ ਦਾ ਤਾਨਾਸ਼ਾਹ ਸੀ। 1958 ਵਿੱਚ ਉਹ ਮਾਰਸ਼ਲ ਲਾ ਨੂੰ ਲਾਗੂ ਕਰਨ ਤੋਂ ਬਾਅਦ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਬਣਿਆ। ਉਹ ਪਾਕਿਸਤਾਨ ਦਾ 1969[1] ਤੱਕ ਦੂਜਾ ਰਾਸ਼ਟਰਪਤੀ ਰਿਹਾ, ਜਦੋਂ ਤੱਕ ਇਸ ਬਗਾਵਤ ਨੂੰ ਦਬਾਇਆ ਨਹੀਂ ਗਇਆ।

ਵਿਸ਼ੇਸ਼ ਤੱਥ ਫੀਲਡ ਮਾਰਸ਼ਲਮੁਹੰਮਦ ਅਯੂਬ ਖਾਨ ਤਾਰੀਨ, ਪਾਕਿਸਤਾਨ ਦਾ ਦੂਜਾ ਰਾਸ਼ਟਰਪਤੀ ...

ਅਯੂਬ ਖਾਨ ਨੇ ਸਧਰੁਸਤ ਵਿੱਚ ਟਰੇਨਿੰਗ ਲਈ ਅਤੇ ਉਹ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸੈਨਾ ਵਿੱਚ ਅਫਸਰ ਵਜੋਂ ਜੰਗ ਲੜਿਆ ਸੀ। ਉਸਨੇ 1947 ਵਿੱਚ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੀ ਫੌਜ ਵਿੱਚ ਸ਼ਾਮਿਲ ਹੋ ਗਇਆ। ਅਤੇ ਉਹ ਪੂਰਬੀ ਬੰਗਾਲ ਦੀ ਫੌਜ ਦਾ ਕਮਾਂਡਰ ਬਣ ਗਇਆ। ਉਸਨੂੰ 1951 ਵਿੱਚ ਉਦੋਂ ਦੇ ਪ੍ਰਧਾਨਮੰਤਰੀ ਲਿਆਕਤ ਅਲੀ ਖਾਨ[2] ਨੇ ਪਾਕਿਸਤਾਨ ਦਾ ਪਹਿਲਾ ਕਮਾਂਡਰ ਇਨ ਚੀਫ਼ ਬਣਾਇਆ ਗਇਆ। ਉਸਨੂੰ ਕੁਝ ਵਿਵਾਦਾਂ ਦੇ ਬਾਅਦ ਕਮਾਂਡਰ ਇਨ ਚੀਫ਼ ਬਣਾਇਆ ਗਇਆ, ਜਦਕਿ ਹਲੇ ਉਸਤੋਂ ਸੀਨੀਅਰ ਅਫ਼ਸਰ ਮੌਜੂਦ ਸਨ। ਰਾਸ਼ਟਰਪਤੀ ਸਕੰਦਰ ਮਿਰਜ਼ਾ ਦਾ ਮਾਰਸ਼ਲ ਲਾਅ ਲਾਉਣ ਦੇ ਵਿਚਾਰ ਨੂੰ ਅਯੂਬ ਖਾਨ ਨੇ ਸਹਿਮਤੀ ਦਿੱਤੀ ਅਤੇ ਉਸਨੂੰ ਮਾਰਸ਼ਲ ਲਾਅ ਦਾ ਪ੍ਰਬੰਧਕ[3] ਬਣਾਇਆ ਗਇਆ। ਦੋ ਹਫਿਤਆਂ ਬਾਅਦ ਅਯੂਬ ਖਾਨ ਨੇ ਬਿਨਾ ਲੜਾਈ ਦੇ ਮਿਰਜ਼ਾ ਦੀ ਥਾਂ ਰਾਸ਼ਟਰਪਤੀ ਦੀ ਗੱਦੀ ਸਾਂਭ ਲਈ[3][4][5]। ਉਸੇ ਸਾਲ ਉਸਨੇ ਆਰਮੀ ਕਮਾਂਡਰ ਦੀ ਆਪਣੀ ਪੋਸਟ ਮੂਸਾ ਖਾਨ ਨੂੰ ਦੇ ਦਿੱਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads