ਅਰਜੁਨ ਕਪੂਰ
From Wikipedia, the free encyclopedia
Remove ads
ਅਰਜੁਨ ਕਪੂਰ (ਜਨਮ 26 ਜੂਨ 1985) ਇੱਕ ਭਾਰਤੀ ਅਦਾਕਾਰ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦਾ ਹੈ।[1] ਉਹ ਫਿਲਮ ਨਿਰਮਾਤਾ ਬੋਨੀ ਕਪੂਰ ਅਤੇ ਮੋਨਾ ਸ਼ੌਰੀ ਕਪੂਰ ਦਾ ਬੇਟਾ, ਅਦਾਕਾਰ ਅਨਿਲ ਕਪੂਰ ਅਤੇ ਸੰਜੇ ਕਪੂਰ ਦਾ ਭਤੀਜਾ, ਅਭਿਨੇਤਰੀ ਸ਼੍ਰੀਦੇਵੀ ਦਾ ਸੌਤੇਲਾ ਪੁੱਤ ਅਤੇ ਅਭਿਨੇਤਰੀ ਜਾਨਹਵੀ ਕਪੂਰ ਦਾ ਸੌਤੇਲਾ ਭਰਾ ਹੈ।

ਸਾਲ 2003 ਵਿੱਚ ਫਿਲਮ ਕਾਲ ਹੋ ਨਾ ਹੋ ਅਤੇ 2009 ਦੀ ਥ੍ਰਿਲਰ ਵਾਂਟੇਡ ਸਮੇਤ ਕਈ ਫਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਅਤੇ ਸਹਿਯੋਗੀ ਨਿਰਮਾਤਾ ਵਜੋਂ ਕੰਮ ਕਰਨ ਤੋਂ ਬਾਅਦ ਕਪੂਰ ਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਹਬੀਬ ਫੈਸਲ ਦੀ ਰੋਮਾਂਟਿਕ ਥ੍ਰਿਲਰ ਇਸ਼ਕਜਾਦੇ (2012) ਨਾਲ ਕੀਤੀ ਸੀ, ਜਿਸ ਲਈ ਉਸਨੇ ਬੈਸਟ ਪੁਰਸ਼ ਡੈਬਿਊ ਲਈ ਫਿਲਮਫੇਅਰ ਅਵਾਰਡ ਦੀ ਨਾਮਜ਼ਦਗੀ ਪ੍ਰਾਪਤ ਕੀਤੀ ਸੀ। ਉਹ ਸਾਲ 2014 ਵਿੱਚ ਦੋ ਆਲੋਚਨਾਤਮਕ ਅਤੇ ਵਪਾਰਕ ਸਫਲ ਫਿਲਮਾਂ: ਥ੍ਰਿਲਰ ਗੁੰਡੇ ਵਿੱਚ ਇੱਕ ਕੋਲਾ ਡਾਕੂ ਅਤੇ ਰੋਮਾਂਟਿਕ ਕਾਮੇਡੀ 2 ਸਟੇਟਸ ਵਿੱਚ ਇੱਕ ਉਤਸ਼ਾਹੀ ਲੇਖਕ ਦੀ ਮੁੱਖ ਭੂਮਿਕਾਵਾਂ ਨਾਲ ਪ੍ਰਮੁੱਖਤਾ ਪ੍ਰਾਪਤ ਕੀਤੀ। ਉਸਨੇ ਵਿਅੰਗ ਕੀ ਐਂਡ ਕਾ (2016) ਨੂੰ ਛੱਡ ਕੇ ਕਈ ਵਪਾਰਕ ਅਸਫਲਤਾਵਾਂ ਵਿੱਚ ਅਭਿਨੈ ਕੀਤਾ।
Remove ads
ਮੁੱਢਲਾ ਜੀਵਨ
ਅਰਜੁਨ ਕਪੂਰ ਦਾ ਜਨਮ 26 ਜੂਨ 1985 ਨੂੰ ਇੱਕ ਪੰਜਾਬੀ ਪਰਿਵਾਰ ਵਿੱਚ[2][3] ਬਾਂਬੇ, ਮਹਾਰਾਸ਼ਟਰ ਵਿਖੇ ਹਿੰਦੀ ਫਿਲਮ ਨਿਰਮਾਤਾ ਬੋਨੀ ਕਪੂਰ ਅਤੇ ਉੱਦਮੀ ਮੋਨਾ ਸ਼ੌਰੀ ਕਪੂਰ ਦੇ ਘਰ ਹੋਇਆ ਸੀ।[4][5] ਉਹ ਫਿਲਮ ਨਿਰਮਾਤਾ ਸੁਰਿੰਦਰ ਕਪੂਰ ਦਾ ਪੋਤਰਾ ਹੈ। ਉਹ ਅਭਿਨੇਤਾ ਅਨਿਲ ਕਪੂਰ, ਸੰਜੇ ਕਪੂਰ ਅਤੇ ਨਿਰਮਾਤਾ ਸੰਦੀਪ ਮਰਵਾਹ ਦਾ ਭਤੀਜਾ ਹੈ, ਅਤੇ ਅਭਿਨੇਤਰੀ ਸੋਨਮ ਕਪੂਰ, ਅਦਾਕਾਰ ਮੋਹਿਤ ਮਰਵਾਹ, ਹਰਸ਼ਵਰਧਨ ਕਪੂਰ ਅਤੇ ਨਿਰਮਾਤਾ ਰੀਆ ਕਪੂਰ ਦਾ ਚਚੇਰਾ ਭਰਾ ਹੈ। ਉਸ ਦੀ ਇੱਕ ਛੋਟੀ ਭੈਣ ਅੰਸ਼ੁਲਾ ਕਪੂਰ ਹੈ।[6] ਅਦਾਕਾਰਾ ਸ਼੍ਰੀਦੇਵੀ ਉਸਦੀ ਦੀ ਮਤਰੇਈ ਮਾਂ ਸੀ ਅਤੇ ਉਸ ਦੀਆਂ ਦੋ ਮਤਰੇਈਆਂ ਭੈਣਾਂ ਖੁਸ਼ੀਆਂ ਅਤੇ ਜਾਨਹਵੀ ਕਪੂਰ ਵੀ ਹਨ।[7] ਜਦੋਂ ਇੱਕ ਇੰਟਰਵਿਊ ਦੌਰਾਨ ਆਪਣੇ ਪਿਤਾ ਦੇ ਦੂਜੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਕਪੂਰ ਨੇ ਕਿਹਾ: “ਜਦੋਂ ਅਸੀਂ ਬੱਚੇ ਸੀ, ਇਹ ਮੁਸ਼ਕਲ ਸੀ। ਪਰ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕਿੰਨੀ ਦੇਰ ਸ਼ਿਕਾਇਤ ਕਰੋਗੇ? ਜੋ ਹੈ ਤੁਹਾਨੂੰ ਸਵੀਕਾਰ ਕਰਨਾ ਪਏਗਾ, ਇਸਨੂੰ ਸਵੀਕਾਰ ਕਰੋ ਅਤੇ ਅੱਗੇ ਵਧੋ।"[8] ਅਰਜੁਨ ਨੇ ਇਹ ਵੀ ਕਿਹਾ ਕਿ "ਅਸੀਂ ਸਚਮੁੱਚ ਨਹੀਂ ਮਿਲਦੇ ਅਤੇ ਨਾ ਹੀ ਇਕੱਠੇ ਸਮਾਂ ਬਿਤਾਉਂਦੇ ਹਾਂ।"[9] ਉਸਦੀ ਮਾਂ ਦੀ 2012 ਵਿੱਚ ਮੌਤ ਹੋ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads