2 ਸਟੇਟਸ (ਫਿਲਮ)

From Wikipedia, the free encyclopedia

2 ਸਟੇਟਸ (ਫਿਲਮ)
Remove ads

2 ਸਟੇਟਸ 2014 ਦੀ ਇੱਕ ਬਾਲੀਵੁੱਡ ਰੋਮਾਂਟਿਕ ਡਰਾਮਾ ਫ਼ਿਲਮ ਹੈ ਜੋ ਕਿ ਚੇਤਨ ਭਗਤ ਦੇ 2009 ਦੇ ਨਾਵਲ 2 ਸਟੇਟਸ ਉੱਪਰ ਅਧਾਰਤ ਹੈ।

ਵਿਸ਼ੇਸ਼ ਤੱਥ ਨਿਰਦੇਸ਼ਕ, ਲੇਖਕ ...
Remove ads

ਪਲਾਟ

2 ਸਟੇਟਸ ਕ੍ਰਿਸ਼ ਮਲਹੋਤਰਾ (ਅਰਜੁਨ ਕਪੂਰ) ਅਤੇ ਅੰਨਨਿਆ ਸਵਾਮੀਨਾਥਨ (ਆਲਿਆ ਭੱਟ) ਦੀ ਪ੍ਰੇਮ ਕਹਾਣੀ ਹੈ। ਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ (ਅਰਜੁਨ ਕਪੂਰ) ਤੇ ਅਨੰਨਿਆ ਸਵਾਮੀਨਾਥਨ (ਆਲਿਆ ਭੱਟ) ਦੀ ਆਈ ਆਈ ਐਮ ਅਹਿਮਦਾਬਾਦ ਵਿੱਚਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਕਿ ਕ੍ਰਿਸ਼ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਤੋਂ ਹੈ ਜਦਕਿ ਅਨੰਨਿਆ ਚੇਨਈ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਹੈ। ਇੱਥੇ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਜੋ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ। ਆਈ ਆਈ ਐਮ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀਆਂ ਉੱਪਰ ਵੀ ਲੱਗ ਜਾਂਦੇ ਹਨ। ਅਨੰਨਿਆ ਨੂੰ ਚੇਨਈ ਵਿੱਚ ਹੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਜਦਕਿ ਉਹ ਕ੍ਰਿਸ਼ ਨਾਲ ਦਿੱਲੀ ਵਿੱਚ ਆਉਣਾ ਚਾਹੁੰਦੀ ਹੁੰਦੀ ਹੈ। ਮਜਬੂਰੀ-ਵਸ ਕ੍ਰਿਸ਼ ਨੂੰ ਵੀ ਚੇਨਈ ਵਿੱਚ ਨੌਕਰੀ ਲੈਣੀ ਪੈਂਦੀ ਹੈ। ਕ੍ਰਿਸ਼ ਦੀ ਮਾਂ ਇਸ ਗੱਲ ਦੇ ਸਖਤ ਖਿਲਾਫ਼ ਹੁੰਦੀ ਹੈ ਕਿਓਂਕਿ ਉਸ ਨੂੰ ਲੱਗਦਾ ਹੁੰਦਾ ਹੈ ਕਿ ਉਸ ਮਦਰਾਸਣ(ਉਹ ਅਨੰਨਿਆ ਬਾਰੇ ਇਸੇ ਨਾਮ ਨਾਲ ਕ੍ਰਿਸ਼ ਨਾਲ ਗੱਲ ਕਰਦੀ ਹੈ) ਨੇ ਉਸ ਦੇ ਪੁੱਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਕ੍ਰਿਸ਼ ਤੇ ਅਨੰਨਿਆ ਕਈ ਵਾਰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰ ਵਾਰ ਉਹ ਮਿਲਣ ਦੀ ਬਜਾਏ ਲੜ ਪੈਂਦੇ ਹਨ। ਸੋ, ਉਹਨਾ ਨੂੰ ਅੰਤ ਤੱਕ ਉਹਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਨਾਵਲ ਉਹਨਾਂ ਦੇ ਇਸੇ ਸੰਘਰਸ਼ ਤੇ ਆਧਾਰਿਤ ਹੈ।

Remove ads

ਕਾਸਟ

  • ਅਰਜਨ ਕਪੂਰ - ਕ੍ਰਿਸ਼ ਮਲਹੋਤਰਾ
  • ਆਲਿਆ ਭੱਟ - ਅੰਨਨਿਆ ਸਵਾਮੀਨਾਥਨ
  • ਅਮ੍ਰਿਤਾ ਸਿੰਘ - ਕਵਿਤਾ ਮਲਹੋਤਰਾ – ਕ੍ਰਿਸ਼ ਦੀ ਮਾਂ
  • ਰੇਵਥੀ - ਰਾਧਾ ਸਵਾਮੀਨਾਥਨ – ਅੰਨਨਿਆ ਦੀ ਮਾਂ
  • ਰੋਨਿਤ ਰੋਏ - ਵਿਕਰਮ ਮਲਹੋਤਰਾ – ਕਰਿਸ਼ ਦੇ ਪਿਤਾ
  • ਸ਼ਿਵ ਕੁਮਾਰ ਸ਼ੁਬਰਮਨੀਅਮ - ਸ਼ਿਵ ਸਵਾਮੀਨਾਥਨ – ਅੰਨਨਿਆ ਦੇ ਪਿਤਾ
  • ਸ਼ਾਰੰਗ ਨਟਰਾਜਨ - ਅੰਨਨਿਆ ਦਾ ਭਰਾ
Loading related searches...

Wikiwand - on

Seamless Wikipedia browsing. On steroids.

Remove ads