ਅਲਗੋਜ਼ੇ
From Wikipedia, the free encyclopedia
Remove ads
ਅਲਗੋਜ਼ੇ (ਅੰਗਰੇਜ਼ੀ: Algoze) ਪੰਜਾਬੀ ਵਾਜੇ ਹਨ ਜਿਹਨਾਂ ਦੀ ਕੁਤਚੀ, ਸਿੰਧੀ, ਰਾਜਸਥਾਨੀ ਅਤੇ ਬਲੋਚ ਲੋਕ ਗਵਈਆਂ ਨੇ ਵੀ ਭਰਪੂਰ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਜੋੜੀ, ਸਤਾਰਾ, ਦੋ ਨਾਲੀ ਜਾਂ ਨਗੋਜ਼ੇ ਵੀ ਸੱਦਿਆ ਜਾਂਦਾ ਹੈ। ਇਹ ਬੰਸਰੀਆਂ ਦੀ ਇੱਕ ਜੋੜੀ ਵਰਗੇ ਲੱਗਦੇ ਹਨ। ਇਸੇ ਲਈ ਅਲਗੋਜ਼ਿਆਂ ਨੂੰ ਜੋੜੀ ਕਹਿੰਦੇ ਹਨ ਕਿਉਂਕਿ ਇਹ ਦੋਸਾਜ਼ ਹੁੰਦੇ ਹਨ। ਪਰ ਇਹਨਾਂ ਦੋਵਾਂ ਨੂੰ ਇਕੱਠੇ ਹੀ ਵਜਾਇਆ ਜਾਂਦਾ ਹੈ। ਇਹ ਸਾਹ ਖਿੱਚਣ ਸਮੇਂ ਅਤੇ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਇਹਨਾਂ ਨੂੰ ਵਜਾਉਣ ਲਈ ਵਿਸ਼ੇਸ਼ ਅਭਿਆਸ ਦੀ ਲੋੜ ਪੈਂਦੀ ਹੈ ਅਤੇ ਤਕੜੇ ਸਿਰੜੀ ਅਭਿਆਸ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ ਬਲੋਚੀ, ਸਿੰਧੀ, ਪੰਜਾਬੀ ਅਤੇ ਰਾਜਸਥਾਨੀ ਲੋਕ ਸੰਗੀਤ ਦਾ ਇਕ ਮਹੱਤਵਪੂਰਣ ਸਾਜ ਹੈ।[2] ਗੁਰਮੀਤ ਬਾਵਾ ਇਕ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਹੈ ਜੋ ਇਸ ਸਾਜ਼ ਦੀ ਵਰਤੋਂ ਕਰਦੇ ਹਨ।[3][4]
ਆਮ ਤੌਰ ਤੇ ਇਹ ਜੁਗਨੀ, ਮਿਰਜ਼ਾ ਜਾਂ ਜਿੰਦ ਮਾਹੀ ਵਰਗੇ ਗੀਤਾਂ ਵਿੱਚ ਵਰਤਿਆ ਜਾਣ ਵਾਲਾ ਸਾਜ਼ ਹੈ ਆ
Remove ads
ਪਿਛੋਕੜ ਅਤੇ ਸੰਖੇਪ ਜਾਣਕਾਰੀ
ਪੰਜਾਬ ਦੇ ਲੋਕ ਗੀਤਾਂ ਵਿੱਚ ਨਗੋਜ਼ਿਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਪੰਜਾਬ ਵਿੱਚ ਆਮ ਤੌਰ 'ਤੇ ਇਹ ਸਾਝ ਲੋਕ ਗੀਤਾਂ ਨਾਲ ਵਜਾਇਆ ਜਾਂਦਾ ਹੈ। ਪਿਡਾਂ ਵਿੱਚ ਗਊਆਂ, ਮੱਝਾਂ ਚਰਾਉਣ ਵਾਲੇ (ਪਾਲੀ) ਦਾ ਇਹ ਮਨ ਭਾਉਂਦਾ ਸਾਜ਼ ਹੈ। ਬਣਾਵਟ ਇਸ ਸਾਜ਼ ਨੂੰ ਬਣਾਉਣ ਵਾਸਤੇ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ। ਬੰਸਰੀ ਦਾ ਹੀ ਇਹ ਇੱਕ ਰੂਪ ਹੈ। ਇਹ ਦੋਵੇਂ ਬੰਸਰੀਆ ਨੂੰ ਇਕੱਠਾ ਵਜਾਇਆ ਜਾਂਦਾ ਹੈ। ਇਸ ਵਿੱਚ ਚਾਰ ਤੋਂ ਲੈ ਕੇ ਛੇ ਤਕ ਛੇਦ ਹੁੰਦੇ ਹਨ ਅਤੇ ਇਨ੍ਹਾਂ ਦੋਵਾਂ ਨੂੰ ਇਕੱਠੇ ਹੀ ਫੂਕ ਮੂਰੀ ਜਾਂਦੀ ਹੈ। ਇਹ ਸਾਜ਼ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਹਰੇਕ ਬੰਸਰੀ ਉੱਤੇ ਤਿੰਨ ਤਿੰਨ ਉਂਗਲਾਂ ਰਖੀਆਂ ਜਾਂਦੀਆਂ ਹਨ। ਇਸ ਸਾਜ਼ ਨਾਲ ਲੋਕ ਗੀਤਾਂ ਦੀ ਸੰਗਤ ਕੀਤੀ ਜਾਂਦੀ ਹੈ ਅਤੇ ਸੁਤੰਤਰ ਰੂਪ ਨਾਲ ਵਜਾਇਆ ਜਾਂਦਾ ਹੈ।ਇਸ ਸਾਜ਼ ਦਾ ਸੁਰ ਕਾਫ਼ੀ ਉੱਚਾ ਹੁੰਦਾ ਹੈ। ਇਸ ਕਰ ਕੇ ਇਸ ਦੇ ਨਾਲ ਗਾਉਣ ਵਾਲੇ ਵੀ ਕਾਫ਼ੀ ਉੱਚੇ ਸੁਰ ਤੇ ਗਾਉਂਦੇ ਹਨ। ਸਿੰਧ ਪ੍ਰਦੇਸ਼ ਵਿੱਚ ਥੋੜਾ ਜਿਹਾ ਅੰਤਰ ਕਰ ਕੇ ਇਸ ਸਾਜ਼ ਨੂੰ ਬੀਨ ਆਕਦੇ ਹਨ। ਅੱਜ ਕੱਲ ਨਗੋਜ਼ਿਆਂ ਨੂੰ ਪੰਜਾਬ ਦੇ ਲੋਕ ਸਾਜ਼ਾਂ ਨਾਲ,ਪੰਜਾਬੀ ਬੋਲੀਆਂ ਅਤੇ ਹੋਰ ਕਈ ਲੋਕ ਗੀਤਾਂ, ਗਿੱਧਿਆਂ ਅਤੇ ਭੰਗੜਿਆਂ ਨਾਲ ਵਜਾਉਂਦੇ ਹਨ।
Remove ads
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads