ਅਲਜੀਰੀਆ

ਉੱਤਰੀ ਅਫਰੀਕਾ ਵਿੱਚ ਦੇਸ਼ From Wikipedia, the free encyclopedia

ਅਲਜੀਰੀਆ
Remove ads

ਅਲਜੀਰੀਆ (Arabic: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ 'ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ 'ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ[12] ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।

ਵਿਸ਼ੇਸ਼ ਤੱਥ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜالجمهورية الجزائرية الديمقراطية الشعبيةਅਲ-ਜਮਹੂਰੀਆ ਅਲ-ਜਜ਼ਾਇਰੀਆ ਅਦ-ਦਿਮੂਕ੍ਰਾਤੀਆ ਅਸ਼-ਸ਼ਬੀਆRépublique algérienne démocratique et populaire, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

ਵਰਤਮਾਨ ਅਲਜੀਰੀਆ ਦਾ ਖੇਤਰ ਬਹੁਤ ਸਾਰੀਆਂ ਪੁਰਤਨ ਸੱਭਿਤਾਵਾਂ, ਜਿਵੇਂ ਕਿ ਅਤੇਰਿਆਈ ਅਤੇ ਕੈਪਸੀਅਨ, ਦੀ ਪਿੱਠ-ਭੂਮੀ ਸੀ। ਇਸ ਇਲਾਕੇ ਉੱਤੇ ਬਹੁਤ ਸਾਰੀਆਂ ਸਲਤਨਤਾਂ ਅਤੇ ਰਾਜ-ਕੁਲਾਂ ਦਾ ਸ਼ਾਸਨ ਰਿਹਾ ਹੈ ਜਿਸ ਵਿੱਚ ਨੁਮਿਦੀਆਈ, ਕਰਥਾਗਿਨਿਆਈ, ਰੋਮਨ, ਵੰਡਲ, ਬਿਜ਼ਾਂਤੀਨ, ਅਰਬੀ ਉਮੱਯਦ, ਬਰਬਰ ਫ਼ਾਤਿਮੀਦ ਤੇ ਅਲਮੋਹਾਦ ਅਤੇ ਪਿਛੇਤੇ ਤੁਰਕੀ ਔਟੋਮਨ ਸ਼ਾਮਲ ਹਨ।

ਅਲਜੀਰੀਆ 48 ਸੂਬਿਆਂ ਅਤੇ 1541 ਪਰਗਣਿਆਂ ਵਾਲਾ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ ਹੈ। 3.7 ਕਰੋੜ ਤੋਂ ਵੱਧ ਅਬਾਦੀ ਨਾਲ ਇਹ ਵਿਸ਼ਵ ਦਾ 34ਵਾਂ ਸਭ ਤੋਂ ਵੱਧ ਅਬਾਦੀ ਵਾਲ ਦੇਸ਼ ਹੈ। ਭਾਸ਼ਾਈ ਤੌਰ 'ਤੇ ਇਹ ਅਰਬੀ ਮੁਲਕ ਹੈ ਜਿਸਦੀਆਂ ਕੁਝ ਸਥਾਨਕ ਉਪ-ਬੋਲੀਆਂ ਹਨ। ਇਸਦੀ ਅਰਥਚਾਰਾ ਤੇਲ-ਅਧਾਰਤ ਹੈ ਜੋ ਡੱਚ ਰੋਗ (ਅਰਥ-ਸ਼ਾਸਤਰ ਦੀ ਇੱਕ ਧਾਰਨਾ) ਤੋਂ ਪ੍ਰਭਾਵਤ ਹੈ। ਸੋਨਾਤਰਾਚ, ਜੋ ਕਿ ਰਾਸ਼ਟਰੀ ਤੇਲ-ਕੰਪਨੀ ਹੈ, ਅਫ਼ਰੀਕਾ ਵਿੱਚ ਸਭ ਤੋਂ ਵੱਡੀ ਹੈ। ਇਸਦੀ ਸੈਨਾ ਅਫ਼ਰੀਕਾ ਅਤੇ ਅਰਬ-ਜਗਤ ਵਿੱਚ ਮਿਸਰ ਤੋਂ ਬਾਅਦ ਸਭ ਤੋਂ ਵੱਡੀ ਹੈ ਅਤੇ ਰੂਸ ਤੇ ਚੀਨ ਇਸਦੇ ਯੁੱਧਨੀਤਕ ਇਤਿਹਾਦੀ ਮੁਲਕ ਅਤੇ ਸ਼ਸਤਰ ਪੂਰਤੀਕਰਤਾ ਹਨ।

2,381,741 ਵਰਗ ਕਿਮੀ ਦੇ ਖੇਤਰਫਲ ਨਾਲ ਇਹ ਦੁਨੀਆ ਦਾ ਦਸਵਾਂ ਸਭ ਤੋਂ ਵੱਡਾ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਮੁਲਕ ਹੈ[13]। ਇਸਦੀਆਂ ਹੱਦਾਂ ਉੱਤਰ-ਪੂਰਬ ਵੱਲ ਤੁਨੀਸੀਆ, ਪੂਰਬ ਵੱਲ ਲੀਬੀਆ, ਪੱਛਮ ਵੱਲ ਮਰਾਕੋ, ਦੱਖਣ-ਪੱਛਮ ਵੱਲ ਪੱਛਮੀ ਸਹਾਰਾ, ਮਾਰੀਟੇਨੀਆ ਅਤੇ ਮਾਲੀ, ਦੱਖਣ-ਪੂਰਬ ਵੱਲ ਨਾਈਜਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ। ਅੰਦਾਜੇ ਅਨੁਸਾਰ 2012 ਤੱਕ ਇਸਦੀ ਕੁੱਲ ਅਬਾਦੀ 3.71 ਕਰੋੜ ਹੈ[4]। ਇਹ ਅਫ਼ਰੀਕੀ ਸੰਘ, ਅਰਬ ਸੰਗਠਨ, ਤੇਲ ਨਿਰਯਾਤੀ ਮੁਲਕਾਂ ਦਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਅਤੇ ਅਰਬ ਮਘਰੇਬ ਸੰਘ ਦਾ ਸੰਸਥਾਪਕ ਮੈਂਬਰ ਹੈ।

Remove ads

ਨਾਮ ਉਤਪਤੀ

ਦੇਸ਼ ਦਾ ਨਾਮ ਅਲਜੀਅਰਜ਼ ਸ਼ਹਿਰ ਤੋਂ ਆਇਆ ਹੈ। ਸਭ ਤੋਂ ਵੱਧ ਪ੍ਰਚੱਲਤ ਨਾਮ-ਉਤਪਤੀ ਸ਼ਹਿਰ ਦਾ ਨਾਮ ਅਲ-ਜਜ਼ਾਈਰ (الجزائر, "ਟਾਪੂ") ਨਾਲ ਜੋੜਦੀ ਹੈ, ਜੋ ਕਿ ਇਸ ਸ਼ਹਿਰ ਦੇ ਪੁਰਾਣੇ ਨਾਮ ਜਜ਼ਾਈਰ ਬਨੀ ਮਜ਼ਘਾਨਾ (جزائر بني مزغنة, " ਮਜ਼ਘਾਨਾ ਕਬੀਲੇ ਦੇ ਟਾਪੂ") ਦਾ ਛਾਂਗਿਆ ਹੋਇਆ ਰੂਪ ਹੈ[14][15], ਜਿਸਨੂੰ ਅਲ-ਇਦਰੀਸੀ ਵਰਗੇ ਮੱਧ-ਕਾਲੀ ਭੂਗੋਲ-ਸ਼ਾਸਤਰੀ ਵਰਤਦੇ ਸਨ। ਕੁਝ ਹੋਰ ਲੋਕ ਇਸਦੀ ਉਤਪਤੀ "Ldzayer" ਤੋਂ ਮੰਨਦੇ ਹਨ ਜੋ ਇਸ ਦੇਸ਼ ਦਾ ਮਘਰੇਬੀ ਅਰਬੀ ਅਤੇ ਬਰਬਰ ਵਿੱਚ ਨਾਮ ਹੈ ਜੋ ਸ਼ਾਇਦ ਜ਼ਿਰੀਦ ਰਾਜ-ਕੁੱਲ ਦੇ ਰਾਜੇ ਅਤੇ ਅਲਜੀਅਰਜ਼ ਦੇ ਸੰਸਥਾਪਕ ਜ਼ੀਰੀ ਇਬਨ-ਮਨਦ ਨਾਲ ਸਬੰਧਤ ਹੈ।[16]

Remove ads

ਸੂਬੇ ਅਤੇ ਜ਼ਿਲ੍ਹੇ

ਅਲਜੀਰੀਆ 48 ਸੂਬਿਆਂ (ਵਿਲਾਇਆ), 553 ਜ਼ਿਲ੍ਹਿਆਂ (ਦਾਇਰਾ) ਅਤੇ 1541 ਨਗਰਪਾਲਿਕਾਵਾਂ (ਬਲਾਦੀਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬੇ, ਜ਼ਿਲ੍ਹੇ ਅਤੇ ਨਗਰਪਾਲਿਕਾ ਦਾ ਨਾਂ ਉਸਦੇ ਕੇਂਦਰ ਦੇ ਨਾਂ ਪਿੱਛੋਂ ਰੱਖਿਆ ਜਾਂਦਾ ਹੈ ਜੋ ਕਿ ਆਮ ਤੌਰ 'ਤੇ ਸਭ ਤੋਂ ਵੱਡਾ ਸ਼ਹਿਰ ਹੁੰਦਾ ਹੈ। ਅਲਜੀਰੀਆਈ ਸੰਵਿਧਾਨ ਅਨੁਸਾਰ ਸੂਬਾ ਉਹ ਖੇਤਰੀ ਸਮੂਹਿਕਤਾ ਹੈ ਜਿਸਨੂੰ ਕੁਝ ਆਰਥਕ ਖੁੱਲ੍ਹ ਦਿੱਤੀ ਗਈ ਹੋਵੇ।

ਜਨਤਕ ਸੂਬਾਈ ਸਭਾ ਹਰੇਕ ਸੂਬੇ ਦਾ ਪ੍ਰਬੰਧ ਕਰਨ ਵਾਲੀ ਸਿਆਸੀ ਇਕਾਈ ਹੈ ਜਿਸਦਾ ਮੁਖੀ ਚੋਣਾਂ ਦੁਆਰਾ ਚੁਣਿਆ ਜਾਂਦਾ ਹੈ। ਇਹ ਸੰਪੂਰਨ ਮੱਤ-ਅਧਿਕਾਰ ਦੇ ਅਧਾਰ ਤੇ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ। ਵਾਲੀ (ਰਾਜਪਾਲ) ਹਰੇਕ ਸੂਬੇ ਦਾ ਸੰਚਾਲਨ ਕਰਦਾ ਹੈ। ਇਹ ਅਲਜੀਰੀਆਈ ਰਾਸ਼ਟਰਪਤੀ ਦੁਆਰਾ ਜਨਤਕ ਸੂਬਾਈ ਸਭਾ ਦੇ ਫ਼ੈਸਲਿਆਂ ਨੂੰ ਸੰਭਾਲਦਾ ਹੈ।

Remove ads

ਤਸਵੀਰਾਂ

ਪ੍ਰਬੰਧਕੀ ਟੁਕੜੀਆਂ ਸੁਤੰਤਰਤਾ ਤੋਂ ਬਾਅਦ ਬਹੁਤ ਵੇਰ ਬਦਲੀਆਂ ਹਨ। ਨਵੇਂ ਸੂਬਿਆਂ ਨੂੰ ਦਾਖ਼ਲ ਕਰਨ ਵੇਲੇ ਪੁਰਾਣੇ ਸੂਬਿਆਂ ਦਾ ਅੰਕ ਅਛੋਹ ਰੱਖਿਆ ਜਾਂਦਾ ਹੈ। ਇਸ ਕਰਕੇ ਨਾਮ ਵਰਨਮਾਲਾਈ ਤਰਤੀਬ ਵਿੱਚ ਨਹੀਂ ਹਨ। ਆਪਣੇ ਅਧਿਕਾਰਕ ਅੰਕਾਂ ਸਮੇਤ ਇਹ ਸੂਬੇ ਹਨ:

ਹੋਰ ਜਾਣਕਾਰੀ #, ਸੂਬਾ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads