ਅਲਤਾਫ਼ ਹੁਸੈਨ

From Wikipedia, the free encyclopedia

Remove ads

ਅਲਤਾਫ਼ ਹੁਸੈਨ (ਉਚਾਰਨ [əlt̪aːf ɦʊseːn]; ਜਨਮ 17 ਸਤੰਬਰ 1953, ਕਰਾਚੀ) ਇੱਕ ਪਾਕਿਸਤਾਨੀ ਸਿਆਸਤਦਾਨ ਹੈ ਜੋ ਇੰਗਲੈਂਡ ਵਿੱਚ ਰਹਿੰਦਾ ਹੈ।[1] ਉਹ ਪਾਕਿਸਤਾਨ ਦੀ ਚੌਥੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਮੁੱਤਾਹਿਦਾ ਕ਼ੌਮੀ ਮੂਵਮੈਂਟ ਦਾ ਮੋਢੀ ਹੈ, ਜੋ ਪਾਕਿਸਤਾਨ ਵਿਚਲੀ ਮੁਹਾਜਰ ਬਰਾਦਰੀ ਦੀ ਨੁਮਾਇੰਦਾ ਜਮਾਤ ਹੈ।

ਵਿਸ਼ੇਸ਼ ਤੱਥ ਅਲਤਾਫ਼ ਹੁਸੈਨ, ਮੁੱਤਾਹਿਦਾ ਕ਼ੌਮੀ ਮੂਵਮੈਂਟ ਦਾ ਮੋਢੀ ...
Remove ads

ਸ਼ੁਰੂਆਤੀ ਜ਼ਿੰਦਗੀ

ਬਚਪਨ ਅਤੇ ਪਰਿਵਾਰ

ਅਲਤਾਫ ਹੁਸੈਨ ਦਾ ਜਨਮ 17 ਸਤੰਬਰ 1953 ਨੂੰ ਨਾਜ਼ਿਰ ਹੁਸੈਨ ਅਤੇ ਖ਼ੁਰਿਦ ਬੇਗਮ ਦੇ ਘਰ ਕਰਾਚੀ, ਸਿੰਧ ਵਿੱਚ ਹੋਇਆ ਸੀ। ਪਾਕਿਸਤਾਨ ਦੀ ਆਜ਼ਾਦੀ ਤੋਂ ਪਹਿਲਾਂ, ਹੁਸੈਨ ਦੇ ਮਾਪੇ ਨਾਈ ਕੀ ਮੰਡੀ, ਆਗਰਾ, ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਘਰ ਵਿੱਚ ਰਹਿੰਦੇ ਸਨ।[2] ਉਸ ਦੇ ਪਿਤਾ ਭਾਰਤੀ ਰੇਲਵੇ ਦੇ ਅਧਿਕਾਰੀ ਸਨ।[3] ਉਸਦਾ ਦਾਦਾ ਮੁਹੰਮਦ ਰਮਜ਼ਾਨ ਆਗਰਾ ਦੇ ਮੁਫ਼ਤੀ ਆਜ਼ਮ ਸੀ ਅਤੇ ਉਸ ਦੇ ਨਾਨਕੇ ਪੀਰ ਹਾਜੀ ਹਾਫਿਜ਼ ਰਹੀਮ ਬਖਸ਼ ਕਾਦਰੀ ਇੱਕ ਧਾਰਮਿਕ ਵਿਦਵਾਨ ਸੀ। ਹੁਸੈਨ ਦੇ ਭੈਣ-ਭਰਾਵਾਂ ਵਿੱਚ ਚਾਰ ਭੈਣਾਂ ਅਤੇ ਛੇ ਭਰਾ ਸ਼ਾਮਲ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads