ਅਲਤਾਫ਼ ਹੁਸੈਨ ਹਾਲੀ

From Wikipedia, the free encyclopedia

Remove ads

ਖ਼ੁਆਜਾ ਅਲਤਾਫ਼ ਹੁਸੈਨ ਹਾਲੀ (1837–1914) (Urdu: الطاف حسین حاؔلیAlṭāf Ḥusain Ḥālī), ਮੌਲਾਨਾ ਖ਼ੁਆਜਾ ਦੇ ਵਰਗੇ ਸਤਿਕਾਰਯੋਗ ਵਿਸ਼ੇਸ਼ਣਾਂ ਦੇ ਧਾਰਨੀ ਹਾਲੀ, ਉਰਦੂ ਕਵੀ[1] ਅਤੇ ਲੇਖਕ ਸਨ। ਉਰਦੂ ਸਾਹਿਤ ਦੇ ਇਤਹਾਸ ਦੇ ਉਹ ਨਾਮਵਰ ਹਸਤਾਖਰ ਹਨ। ਉਹ ਸ਼ਾਇਰ, ਵਾਰਤਕਕਾਰ, ਆਲੋਚਕ, ਅਧਿਆਪਕ ਅਤੇ ਸਮਾਜ ਸੁਧਾਰਕ ਸਨ। ਉਹ ਸਰ ਸੱਯਦ ਅਹਿਮਦ ਖ਼ਾਨ ਦੇ ਨਜਦੀਕੀ ਮਿੱਤਰ ਸਨ।

ਵਿਸ਼ੇਸ਼ ਤੱਥ ਅਲਤਾਫ਼ ਹੁਸੈਨ ਹਾਲੀ ...

ਜੀਵਨ

ਹਾਲੀ 1837ਈ. ਵਿੱਚ ਪਾਨੀਪਤ ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਦਾ ਨਾਮ ਖ਼ੁਆਜਾ ਐਜ਼ੂ ਬਖ਼ਸ਼ ਸੀ - ਅਜੇ 9 ਸਾਲ ਦੇ ਸਨ ਕਿ ਪਿਤਾ ਦਾ ਇੰਤਕਾਲ ਹੋ ਗਿਆ ਅਤੇ ਬੜੇ ਭਾਈ ਇਮਦਾਦ ਹੁਸੈਨ ਨੇ ਪਰਵਰਿਸ਼ ਉਹਨਾਂ ਦੀ ਕੀਤੀ। ਇਸਲਾਮੀ ਦਸਤੂਰ ਦੇ ਮੁਤਾਬਿਕ ਪਹਿਲੇ ਕੁਰਆਨ ਮਜੀਦ ਹਿਫ਼ਜ਼ ਕੀਤਾ। ਬਾਅਦ ਨੂੰ ਅਰਬੀ ਦੀ ਤਾਲੀਮ ਸ਼ੁਰੂ ਕੀਤੀ। 17 ਸਾਲ ਦੀ ਉਮਰ ਵਿੱਚ ਉਹਨਾਂ ਦੀ ਮਰਜ਼ੀ ਦੇ ਖ਼ਿਲਾਫ਼ ਸ਼ਾਦੀ ਕਰ ਦਿੱਤੀ ਗਈ। ਹੁਣ ਉਹਨਾਂ ਨੇ ਦਿੱਲੀ ਦਾ ਰੁੱਖ ਕੀਤਾ ਅਤੇ 2 ਸਾਲ ਤੱਕ ਅਰਬੀ ਸਾਹਿਤ ਪੜ੍ਹਦੇ ਰਹੇ।

1856 ਵਿੱਚ ਉਹ ਹਿਸਾਰ ਦੇ ਕਲਕਟਰ ਦੇ ਦਫ਼ਤਰ ਵਿੱਚ ਮੁਲਾਜ਼ਮ ਹੋ ਗਏ ਲੇਕਿਨ 1857 ਵਿੱਚ ਪਾਨੀਪਤ ਆ ਗਏ। 3-4 ਸਾਲ ਬਾਦ ਜਹਾਂਗੀਰਾਬਾਦ ਦੇ ਰਈਸ ਮੁਸਤਫ਼ਾ ਖ਼ਾਨ ਸ਼ੀਫ਼ਤਾ ਦੇ ਬੱਚਿਆਂ ਦੇ ਸਿਖਿਅਕ ਮੁਕੱਰਰ ਹੋਏ। ਨਵਾਬ ਸਾਹਿਬ ਦੀ ਸੋਹਬਤ ਨਾਲ ਮੌਲਾਨਾ ਹਾਲੀ ਪਾਨੀਪਤ ਸ਼ਾਇਰੀ ਚਮਕ ਉੱਠੀ। ਤਕਰੀਬਨ 8 ਸਾਲ ਮੁਸਤਫ਼ੀਦ ਹੁੰਦੇ ਰਹੇ। ਫਿਰ ਦਿੱਲੀ ਆ ਕੇ ਮਿਰਜ਼ਾ ਗ਼ਾਲਿਬ ਦੇ ਸ਼ਾਗਿਰਦ ਹੋਏ। ਗ਼ਾਲਿਬ ਦੀ ਮੌਤ ਦੇ ਬਾਅਦ ਹਾਲੀ ਲਾਹੌਰ ਚਲੇ ਆਏ ਅਤੇ ਗੌਰਮਿੰਟ ਬੁੱਕ ਡਿਪੂ ਵਿੱਚ ਮੁਲਾਜ਼ਮ ਲੱਗ ਗਏ। ਲਾਹੌਰ ਵਿੱਚ ਮੁਹੰਮਦ ਹੁਸੈਨ ਆਜ਼ਾਦ ਦੇ ਨਾਲ ਮਿਲ ਕੇ ਅੰਜਮਨ ਪੰਜਾਬ ਦੀ ਨੀਂਹ ਰੱਖੀ। ਇਸ ਤਰ੍ਹਾਂ ਸ਼ੇਅਰੋ ਸ਼ਾਇਰੀ ਦੀ ਖ਼ਿਦਮਤ ਕੀਤੀ ਅਤੇ ਆਧੁਨਿਕ ਸ਼ਾਇਰੀ ਦੀ ਨੀਂਹ ਰੱਖੀ।

4 ਸਾਲ ਲਾਹੌਰ ਵਿੱਚ ਰਹਿਣ ਦੇ ਬਾਅਦ ਫਿਰ ਦਿੱਲੀ ਚਲੇ ਗਏ ਔਰ ਐਂਗਲੋ ਅਰਬਕ ਕਾਲਜ ਵਿੱਚ ਅਧਿਆਪਕ ਲੱਗ ਗਏ। ਇੱਥੇ ਸਰ ਸੱਯਦ ਅਹਿਮਦ ਖ਼ਾਨ ਨਾਲ ਉਹਨਾਂ ਦੀ ਮੁਲਾਕਾਤ ਹੋਈ ਅਤੇ ਉਹਨਾਂ ਦੇ ਖ਼ਿਆਲਾਂ ਤੋਂ ਮੁਤਾਸਿਰ ਹੋਏ। ਇਸੇ ਦੌਰਾਨ ਉਹਨਾਂ ਨੇ ਮੁਸੱਦਸ, ਮਦੋਜ਼ਜ਼ਰ ਇਸਲਾਮ ਪੁਸਤਕਾਂ ਲਿਖੀਆਂ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads