ਦਿੱਲੀ

ਭਾਰਤ ਦੀ ਰਾਜਧਾਨੀ From Wikipedia, the free encyclopedia

ਦਿੱਲੀ
Remove ads

ਦਿੱਲੀ (ਹਿੰਦੀ: दिल्ली, ਅੰਗਰੇਜ਼ੀ: Delhi) ਭਾਰਤ ਦਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਹੈ ਜਿਸਦੇ ਅੰਦਰ ਨਵੀਂ ਦਿੱਲੀ ਵੀ ਆਉਂਦੀ ਹੈ ਜੋ ਕਿ ਭਾਰਤ ਦੀ ਰਾਜਧਾਨੀ ਹੈ। ਇੱਕ ਕਰੋੜ 67 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸੱਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ 'ਤੇ ਉਭਰਿਆ।

ਵਿਸ਼ੇਸ਼ ਤੱਥ ਦਿੱਲੀ, ਦੇਸ਼ ...

ਸ਼ਹਿਰ ਕਈ ਇਤਿਹਾਸਕ ਇਮਾਰਤਾਂ ਅਤੇ ਯਾਦਗਾਰਾਂ ਮੌਜੂਦ ਹਨ। ਦਿੱਲੀ ਸਲਤਨਤ ਦੇ ਦੌਰ ਦਾ ਕੁਤਬ ਮੀਨਾਰ ਤੇ ਮਸਜਿਦ ਕੁੱਵਤ ਇਸਲਾਮ ਮੌਜੂਦ ਹਨ। ਮੁਗਲ ਸਲਤਨਤ ਦੇ ਜ਼ਮਾਨੇ ਚ ਅਕਬਰ ਨੇ ਰਾਜਧਾਨੀ ਆਗਰਾ ਤੋਂ ਦਿੱਲੀ ਬਦਲ ਲਈ ਜਦੋਂ ਕਿ 1639ਈ. ਚ ਸ਼ਾਹਜਹਾਂ ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ ਮੁਗਲ ਸਲਤਨਤ ਦਾ ਹਕੂਮਤ ਰਿਹਾ। ਇਹ ਸ਼ਹਿਰ ਸ਼ਾਹਜਹਾਂਬਾਦ ਕਹਿਲਾਉਂਦਾ ਸੀ ਤੇ ਹੁਣ ਇਸ ਨੂੰ ਪੁਰਾਣੀ ਦਿੱਲੀ ਕਹਿੰਦੇ ਹਨ। ਸ਼ਾਹਜਹਾਂ ਨੇ ਏਥੇ ਲਾਲ ਕਿਲੇ ਦੀ ਉਸਾਰੀ ਵੀ ਕਾਰਵਾਈ। ਏਥੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਤੇਗ ਬਹਾਦੁਰ ਨੂੰ ਸ਼ਹੀਦ ਕੀਤਾ ਗਿਆ ਸੀ।

Thumb
ਦਿੱਲੀ ਦਾ 238 ਫੁੱਟ ਉੱਚਾ ਕੁਤਬ ਮੀਨਾਰ, ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਹੈ।

1857 ਈ. ਦੀ ਕ੍ਰਾਂਤੀ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁੱਕੀ ਸੀ ਤੇ ਬਰਤਾਨਵੀ ਰਾਜ ਦੀ ਰਾਜਧਾਨੀ ਕਲਕੱਤਾ ਸੀ। ਕਿੰਗ ਜਾਰਜ ਨੇ 1911ਈ. ਚ ਰਾਜਧਾਨੀ ਦਿੱਲੀ ਬਣਾਉਣ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਵਿੱਚ ਇੱਕ ਨਵਾਂ ਸ਼ਹਿਰ ਨਵੀਂ ਦਿੱਲੀ ਵਸਾਇਆ ਗਿਆ। 1947 ਈ. ਚ ਆਜ਼ਾਦੀ ਦੇ ਬਾਅਦ ਨਵੀਂ ਦਿਲੀ ਨੂੰ ਭਾਰਤ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ। ਸ਼ਹਿਰ ਚ ਭਾਰਤੀ ਪਾਰਲੀਮੈਂਟ ਸਮੇਤ ਕੇਂਦਰ ਸਰਕਾਰ ਦੇ ਅਹਿਮ ਦਫ਼ਤਰ ਮੌਜੂਦ ਹਨ।

Remove ads

ਸੱਭਿਆਚਾਰ

ਦਿਲੀ ਵਿੱਚ ਪ੍ਰਦਰਸ਼ਿਤ ਕਰਨ ਲਈ ਪਾਰੰਪਰਕ ਮਿੱਟੀ

ਦਿੱਲੀ ਦੀ ਸੱਭਿਆਚਾਰ ਇਸਦੇ ਲੰਬੇ ਇਤਿਹਾਸ ਅਤੇ ਭਾਰਤ ਦੀ ਰਾਜਧਾਨੀ ਵਜੋਂ ਇਤਿਹਾਸਿਕ ਸਬੰਧ ਦੁਆਰਾ ਪ੍ਰਭਾਵਿਤ ਹੈ। ਹਾਲਾਂਕਿ ਇੱਕ ਮਜ਼ਬੂਤ ਪੰਜਾਬੀ ਪ੍ਰਭਾਵ ਭਾਸ਼ਾ, ਪਹਿਰਾਵਾ ਅਤੇ ਭੋਜਨ ਵਿੱਚ ਦੇਖਿਆ ਜਾ ਸਕਦਾ ਹੈ ਜੋ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਦੁਆਰਾ ਲਿਆਂਦਾ ਗਿਆ ਹੈ ਜੋ 1947 ਵਿੱਚ ਵੰਡ ਤੋਂ ਬਾਅਦ ਆਇਆ ਸੀ। ਭਾਰਤ ਦੇ ਹੋਰ ਹਿੱਸਿਆਂ ਨੇ ਇਸਨੂੰ ਪਿਘਲਣ ਵਾਲਾ ਪੋਟ ਬਣਾ ਦਿੱਤਾ ਹੈ।

Thumb
ਦਿੱਲੀ ਦਾ ਲਾਲ ਕਿਲਾ ਜਿਹੜਾ ਯੂਨੈਸਕੋ ਦੇ ਆਲਮੀ ਵਿਰਸੇ ਦੀ ਥਾਂ ਵੀ ਏ
Remove ads

ਬਾਹਰੀ ਜੋੜ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads