ਅਲੀਗੜ੍ਹ
ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਇੱਕ ਸ਼ਹਿਰ From Wikipedia, the free encyclopedia
Remove ads
ਅਲੀਗੜ ਉੱਤਰ ਪ੍ਰਦੇਸ਼ ਰਾਜ ਵਿੱਚ ਅਲੀਗੜ ਜਿਲ੍ਹੇ ਵਿੱਚ ਸ਼ਹਿਰ ਹੈ। ਅਲੀਗੜ ਨਗਰ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਕਾਰਨ ਅਤੇ ਆਪਣੇ ਜੰਦਰਿਆਂ ਲਈ ਵੀ ਸੰਸਾਰ ਪ੍ਰਸਿੱਧ ਹੈ। ਅਲੀਗੜ ਜਨਪਦ ਅਤਰੌਲੀ, ਗਭਾਨਾ, ਇਗਲਾਸ, ਖੈਰ ਅਤੇ ਕੋਲ ਤਹਸੀਲਾਂ ਵਿੱਚ ਵੰਡਿਆ ਹੋਇਆ ਹੈ।
ਅਲੀਗੜ ਨੂੰ 18 ਵੀਂ ਸਦੀ ਤੋਂ ਪਹਿਲਾਂ ਕੋਲ ਜਾਂ ਕੋਇਲ ਦੇ ਪੁਰਾਣੇ ਨਾਮ ਨਾਲ ਜਾਣਿਆ ਜਾਂਦਾ ਸੀ।[1] ਅਲੀਗੜ ਸ਼ਹਿਰ, ਉੱਤਰੀ ਭਾਰਤ ਦੇ ਉੱਤਰ-ਮਧ ਉੱਤਰ ਪ੍ਰਦੇਸ਼ ਰਾਜ ਵਿੱਚ ਹੈ। ਇਹ ਦਿੱਲੀ ਦੇ ਦੱਖਣ-ਪੂਰਬ ਵਿੱਚ ਸਥਿਤ ਹੈ। ਇਸਦੇ ਕੋਲ ਹੀ ਅਲੀਗੜ ਨਾਮ ਦਾ ਇੱਕ ਕਿਲਾ ਹੈ। ਕੋਲ ਨਾਮ ਦੀ ਤਹਸੀਲ ਹੁਣ ਵੀ ਅਲੀਗੜ ਜਿਲ੍ਹੇ ਵਿੱਚ ਹੈ। ਅਲੀਗੜ ਨਾਮ ਨਜਫ ਖਾਂ ਦਾ ਦਿੱਤਾ ਹੋਇਆ ਹੈ। 1717 ਵਿੱਚ ਸਾਬਿਤ ਖਾਂ ਨੇ ਇਸਦਾ ਨਾਮ ਸਾਬਿਤਗੜ ਅਤੇ 1757 ਵਿੱਚ ਜਾਟਾਂ ਨੇ ਰਾਮਗੜ ਰੱਖਿਆ ਸੀ। ਉੱਤਰ ਮੁਗ਼ਲ ਕਾਲ ਵਿੱਚ ਇੱਥੇ ਸਿੰਧੀਆ ਦਾ ਕਬਜ਼ਾ ਸੀ। ਉਸਦੇ ਫਰਾਂਸੀਸੀ ਸੇਨਾਪਤੀ ਪੇਰਨ ਦਾ ਕਿਲਾ ਅੱਜ ਵੀ ਖੰਡਰਾਂ ਦੇ ਰੂਪ ਵਿੱਚ ਨਗਰ ਤੋਂ ਤਿੰਨ ਮੀਲ ਦੂਰ ਹੈ। ਇਸਨੂੰ 1802 ਵਿੱਚ ਲਾਰਡ ਲੇਕ ਨੇ ਜਿੱਤਿਆ ਸੀ। ਇਹ ਕਿਲਾ ਪਹਿਲਾਂ ਰਾਮਗੜ ਕਹਾਂਦਾ ਸੀ।
ਐਡਵਿਨ ਟੀ ਏਟਕਿੰਸਨ ਦੇ ਅਨੁਸਾਰ, ਬਾਲਾਰਾਮ ਨੇ, ਜਿਸਨੇ ਇੱਥੇ ਮਹਾਨ ਅਸੁਰ ਕੋਲ (ਰਾਖਸ) ਨੂੰ ਮਾਰਿਆ ਸੀ ਅਤੇ ਦੁਆਬ ਦੇ ਇਸ ਭਾਗ ਨੂੰ ਅਹੀਰਾਂ ਦੀ ਸਹਾਇਤਾ ਨਾਲ ਮਾਤਹਿਤ ਕਰ ਲਿਆ ਸੀ, ਸ਼ਹਿਰ ਨੂੰ ਕੋਲ ਨਾਮ ਦਿੱਤਾ ਗਿਆ ਸੀ। [2] ਇੱਕ ਹੋਰ ਦੰਤਕਥਾ, ਏਟਕਿੰਸਨ ਦੱਸਦੇ ਹਨ ਕਿ ਕੋਲ ਰਾਜਪੂਤਾਂ ਦੀ ਦੋਰ ਜਨਜਾਤੀ ਦੁਆਰਾ 372 ਵਿੱਚ ਸਥਾਪਤ ਕੀਤਾ ਗਿਆ। ਇਹ ਅੱਗੇ ਇੱਕ ਪੁਰਾਣੇ ਕਿਲੇ, ਦੋਰ ਕਿਲੇ ਦੇ ਖੰਡਰਾਂ ਤੋਂ, ਜੋ ਸ਼ਹਿਰ ਦੇ ਕੇਂਦਰ ਵਿੱਚ ਹਨ, ਇਸਦੀ ਪੁਸ਼ਟੀ ਹੁੰਦੀ ਹੈ।
ਮੁਸਲਮਾਨ ਹਮਲਿਆਂ ਤੋਂ ਕੁੱਝ ਸਮਾਂ ਪਹਿਲਾਂ, ਕੋਲ ਦੋਰ ਰਾਜਪੂਤਾਂ ਦੇ ਅਧੀਨ ਸੀ ਅਤੇ ਗਜਨੀ ਦੇ ਮਹਿਮੂਦ ਦੇ ਸਮੇਂ ਦੋਰਾਂ ਦਾ ਮੁੱਖੀ ਬਾਰਾਨ ਦਾ ਹਰਦੱਤ ਸੀ।[2] ਕੋਲ ਦੇ ਕਿਲੇ ਕੋਲ ਖੁਦਾਈ ਵਿੱਚ ਮਿਲੀਆਂ ਬੁੱਧ ਦੀਆਂ ਮੂਰਤੀਆਂ ਅਤੇ ਹੋਰ ਬੋਧੀ ਅਵਸ਼ੇਸ਼ ਇੱਕ ਸਮੇਂ ਇਥੇ ਬੁੱਧ ਦੇ ਰਹੇ ਪ੍ਰਭਾਵ ਦੀ ਬਾਤ ਪਾਉਂਦੇ ਹਨ। ਹਿੰਦੂ ਅਵਸ਼ੇਸ਼ ਦੱਸਦੇ ਹਨ ਕਿ ਸੰਭਵ ਹੈ ਬੋਧੀ ਮੰਦਰ ਦੇ ਬਾਅਦ ਇਥੇ ਇੱਕ ਹਿੰਦੂ ਮੰਦਰ ਵੀ ਸੀ।[2]
1194 ਵਿੱਚ, ਕੁਤੁਬ ਉਦ ਦੀਨ ਐਬਕ ਨੇ ਦਿੱਲੀ ਤੋਂ ਕੋਲ ਲਈ ਮਾਰਚ ਕੀਤਾ ਸੀ ਜੋ ਹਿੰਦੁਸਤਾਨ ਦੇ ਸਭ ਤੋਂ ਮਸ਼ਹੂਰ ਕਿਲਿਆਂ ਵਿੱਚੋਂ ਇੱਕ ਸੀ।[2] ਕੁਤੁਬ ਉਦ ਦੀਨ ਐਬਕ ਨੇ ਹਿਸਮ ਉਦ ਦੀਨ ਉਲਬਕ ਨੂੰ ਕੋਇਲ ਦਾ ਪਹਿਲਾ ਮੁਸਲਿਮ ਗਵਰਨਰ ਨਿਯੁਕਤ ਕੀਤਾ ਸੀ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads