ਹਿੰਦੂ

From Wikipedia, the free encyclopedia

Remove ads

ਹਿੰਦੂ (ਸੰਸਕ੍ਰਿਤ: हिन्दू ਤੋਂ) ਉਸ ਇਨਸਾਨ ਨੂੰ ਆਖਦੇ ਹਨ ਜੋ ਹਿੰਦੂ ਧਰਮ ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ ਇਸਲਾਮ ਤੋਂ ਬਾਅਦ ਹਿੰਦੂ ਧਰਮ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, ਭਾਰਤ ਵਿੱਚ ਰਹਿੰਦੀ ਹੈ। ਨੇਪਾਲ, ਬੰਗਲਾਦੇਸ਼, ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ।

ਵਿਸ਼ੇਸ਼ ਤੱਥ ਯਕੀਨ ਅਤੇ ਫ਼ਲਸਫ਼ਾ, ਗ੍ਰੰਥ ...
Remove ads

ਨਾਮ ਉਸਾਰੀ

Thumb
ਸਵਾਸਤਿਕਾ, ਹਿੰਦੂ ਲੋਕ ਦਾ ਧਾਰਮਿਕ ਨਿਸ਼ਾਨ

ਬ੍ਰਹਸਪਤੀ ਅਗਮਾ ਕਹਿੰਦੇ ਹੈ ਕਿ:

हिमालयं समारभ्य यावदिंदुसरोवरम्।
तं देवनिर्मितं देशं हिंदुस्थानं प्रचक्ष्यते।।
"ਜਮੀਨ ਜਿਸ ਨੂੰ ਹਿਮਾਲਾਲੀਆ ਤੋਂ ਇੰਦੂ (ਦੱਖਣੀ) ਦੇਵਤਾ ਬਣਾ ਦਿੱਤਾ ਹਿੰਦੁਸਤਾਨ ਕਹਿੰਦੇ ਹੈ, with the हिंदु (Hindu) mentioned in word हिंदुस्थानं (Hindusthan)."[1][2]

ਹਿੰਦੂ ਧਰਮ ਨੂੰ ਸਨਾਤਨ, ਵੈਦਿਕ ਜਾਂ ਆਰੀਆ ਧਰਮ ਵੀ ਕਹਿੰਦੇ ਹੈ। ਹਿੰਦੂ ਇੱਕ ਅਪ੍ਰਭੰਸ਼ ਸ਼ਬਦ ਹੈ। ਹਿੰਦੂਤਵ ਜਾਂ ਹਿੰਦੂ ਧਰਮ ਨੂੰ ਪ੍ਰਾਚੀਨ ਕਾਲ ਵਿੱਚ ਸਨਾਤਨ ਧਰਮ ਕਿਹਾ ਜਾਂਦਾ ਸੀ। ਇੱਕ ਹਜ਼ਾਰ ਸਾਲ ਪੂਰਵ ਹਿੰਦੂ ਸ਼ਬਦ ਦਾ ਪ੍ਰਚਲਨ ਨਹੀਂ ਸੀ। ਰਿਗਵੇਦ ਵਿੱਚ ਕਈ ਵਾਰ ਸਪਤ ਸਿੰਧੂ ਦਾ ਉਲੇਖ ਮਿਲਦਾ ਹੈ। ਸਿੰਧੂ ਸ਼ਬਦ ਦਾ ਅਰਥ ਨਦੀ ਜਾਂ ਸਮੁੰਦਰ ਹੁੰਦਾ ਹੈ ਇਸ ਆਧਾਰ 'ਤੇ ਇੱਕ ਨਦੀ ਦਾ ਨਾਮ ਸਿੰਧੂ ਨਦੀ ਰੱਖਿਆ ਗਿਆ, ਜੋ ਲੱਦਾਖ ਅਤੇ ਪਾਕਿਸਤਾਨ ਵਿੱਚ ਵਗਦੀ ਹੈ। ਭਾਸ਼ਾ ਵਿਦਵਾਨਾਂ ਦਾ ਮੰਨਣਾ ਹੈ ਕਿ ਹਿੰਦ-ਆਰੀਆ ਭਾਸ਼ਾਵਾਂ ਦੀ "" ਧੁਨੀ ਈਰਾਨੀ ਭਾਸ਼ਾਵਾਂ ਦੀ "" ਧੁਨੀ ਵਿੱਚ ਬਦਲ ਜਾਂਦੀ ਹੈ। ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿੱਚ "ਸ" ਨੂੰ ""ਹ ਉਚਾਰਿਆ ਕੀਤਾ ਜਾਂਦਾ ਹੈ। ਇਸ ਲਈ ਸਪਤ ਸਿੰਧੂ ਅਵੇਸਤਨ ਭਾਸ਼ਾ (ਪਾਰਸੀਆਂ ਦੀ ਭਾਸ਼ਾ) ਵਿੱਚ ਜਾ ਕੇ ਹਪਤ ਹਿੰਦੂ ਵਿੱਚ ਪਰਿਵਰਤਿਤ ਹੋ ਗਿਆ। ਇਸ ਕਾਰਨ ਈਰਾਨੀਆਂ ਨੇ ਸਿੰਧੂ ਨਦੀ ਦੇ ਪੂਰਵ ਵਿੱਚ ਰਹਿਣ ਵਾਲੇ ਨੂੰ ਹਿੰਦੂ ਨਾਮ ਦਿੱਤਾ। ਪਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕਾਂ ਨੂੰ ਅੱਜ ਵੀ ਸਿੰਧੂ ਜਾਂ ਸਿੰਧੀ ਕਿਹਾ ਜਾਂਦਾ ਹੈ। ਈਰਾਨੀ ਅਰਥਾਤ ਪਾਰਸੀ ਮੁਲਕ ਦੇ ਪਾਰਸੀਆਂ ਦੀ ਧਾਰਮਕ ਕਿਤਾਬ ਅਵੇਸਤਾ ਵਿੱਚ ਹਿੰਦੂ ਅਤੇ ਆਰੀਆ ਸ਼ਬਦ ਦਾ ਉਲੇਖ ਮਿਲਦਾ ਹੈ। ਹੋਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚੀਨੀ ਪਾਂਧੀ ਹੁਏਨਸਾਂਗ ਦੇ ਵਕਤ ਵਿੱਚ ਹਿੰਦੂ ਸ਼ਬਦ ਦੀ ਉਤਪੱਤੀ ‍ਇੰਦੂ ਤੋਂ ਹੋਈ ਸੀ। ਇੰਦੂ ਸ਼ਬਦ ਚੰਦਰਮਾ ਦਾ ਪਰਿਆਇਵਾਚੀ ਹੈ। ਭਾਰਤੀ ਜੋਤੀਸ਼ੀ ਗਿਣਤੀ ਦਾ ਆਧਾਰ ਚੰਦਰਮਾਸ ਹੀ ਹੈ। ਲਿਹਾਜ਼ਾ ਚੀਨ ਦੇ ਲੋਕ ਭਾਰਤੀਆਂ ਨੂੰ ਇੰਤੂ ਜਾਂ ਹਿੰਦੂ ਕਹਿਣ ਲੱਗੇ। ਇੱਕ ਹੋਰ ਨਿਰੀਖਣ ਅਨੁਸਾਰ, ਹਿੰਦੂ ਸ਼ਬਦ ਦਾ ਫਾਰਸੀ ਦੇ ਨਾਲ-ਨਾਲ ਸਾਰੀਆਂ ਤੁਰਕੀ ਭਾਸ਼ਾਵਾਂ ਵਿੱਚ ਕਾਲਾ ਹੈ। ਸੂਫ਼ੀ ਰਹੱਸਵਾਦੀ ਹਾਫ਼ਿਜ਼ ਸ਼ਿਰਾਜ਼ੀ ਨੇ ਆਪਣੇ ਵਾਰ-ਵਾਰ ਹਵਾਲੇ ਦਿੱਤੇ ਦੋਹੇ ਵਿੱਚ ਕਾਲੇ ਨੂੰ ਸੂਚਿਤ ਕਰਨ ਲਈ ਹਿੰਦੂ ਸ਼ਬਦ ਦੀ ਵਰਤੋਂ ਕੀਤੀ। ਮੁਗਲਈ ਹਿੰਦੁਸਤਾਨ ਦੇ ਸੰਸਥਾਪਕ ਜ਼ਹੀਰ ਉੱਦੀਨ ਮੁਹੰਮਦ ਬਾਬਰ ਨੇ ਖੁਦ ਕਾਲੇ ਲੋਕਾਂ ਦੀ ਪਛਾਣ ਕਰਨ ਲਈ ਆਪਣੀਆਂ ਯਾਦਾਂ ਵਿੱਚ ਹਿੰਦੂ ਸ਼ਬਦ ਦੀ ਵਰਤੋਂ ਕੀਤੀ।[3]

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads