ਅਲੀ ਅਰਸ਼ਦ ਮੀਰ
ਪੰਜਾਬੀ ਕਵੀ From Wikipedia, the free encyclopedia
Remove ads
ਅਲੀ ਅਰਸ਼ਦ ਮੀਰ (1 ਜਨਵਰੀ 1951 – 16 ਅਕਤੂਬਰ 2008) ਐਪਿਕ ਪੰਜਾਬੀ ਕਵੀ ਸੀ, ਕੁਝ ਲੋਕਾਂ ਵਲੋਂ ਉਸਨੂੰ "ਪੰਜਾਬ ਦਾ ਹੋਮਰ".ਕਿਹਾ ਜਾਂਦਾ ਹੈ।[1] ਉਹਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਸਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ਗਿਰਤੀ ਹੂਈ ਦੀਵਾਰੋਂ ਕੋ ਏਕ ਧੱਕਾ ਔਰ ਦੋ (Urdu: گرتی ہوئی دیوارون کو ایک دھکا اور دو) ਪੰਜਾਬ ਖੇਤਰ ਵਿੱਚ ਆਮ ਨਾਹਰੇ ਦਾ ਰੁਤਬਾ ਹਾਸਲ ਕਰ ਗਈਆਂ ਹਨ।
Remove ads
ਕਾਵਿ ਨਮੂਨਾ
ਅਲੀ ਅਰਸ਼ਦ ਮੀਰ ਦੀ ਸ਼ਾਇਰੀ ਦੀ ਕਿਤਾਬ "ਇਕ ਕਥਾ ਦੀ ਵਾਰ" ਸਤੰਬਰ 2009 ਵਿੱਚ ਛਪੀ ਸੀ। ਪੇਸ਼ ਹੈ ਇਸ ਕਿਤਾਬ ਦੀ ਪਹਿਲੀ ਨਜ਼ਮ
- ਮਾਰੂਥਲ ਤੋਂ ਆਏ ਪਿਓ ਪੁੱਤ, ਲਹੌਰ ਸ਼ਹਿਰ ਚ ਭੌਂਦੇ ਹੋਏ,
(ਗੌਰਮਿੰਟ ਕਾਲਜ ਵਿੱਚ ਪੜ੍ਹਦੇ ਆਪਣੇ ਪੁੱਤਰ ਸਰਮਦ ਫ਼ਰੋਗ਼ ਅਰਸ਼ਦ ਲਈ)
ਮਾਰੋ ਬਚਿਆ! ਕਿਹੜੇ ਸ਼ਹਿਰ ਚ ਆ ਗਏ ਆਂ
ਜਿਥੇ ਲੋਹਾ ਚੱਟਦਾ ਤੇਲ
ਪੈਰ ਉਠਦ ਵਾਅ ਤੇ ਚੜ੍ਹਦੀ
ਝੱਟ ਕੁ ਪਹਿਲਾਂ ਘੱਲੀ ਖ਼ਬਰ ਸਮੁੰਦਰ ਲੰਘ ਗਈ
ਤਾਅ ਤੇ ਆਏ ਸ਼ਹਿਰ ਚ
ਜੱਤ ਸੱਤ ਕਿਵੇਂ ਸਲਾਮਤ ਰੱਖਿਆ
ਮਾਰੋ ਬਚਿਆ!
ਅਜਬ ਮਕਾਨ ਨੇਂ
ਛੱਤ ਨਹੀਂ ਕਿਸੇ ਮਕਾਨ ਦੀ
ਪੈਰਾਂ ਹੇਠ ਜ਼ਮੀਨ ਕੋਈ ਨਹੀਂ
ਨਾ ਕੋਈ ਸ਼ਕਲ ਅਸਮਾਨ ਦੀ
ਗਮਲਿਆਂ ਅੰਦਰ ਬਾਗ਼ ਬਗ਼ੀਚੀ
ਫ਼ਸਲ ਸ਼ਾਪਰ ਵਿੱਚ ਧਾਨ ਦੀ
ਕਿਹੜੇ ਸ਼ਹਿਰ ਆ ਗਏ ਆਂ
ਕੈਦ ਬਰਾਕ ਤਬੇਲਿਆਂ ਅੰਦਰ
ਨਾ ਕੋਈ ਰਾਤ ਵਸਲ ਦੀ
ਦਿਵੇਂ ਨਿਯਤ ਨਮਾਜ਼ ਲਈ
ਚੁੱਪ ਕਰ ਕੇ ਸ਼ੁਕਰ ਨਫ਼ਲ ਦੀ
ਕਿਹੜੇ ਸ਼ਹਿਰ ਚ ਆ ਗਏ ਆਂ
ਸਾਵੀ ਸੱਪ ਦੀ ਅੱਖ ਵਰਗੀ
ਕੋਈ ਲਾਲ਼ ਗੁਲਾਲ ਬਲਾ
ਸਾਰੀ ਸੜਕ ਨੂੰ ਖੁੰਬ ਲੱਗ ਗਈ
ਅਸਾਂ ਫ਼ਰਸ਼ ਤੇ ਪੈਰ ਮਲੀ
ਮਾਰੋ ਬਚਿਆ!
ਕੁੱਲ ਆਲਮ ਦੀ ਖ਼ਬਰ ਮਿਲੀ
ਪਰ ਆਪਣੀ ਖ਼ਬਰ ਨਾ ਕੋ
ਨਾ ਦੁਰਗਾ ਤੇ ਰੱਬ ਮਿਲਿਆ
ਨਾ ਥੇਹ ਥੇਹ ਹੋ
ਮਰ ਮਰ ਇੱਕ ਬਣਾਵਣ ਸ਼ੀਸ਼ਾ
ਮਾਰ ਵੱਟਾ ਇੱਕ ਭੰਨਦੀ
ਵਿੱਚ ਸਮੁੰਦਰ ਰੋੜ੍ਹ ਆਏ
ਆ ਟੋਟੇ ਕਰ ਕੇ ਚੰਨ ਦੇ
ਕਿਹੜੇ ਸ਼ਹਿਰ ਆ ਗਏ ਆਂ
ਨਾ ਆਪਾਂ ਰੰਗ ਪੁਰ ਵਾਲੇ ਖੇੜੀ
ਨਾ ਆਪਾਂ ਵਗ ਨਾ ਚੋਰ
ਅੱਖ ਵਿੱਚ ਤੂਰ ਜ਼ਹੂਰ ਫੇਰ ਇਈ
ਜ਼ਮਜ਼ਮ ਨਾਲ਼ ਟਕੋਰ
ਆਪਾਂ ਪਿਛਲਾ ਯੁਗ ਵੀ ਆਂ
ਤੇ ਅੱਜ ਵੀ ਨਵੇਂ ਨਕੋਰ
ਮਾਰੋ ਬਚਿਆ!
ਕਿਹੜੇ ਸ਼ਹਿਰ ਚ ਆ ਗਏ ਆਂ
ਜਿਥੇ ਲੋਹਾ ਚੱਟਦਾ ਤੇਲ
ਪੈਰ ਉਠ ਵਾਅ ਤੇ ਚੜ੍ਹਦੀ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads