ਪੰਜਾਬ, ਪਾਕਿਸਤਾਨ
ਪਾਕਿਸਤਾਨ ਦਾ ਸੂਬਾ (ਪ੍ਰਾਂਤ) From Wikipedia, the free encyclopedia
Remove ads
ਪੰਜਾਬ (ਪੰਜਾਬੀ, ਉਰਦੂ: پنجاب, ਉਚਾਰਨ [pənˈd͡ʒɑːb] ⓘ) ਪਾਕਿਸਤਾਨ ਦਾ ਇੱਕ ਸੂਬਾ ਹੈ। 127 ਮਿਲੀਅਨ ਤੋਂ ਵੱਧ ਦੀ ਆਬਾਦੀ ਦੇ ਨਾਲ, ਇਹ ਪਾਕਿਸਤਾਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਦੁਨੀਆ ਵਿੱਚ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਉਪ-ਰਾਸ਼ਟਰੀ ਰਾਜਨੀਤੀ ਹੈ। ਦੇਸ਼ ਦੇ ਮੱਧ-ਪੂਰਬੀ ਖੇਤਰ ਵਿੱਚ ਸਥਿਤ, ਇਸਦੀ ਸਭ ਤੋਂ ਵੱਡੀ ਆਰਥਿਕਤਾ ਹੈ, ਜੋ ਪਾਕਿਸਤਾਨ ਵਿੱਚ ਰਾਸ਼ਟਰੀ ਜੀਡੀਪੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੀ ਹੈ। ਲਾਹੌਰ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਫੈਸਲਾਬਾਦ, ਰਾਵਲਪਿੰਡੀ, ਗੁਜਰਾਂਵਾਲਾ ਅਤੇ ਮੁਲਤਾਨ ਸ਼ਾਮਲ ਹਨ।
ਇਸਦੀ ਸਰਹੱਦ ਉੱਤਰ-ਪੱਛਮ ਵਿੱਚ ਪਾਕਿਸਤਾਨੀ ਪ੍ਰਾਂਤਾਂ ਖੈਬਰ ਪਖਤੂਨਖਵਾ, ਦੱਖਣ-ਪੱਛਮ ਵਿੱਚ ਬਲੋਚਿਸਤਾਨ ਅਤੇ ਦੱਖਣ ਵਿੱਚ ਸਿੰਧ, ਨਾਲ ਹੀ ਉੱਤਰ-ਪੱਛਮ ਵਿੱਚ ਇਸਲਾਮਾਬਾਦ ਰਾਜਧਾਨੀ ਖੇਤਰ ਅਤੇ ਉੱਤਰ ਵਿੱਚ ਆਜ਼ਾਦ ਕਸ਼ਮੀਰ ਨਾਲ ਲੱਗਦੀ ਹੈ। ਇਹ ਪੂਰਬ ਵਿੱਚ ਭਾਰਤੀ ਰਾਜਾਂ ਰਾਜਸਥਾਨ ਅਤੇ ਪੰਜਾਬ ਅਤੇ ਉੱਤਰ-ਪੂਰਬ ਵਿੱਚ ਭਾਰਤ-ਪ੍ਰਸ਼ਾਸਿਤ ਕਸ਼ਮੀਰ ਨਾਲ ਇੱਕ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ। ਪੰਜਾਬ ਦੇਸ਼ ਦਾ ਸਭ ਤੋਂ ਉਪਜਾਊ ਸੂਬਾ ਹੈ ਕਿਉਂਕਿ ਸਿੰਧੂ ਨਦੀ ਅਤੇ ਇਸਦੀਆਂ ਚਾਰ ਪ੍ਰਮੁੱਖ ਸਹਾਇਕ ਨਦੀਆਂ ਰਾਵੀ, ਜੇਹਲਮ, ਚਨਾਬ ਅਤੇ ਸਤਲੁਜ ਇਸ ਵਿੱਚੋਂ ਲੰਘਦੀਆਂ ਹਨ।
ਇਹ ਸੂਬਾ 1947 ਵਿੱਚ ਪਾਕਿਸਤਾਨ ਅਤੇ ਭਾਰਤ ਵਿੱਚ ਵੰਡੇ ਗਏ ਅੰਤਰਰਾਸ਼ਟਰੀ ਪੰਜਾਬ ਖੇਤਰ ਦਾ ਵੱਡਾ ਹਿੱਸਾ ਬਣਦਾ ਹੈ।[7] ਇਸ ਸੂਬੇ ਦੀ ਸੰਘੀ ਸੰਸਦ ਵਿੱਚ ਨੁਮਾਇੰਦਗੀ 173 ਸੀਟਾਂ 'ਤੇ ਹੈ, ਜੋ ਕਿ ਹੇਠਲੇ ਸਦਨ, ਨੈਸ਼ਨਲ ਅਸੈਂਬਲੀ ਵਿੱਚ 336 ਸੀਟਾਂ ਵਿੱਚੋਂ ਹਨ; ਅਤੇ ਉੱਪਰਲੇ ਸਦਨ, ਸੈਨੇਟ ਵਿੱਚ 96 ਵਿੱਚੋਂ 23 ਸੀਟਾਂ ਹਨ।
ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਧ ਉਦਯੋਗਿਕ ਸੂਬਾ ਹੈ, ਜਿਸ ਵਿੱਚ ਉਦਯੋਗਿਕ ਖੇਤਰ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 24 ਪ੍ਰਤੀਸ਼ਤ ਬਣਦਾ ਹੈ।[8] ਇਹ ਆਪਣੀ ਮੁਕਾਬਲਤਨ ਖੁਸ਼ਹਾਲੀ ਲਈ ਜਾਣਿਆ ਜਾਂਦਾ ਹੈ, ਅਤੇ ਸਾਰੇ ਪਾਕਿਸਤਾਨੀ ਸੂਬਿਆਂ ਵਿੱਚੋਂ ਇੱਥੇ ਗਰੀਬੀ ਦੀ ਦਰ ਸਭ ਤੋਂ ਘੱਟ ਹੈ।[9][10][lower-alpha 2] ਹਾਲਾਂਕਿ, ਸੂਬੇ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਵਿਚਕਾਰ ਇੱਕ ਸਪੱਸ਼ਟ ਪਾੜਾ ਮੌਜੂਦ ਹੈ;[9] ਉੱਤਰੀ ਪੰਜਾਬ ਦੱਖਣੀ ਪੰਜਾਬ ਨਾਲੋਂ ਮੁਕਾਬਲਤਨ ਵਧੇਰੇ ਵਿਕਸਤ ਹੈ।[11][12] ਪੰਜਾਬ ਦੱਖਣੀ ਏਸ਼ੀਆ ਦੇ ਸਭ ਤੋਂ ਵੱਧ ਸ਼ਹਿਰੀ ਖੇਤਰਾਂ ਵਿੱਚੋਂ ਇੱਕ ਹੈ, ਜਿਸਦੀ ਲਗਭਗ 40 ਪ੍ਰਤੀਸ਼ਤ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹੈ।[13]
ਇਸ ਸੂਬੇ ਵਿੱਚ ਪੰਜਾਬੀ ਮੁਸਲਮਾਨ ਬਹੁਗਿਣਤੀ ਵਿੱਚ ਹਨ।[14] ਉਨ੍ਹਾਂ ਦਾ ਸੱਭਿਆਚਾਰ ਇਸਲਾਮੀ ਸੱਭਿਆਚਾਰ ਅਤੇ ਸੂਫ਼ੀਵਾਦ ਤੋਂ ਬਹੁਤ ਪ੍ਰਭਾਵਿਤ ਰਹੀ ਹੈ, ਜਿਸਦੇ ਨਾਲ ਸੂਬੇ ਭਰ ਵਿੱਚ ਕਈ ਸੂਫ਼ੀ ਧਾਰਮਿਕ ਸਥਾਨ ਫੈਲੇ ਹੋਏ ਹਨ।[15][16][17][18] ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਸ਼ਹਿਰ ਵਿੱਚ ਹੋਇਆ ਸੀ।[19][20][21] ਪੰਜਾਬ ਯੂਨੈਸਕੋ ਦੀਆਂ ਕਈ ਵਿਸ਼ਵ ਵਿਰਾਸਤ ਥਾਵਾਂ ਦੀ ਮੇਜ਼ਬਾਨੀ ਕਰਦਾ ਹੈ, ਜਿਸ ਵਿੱਚ ਸ਼ਾਲੀਮਾਰ ਗਾਰਡਨ, ਲਾਹੌਰ ਕਿਲ੍ਹਾ, ਤਕਸ਼ਿਲਾ ਵਿਖੇ ਪੁਰਾਤੱਤਵ ਖੁਦਾਈ ਅਤੇ ਰੋਹਤਾਸ ਕਿਲ੍ਹਾ ਸ਼ਾਮਲ ਹਨ।[22]
Remove ads
ਭੂਗੋਲ
1.ਉੱਤਰ ਦਾ ਪਠਾਰ 2.ਮੁਰੀ ਦਾ ਪਹਾੜੀ ਇਲਾਕ਼ਾ 3. ਮੈਦਾਨੀ ਹਿੱਸਾ 4. ਚੋਲਿਸਤਾਨ ਦਾ ਰੇਗਿਸਤਾਨ ਸੂਬਾ ਪੰਜਾਬ ਦੱਖਣੀ ਏਸ਼ੀਆ ਦੇ ਉੱਤਰ-ਪੱਛਮ ਵੱਲ ਹੈ। ਇਸ ਦਾ ਥਾਂ 205,344 ਮੁਰੱਬਾ ਕਿਲੋਮੀਟਰ ਹੁੰਦੇ ਹੋਏ ਬਲੋਚਿਸਤਾਨ ਤੋਂ ਬਾਅਦ ਇਹ ਪਾਕਿਸਤਾਨ ਦਾ ਸਬ ਤੋਂ ਵੱਡਾ ਸੂਬਾ ਹੈ। ਤਾਰੀਖ਼ੀ ਸ਼ਹਿਰ ਲਹੌਰ ਪੰਜਾਬ ਦਾ ਦਾਰੁਲ ਹਕੂਮਤ ਏ। ਵੱਡੇ ਪੰਜਾਬ 6 ਦਰਿਆ ਬਿਆਸ, ਚਨਾਬ, ਸਤਲੁਜ, ਰਾਵੀ, ਜੇਹਲਮ ਅਤੇ ਸਿੰਧ ਹਨ ਜਿਹੜੇ ਕਿ ਉੱਤਰ ਤੋਂ ਦੱਖਣ ਵੱਲ ਵਗਦੇ ਹਨ। ਪੰਜਾਬ ਵਿੱਚ ਦੇਸ਼ ਦੀ 62 % ਆਬਾਦੀ ਵਸਦੀ ਹੈ। ਪੰਜਾਬ ਪਾਕਿਸਤਾਨ ਦਾ ਇਕੋ ਉਹ ਸੂਬਾ ਏ ਜਿਹੜਾ ਕਿ ਸੂਬਾ ਸਿੰਧ, ਸੂਬਾ ਬਲੋਚਿਸਤਾਨ, ਆਜ਼ਾਦ ਕਸ਼ਮੀਰ ਤੇ ਸੂਬਾ ਸਰਹੱਦ ਨਾਲ ਜੁੜਦਾ ਏ। ਪਾਕਿਸਤਾਨ ਦਾ ਦਾਰੁਲ ਹਕੂਮਤ ਇਸਲਾਮ ਆਬਾਦ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਤੋਂ ਵੱਖਰੀਆਂ ਕਰ ਕੇ ਦਾਰੁਲ ਹਕੂਮਤ ਬਣਾਇਆ ਗਿਆ ਸੀ। ਪੰਜਾਬ ਨੂੰ ਆਮ ਤੌਰ 'ਤੇ 3 ਜੁਗ਼ਰਾਫ਼ੀਆਈ ਇਲਾਕਿਆਂ ਵਿੱਚ ਵੰਡਿਆ ਜਾ ਸਕਦਾ ਏ: ਪੋਠੋਹਾਰ ਦਾ ਉੱਚਾ ਨੀਵਾਂ ਤੇ ਪਹਾੜੀ ਇਲਾਕਾ, ਥਲ ਦਾ ਰੇਤਲਾ ਇਲਾਕਾ ਤੇ ਪੰਜਾਬ ਦਾ ਮੈਦਾਨੀ ਇਲਾਕਾ। ਪੰਜਾਬ ਦੁਨੀਆ ਦੇ ਕੁਝ ਬਹੁਤ ਜ਼ਰਖ਼ੇਜ਼ ਇਲਾਕਿਆਂ ਚੋਂ ਇੱਕ ਹੈ। ਪੰਜਾਬ ਦੇ ਸ਼ਮਾਲ ਵਿੱਚ ਮਰੀ ਤੇ ਪਤਰੀਆਟਾ ਦੇ ਪਹਾੜ 7000 ਫ਼ੁੱਟ ਤੋਂ ਉੱਚੇ ਹਨ।
Remove ads
ਲੋਕ
ਪੰਜਾਬ ਵਿੱਚ 8 ਕਰੋੜ ਦੇ ਨੇੜੇ ਲੋਕ ਵਸਦੇ ਨੇਂ। ਪਾਕਿਸਤਾਨ ਦੀ ਅੱਧੀ ਤੋਂ ਬਹੁਤੀ ਲੋਕ ਗਿਣਤੀ ਇੱਥੇ ਏ। ਸਦੀਆਂ ਤੋਂ ਲੋਕ ਅਮਨ ਚੈਨ ਤੇ ਚੰਗੇ ਖਾਣ ਪੀਣ ਲਈ ਪੰਜਾਬ ਦੇ ਆਲ ਦੁਆਲੇ ਦੇ ਥਾਂਵਾਂ ਕਸ਼ਮੀਰ, ਅਫ਼ਗ਼ਾਨਿਸਤਾਨ, ਬਲੋਚਿਸਤਾਨ, ਈਰਾਨ, ਅਰਬ ਤੇ ਮੁੱਢਲੇ ਏਸ਼ੀਆ ਤੋਂ ਇੱਥੇ ਆਉਂਦੇ ਰਹੇ ਤੇ ਪੰਜਾਬ ਦੀ ਰਹਿਤਲ ਵਿੱਚ ਰਚ ਵਸ ਗਏ। ਪਰ ਇਸ ਦੇ ਬਾਵਜੂਦ ਪੰਜਾਬ ਦੀ ਅਕਸਰੀਤੀ ਲੋਕ ਆਰੀਆ ਨੇਂ। 95% ਦੇ ਨੇੜੇ ਲੋਕ ਸੁਣੀ ਮੁਸਲਮਾਨ ਨੇਂ।
ਮਾਂ ਬੋਲੀ ਪੰਜਾਬੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਏ। ਇਹਦਾ ਜੋੜ ਹਿੰਦ ਆਰੀਆ ਬੋਲੀਆਂ ਦੇ ਟੱਬਰ ਤੋਂ ਏ। ਪੰਜਾਬੀ ਬੋਲੀ ਸ਼ਾਹਮੁਖੀ ਲਿਪੀ ਵਿੱਚ ਲਿਖੀ ਪੜ੍ਹੀ ਜਾਂਦੀ ਏ। ਪੰਜਾਬੀ ਤੇ ਫਾਰਸੀ ਸਰਕਾਰੀ ਨਾਪ ਤੇ ਵਰਤੀਆਂ ਜਾਂਦੀਆਂ ਨੇਂ।
Remove ads
ਰੁੱਤ
ਪੰਜਾਬ ਦੀ ਰੁੱਤ ਗਰਮੀਆਂ ਚ ਗਰਮ ਤੋਂ ਸਖ਼ਤ ਗਰਮ ਹੁੰਦੀ ਐ ਤੇ ਸਰਦੀਆਂ ਚ ਸਕੀ ਸਰਦੀ ਪੈਂਦੀ ਏ। 15 ਜੁਲਾਈ ਤੋਂ ਦੋ ਮਾਈਨੀਆਂ ਤੱਕ ਸਾਵਣ ਭਾਦੋਂ ਦੀਆਂ ਬਾਰਿਸ਼ਾਂ ਹੁੰਦਿਆਂ ਨੇਂ। ਨਵੰਬਰ, ਦਸੰਬਰ, ਜਨਵਰੀ ਤੇ ਫ਼ਰਵਰੀ ਠੰਢੇ ਮਾਇਨੇ ਨੇਂ। ਮਾਰਚ ਦੇ ਅੱਧ 'ਚ ਬਸੰਤ ਆ ਜਾਂਦੀ ਏ। ਮਈ ਜੂਨ ਜੁਲਾਈ ਅਗਸਤ ਜੋਖੀ ਗਰਮੀ ਦੇ ਮਾਇਨੇ ਨੇਂ।
ਤਾਰੀਖ਼
ਦੇਸ ਪੰਜਾਬ ਹਜ਼ਾਰਾਂ ਸਾਲਾਂ ਤੋਂ ਵਸ ਰਿਹਾ ਏ। ਪੋਠੋਹਾਰ ਵਿੱਚ ਸਵਾਂ ਦਰਿਆ ਦੇ ਕੰਡੇ ਤੇ ਪੱਥਰ ਦੇ ਵੇਲੇ ਦੇ ਇਨਸਾਨ ਦੇ ਰਹਿਣ ਦੇ ਨਿਸ਼ਾਨ ਮਿਲੇ ਨੇਂ। ਹੜੱਪਾ ਰਹਿਤਲ ਇਨਸਾਨ ਦੀਆਂ ਕੁਝ ਪੁਰਾਣੀਆਂ ਰਹਿਤਲਾਂ ਵਿਚੋਂ ਇੱਕ ਏ। ਇਹ ਦਰਿਆਵਾਂ ਦੇ ਕੰਡੇ ਤੇ ਵਸੀ ਇਹਦਾ ਵੱਡਾ ਨਗਰ ਹੜੱਪਾ ਜ਼ਿਲ੍ਹਾ ਸਾਹੀਵਾਲ ਵਿੱਚ ਸੀ। ਸੁੱਤੀ ਕੱਪੜਾ ਸ਼ੁਕਰ ਖੰਡ ਸ਼ਤਰੰਜ ਦੀ ਖੇਡ ਇਸ ਰਹਿਤਲ ਦੀਆਂ ਸਾਰੇ ਜੱਗ ਨੂੰ ਸੁਗ਼ਾਤਾਂ ਨੇਂ। ਸਾੜ੍ਹੇ ਤਿਨ ਹਜ਼ਾਰ ਵਰ੍ਹੇ ਪਹਿਲਾਂ ਇੱਥੇ ਆਰੀਆ ਆਏ ਤੇ ਇੱਕ ਨਵੀਂ ਰਹਿਤਲ ਦੀ ਨਿਊ ਪਈ ਜਿਹਦੇ ਵਿੱਚ ਪੁਰਾਣੀ ਰਹਿਤਲ ਦੀਆਂ ਖ਼ੂਬੀਆਂ ਵੀ ਹੈ ਸਨ ਆਰੀਆਵਾਂ ਨੇ ਵੇਦ ਤੇ ਗਨਧਾਰਾ ਰਹਿਤਲਾਂ ਚਲਾਈਆਂ। ਆਰੀਆਵਾਂ ਦੀ ਬੋਲੀ ਸੰਸਕ੍ਰਿਤ ਪੰਜਾਬ ਵਿੱਚ ਈ ਆਪਣੀ ਵਿਦਿਆ ਹਾਲਤ ਵਿੱਚ ਆਈ। ਸੰਸਕ੍ਰਿਤ ਦਾ ਵੱਡਾ ਸਕਾਲਰ ਪਾਣਿਨੀ ਪੰਜਾਬ ਦਾ ਈ ਰਹਿਣ ਵਾਲਾ ਸੀ। ਹਿੰਦੂਆਂ ਦੀ ਮੁਕੱਦਸ ਕਿਤਾਬ ਰਿਗ ਵੇਦ ਪੰਜਾਬ ਵਿੱਚ ਈ ਲਿਖੀ ਗਈ।
Remove ads
ਹੜੱਪਾ ਰਹਿਤਲ/ਸੱਭਿਆਚਾਰ
ਜੱਗ ਦੀ ਇੱਕ ਪੁਰਾਣੀ ਰਹਿਤਲ ਹੜੱਪਾ ਰਹਿਤਲ ਪੰਜਾਬ ਵਿੱਚ ਹੋਈ। ਜ਼ਿਲ੍ਹਾ ਸਾਹੀਵਾਲ ਦਾ ਹੜੱਪਾ ਸ਼ਹਿਰ ਇਸ ਸੱਭਿਆਚਾਰ ਦਾ ਵੱਡਾ ਨਗਰ ਸੀ। ਦਿਸ ਪੰਜਾਬ ਦੇ ਉਤਲੇ ਲੈਂਦੇ ਪਾਸੇ ਦੇ ਥਾਂਵਾਂ ਵਿੱਚ ਗਾੰਧਾਰ ਰਹਿਤਲ ਵੀ ਪੁੰਗਰ ਦੀ ਰਈ। ਇਸ ਰਹਿਤਲ ਦੀ ਬੋਲੀ ਹਿੰਦਕੋ ਪੰਜਾਬੀ ਦੀ ਹੀ ਇੱਕ ਬੋਲੀ ਏ ਜਿਹੜੀ ਹਜੇ ਵੀ ਗਨਧਾਰਾ ਦੇ ਥਾਂਵਾਂ ਚ ਬੋਲੀ ਜਾਂਦੀ ਏ।
ਅਰਬ ਹਮਲਾ
ਬਿਨੁ ਅਮੀਆ ਦੇ ਖ਼ਲੀਫ਼ਾ ਵਲੀਦ ਬਣ ਅਬਦਾਲਮਾਲਕ ਦੇ ਵੇਲੇ ਵਿੱਚ 711-12 ਵਿੱਚ ਉਹਦੇ ਇੱਕ ਸਰਦਾਰ ਮੁਹੰਮਦ ਬਿਨ ਕਾਸਿਮ ਨੇ ਇਸ ਇਲਾਕੇ ਤੇ ਹਮਲਾ ਕੀਤਾ ਤੇ ਸਿੰਧ, ਬਲੋਚਿਸਤਾਨ, ਸੂਬਾ ਸਰਹੱਦ ਤੇ ਅੱਧਾ ਪੰਜਾਬ ਬਿਨੁ ਅਮੀਆ ਦੀ ਰਿਆਸਤ ਦਾ ਹਿੱਸਾ ਬਣ ਗਿਆ ਤੇ ਪੰਜਾਬ ਦਾ ਤਾਅਲੁੱਕ ਮਗ਼ਰਿਬੀ ਏਸ਼ੀਆ ਨਾਲ ਜੋੜ ਗਿਆ।
ਪੰਜਾਬ ਦੀ ਆਰਥਿਕਤਾ
ਪੰਜਾਬ ਦਾ ਮੁੱਢ ਤੋਂ ਹੀ ਕੌਮੀ ਮਈਸ਼ਤ ਵਿੱਚ ਸਬ ਤੋਂ ਵੱਡਾ ਹੱਸਾ ਰਿਆ ਏ. 1972 ਤੂੰ ਲੈ ਕੇ ਹੁਣ ਤੈਂ ਪੰਜਾਬ ਦੀ ਮਈਸ਼ਤ ਚਾਰ ਗੁਨਾਹ ਵਿਧੀ ਏ. ਤੇ ਪੰਜਾਬ ਦਾ ਮੁਲਕੀ ਮਈਸ਼ਤ ਵਿੱਚ %51 ਤੋਂ %58 ਹਿੱਸਾ ਰਿਆ ਏ. ਮਈਸ਼ਤ ਦਾ ਬੋਤਾ ਹਿੱਸਾ ਖੇਤੀ ਤੇ ਸਰਵਿਸ ਵਾਲੇ ਪਾਸੇ ਏ.ਸਨਅਤੀ ਮੈਦਾਨ ਵਿੱਚ ਵੀ ਸਾਰੀਆਂ ਸੂਬਿਆਂ ਅੱਗੇ ਏ. 2002 ਤੂੰ 2008 ਤੱਕ ਤਰੱਕੀ ਦੀ ਸ਼ਰਾ %8 ਤੋਂ 8% ਤੱਕ ਸੀ. ਸਮੁੰਦਰ ਦੇ ਕੁੰਡਾ ਨਾ ਕਰ ਕੇ ਵੀ ਈਦੀ ਕੱਪੜਾ, ਖੇਡਾਂ ਦਾ ਸਾਮਾਨ, ਜਰਾਹੀ ਦੇ ਆਲਾਤ, ਬੁਰਕੀ ਆਲਾਤ, ਮਸ਼ਿਨਰੀ, ਸੀਮਿੰਟ, ਖਾਦ, ਆਈ ਟੀ ਤੇ ਜ਼ਰੱਈ ਆਲਾਤ ਦੀ ਸਨਾਤ ਦਾ ਮਰਕਜ਼ ਏ. ਇੱਥੇ ਪਾਕਿਸਤਾਨ ਦੀ %90 ਕਾਗ਼ਜ਼ ਤੇ ਕਾਗ਼ਜ਼ੀ ਗੱਤੇ %81 ਖਾਦ ਤੇ %70 ਚੀਨੀ ਦੀ ਸਨਅਤੀ ਪੈਦਾਵਾਰ ਹੁੰਦੀ ਏ.
Remove ads
ਹੋਰ ਪੜ੍ਹੋ
ਨੋਟਸ
- Islamabad Capital Territory is Pakistan's least impoverished administrative unit, but ICT is not a province. Azad Kashmir also has a rate of poverty lower than Punjab, but is not a province.
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads