ਅਲੰਕਾਰ (ਸਾਹਿਤ)

From Wikipedia, the free encyclopedia

Remove ads

ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ।[1] ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।

Remove ads

ਕਾਵਿਗਤ ਅਲੰਕਾਰ[2]

ਭਾਰਤੀ ਕਾਵਿ-ਸ਼ਾਸਤਰ ਵਿੱਚ ‘ਅਲੰਕਾਰ’ ਇੱਕ ਬਹੁਤ ਅਤਿਮਹਤੱਵਪੂਰਣ ਕਾਵਿ-ਤੱਤ ਹੈ ਜਿਹੜਾ ਕਿ ‘ਕਾਵਿ' ਦਾ ਸ਼ੋਭਾਕਰ ਅਤੇ ਉਸ ਸ਼ੋਭਾ ਦਾ ਅਤਿਸ਼ਯ ਕਰਨ ਵਾਲਾ ਹੁੰਦਾ ਹੈ। ‘ਅਲੰਕਾਰ’ ਅਤੇ ‘ਅਲੰਕ੍ਰਿਤੀ’ ਦੋਨੋਂ ਪਦ ਸਮਾਨਾਰਥਕ ਜਾਂ ਪਰਿਆਇਵਾਚੀ ਹਨ। ਸੰਸਕ੍ਰਿਤ ਦੇ ਵਿਆਕਰਣਕਾਰਾਂ ਨੇ ‘ਅਲੰਕਾਰ’ ਪਦ ਦੀ ਵਿਉਤਪੱਤੀ ਦੋ ਤਰ੍ਹਾਂ ਕੀਤੀ ਹੈ:- ਪਹਿਲੀ ‘ਅਲੰਕਰੋਤੀਤਿ ਅਲੰਕਾਰ' ਅਰਥਾਤ ਜਿਹੜਾ ਸ਼ੋਭਾਯਮਾਨ ਕਰਦਾ ਹੈ ਜਾਂ ਸਜੌਂਦਾ ਹੈ, ਉਹ ‘ਅਲੰਕਾਰ’ ਹੈ। ਦੂਜੀ, “ਅਲੰਕ੍ਰਿਯਤੇ ਅਨੇਨ ਇਤਿ ਅਲੰਕਾਰਹ' ਅਰਥਾਤ ਜਿਸ ਨਾਲ ਕਿਸੇ ਦਾ ਸਾਜ-ਸ਼ਿੰਗਾਰ ਅਥਵਾ ਸਜਾਵਟ ਹੁੰਦੀ ਹੈ, ਉਹ ‘ਅਲੰਕਾਰ’ ਹੁੰਦਾ ਹੈ। ‘ਅਲਮ੍ਰ ਪੂਰਵਕ ‘ਕਰਨ' ਅਰਥ ਵਾਲੀ ‘ਕ੍ਰੀ’ ਧਾਤੂ ਦੇ ਪ੍ਰਯੋਗ ਨਾਲ ਕਰਣ ਜਾਂ ਭਾਵ ਅਰਥ ਵਿੱਚ ‘ਘਞ੍’ ਪ੍ਰਤਿਅਯ ਕਰਨ ’ਤੇ ‘ਅਲੰਕਾਰ’ ਪਦ ਬਣਦਾ ਹੈ। ਅਸਲ ਵਿੱਚ ਇਨ੍ਹਾਂ ਦੋਹਾਂ ਵਿਉਤਪੱਤੀਆਂ ਵਿੱਚ ਕੋਈ ਵਿਸ਼ੇਸ ਅੰਤਰ ਨਹੀਂ ਹੈ। ਫਿਰ ਵੀ ਪਹਿਲੀ ਵਿਉਤਪੱਤੀ ਦੇ ਅਨੁਸਾਰ ਅਲੰਕਾਰ ਕਰਨ ਵਾਲਾ ‘ਕਰਤਾ’ ਹੈ ਅਤੇ ਦੂਜੀ ਦੇ ਅਨੁਸਾਰ ਅਲੰਕ੍ਰਿਤ ਕਰਨ (ਸਜੌਣ) ਦਾ ਸਾਧਨ ਹੈ। ਅਰਥਾਤ ਪਹਿਲੀ ਵਿੱਚ ਅਲੰਕਾਰ ਖੁਦ ਸਜੌਂਦਾ ਹੈ, ਦੂਜੀ ਵਿੱਚ ਇਸ ਰਾਹੀਂ (ਕਿਸੇ ਹੋਰ ਤੱਤ ਜਾਂ ਪਦਾਰਥ ਦੀ) ਸਜਾਵਟ ਕੀਤੀ ਜਾਂਦੀ ਹੈ। ਸੰਸਕ੍ਰਿਤ ਵਿੱਚ ‘ਅਲਮ ਪਦ ਦੇ ਅਨੇਕ ਅਰਥ ਹਨ:- ਕਿਤੇ ਇਹ ‘ਬੇ-ਅਰਥ' ਦੇ ਅਰਥ ਵਿੱਚ; ਕਿਤੇ ‘ਕਾਫੀ’ ਦੇ ਅਰਥ ਵਿੱਚ; ਕਿਤੇ ‘ਸ਼ੋਭਾ’ ਦੇ ਅਰਥ ਵਿੱਚ ਅਤੇ ਕਿਤੇ ‘ਸੌਂਦਰਯ’ ਦੇ ਅਰਥ ਆਦਿ ਵਿੱਚ ਪ੍ਰਯੋਗ ਹੁੰਦਾ ਹੈ। ‘ਕਾਵਿ’ ਦੇ ਸੰਦਰਭ ਵਿੱਚ ਇਸ ਪਦ ਦਾ ਅਰਥ ‘ਸ਼ੋਭਾ’ ਅਰਥਾਤ ਸਜਾਵਟ ਜਾਂ ਸ਼੍ਰਿੰਗਾਰ ਹੈ। ਇਸ ਤਰ੍ਹਾਂ ਇਸ ਪਦ ਦਾ ਇਹ ਅਰਥ ਹੋਇਆ ਕਿ ਜਿਸ ਪਦਾਰਥ ਜਾਂ ਤੱਤ ਦੁਆਰਾ ਕਿਸੇ ਵਸਤੂ ਦੀ ਸ਼ੋਭਾ ਕੀਤੀ ਜਾਵੇ; ਉਸਦੇ ਸੌਂਦਰਯ 'ਚ ਵਾਧਾ ਹੋਵੇ, ਉਹ ਤੱਤ ਅਥਵਾ ਪਦਾਰਥ ‘ਅਲੰਕਾਰ’ ਕਹਾਉਂਦਾ ਹੈ। ਭਾਵ ਇਹ ਹੈ ਕਿ ‘ਕਾਵਿ’ ਵਿੱਚ ਜੋ ਵੀ ‘ਸੁੰਦਰ’ ਤੱਤ ਹੈ ਉਹ ‘ਅਲੰਕਾਰ’ ਹੈ। ਜਿਸ ਤਰ੍ਹਾਂ ਕਟਕ-ਕੁੰਡਲ ਆਦਿ ਗਹਿਣੇ ਮਨੁੱਖੀ ਸ਼ਰੀਰ ਨੂੰ ਸਜੌਂਦੇ ਹਨ, ਉਸੀ ਤਰ੍ਹਾਂ ‘ਸ਼ਬਦ ਅਤੇ ਅਰਥ’ ਸ਼ਰੀਰ ਵਾਲੇ ‘ਕਾਵਿ’ ਨੂੰ ਉਪਮਾ-ਰੂਪਕ ਆਦਿ ਅਲੰਕਾਰ ਸਜੌਂਦੇ ਹਨ; ਇਸੇ ਲਈ ਇਹ ਅਲੰਕਾਰ ਕਹਾਉਂਦੇ ਹਨ। ਇੱਥੇ ਇਹ ਸਪਸ਼ਟ ਕਰ ਦੇਣਾ ਜ਼ਰੂਰੀ ਜਾਪਦਾ ਹੈ ਕਿ ਜਿਵੇਂ ਇਸਤਰੀ ਜਾਂ ਪੁਰਸ ਅਲੰਕਾਰ ਅਥਵਾ ਗਹਿਣੇ ਨਾ ਧਾਰਨ ਕਰਨ ’ਤੇ ਵੀ ਉਹ ਮਨੁੱਖ ਹੀ ਹੁੰਦਾ ਹੈ ਪਰ ਜਿਸਨੇ ਗਹਿਣੇ ਧਾਰਣ ਕੀਤੇ ਹੋਣ ਤਾਂ ਉਹ ਜ਼ਰਾ ਜ਼ਿਆਦਾ ਸੋਹਣਾ ਜਾਂ ਉੱਚਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਕਾਵਿ ਵੀ ਅਲੰਕਾਰ ਤੋਂ ਬਿਨਾਂ ਕਾਵਿ ਹੀ ਰਹਿੰਦਾ ਹੈ ਪਰ ਉਪਮਾ ਆਦਿ ਅਲੰਕਾਰਾਂ ਦੇ ਪ੍ਰਯੋਗ ਨਾਲ ਕਾਵਿ ਦੀ ਸ਼ੋਭਾ 'ਚ ਵਾਧਾ ਜ਼ਰੂਰ ਹੁੰਦਾ ਹੈ। ਇਸੇ ਲਈ ਅਲੰਕਾਰਾਂ ਨੂੰ ਕਾਵਿ ਦਾ ਅਸਥਿਰ ਧਰਮ ਮੰਨਿਆ ਗਿਆ ਹੈ। ਆਚਾਰੀਆ ਵਿਸ਼ਵਨਾਥ ਨੇ ‘ਸਾਹਿਤਦਰਪਣ' ਵਿੱਚ ਇੱਕ ਕਰਦੇ ਹੋਏ ਕਾਵਿ 'ਚ ਰਸ-ਅਲੰਕਾਰ ਆਦਿ ਕਾਵਿ-ਤੱਤਾਂ ਦੀ ਸਥਿਤੀ ਬਾਰੇ ਉੱਲੇਖ ਕੀਤਾ ਹੈ:-

“ ਸ਼ਬਦ ਅਤੇ ਅਰਥ ਕਾਵਿ ਦਾ ਸ਼ਰੀਰ ਹਨ, ਰਸ ਆਦਿ (ਕਾਵਿ ਦੀ) ਆਤਮਾ ਹਨ, ਗੁਣ (ਕਾਵਿਗਤ ਗੁਣ) ਸ਼ੂਰਬੀਰਤਾ ਵਾਂਙ ਹਨ, ਦੋਸ਼ (ਕਾਵਿਗਤ ਦੋਸ਼) ਅੱਖੋਂ ਕਾਣੇ ਹੋਣ ਵਾਂਙ ਹਨ, (ਕਾਵਿਗਤ) ਰੀਤੀਆਂ ਅੰਗ-ਪ੍ਰਤਿਅੰਗ ਵਾਂਙ ਹਨ,

(ਕਾਵਿਚ) ਅਲੰਕਾਰ ਬਾਜ਼ੂਬੰਦ ਅਤੇ ਕੁੰਡਲਾਂ ਵਾਂਙ ਹਨ।”[3]

ਉਕਤ ਰੂਪਕ ਵਿੱਚ ‘ਰਸ’ ਨੂੰ ‘ਕਾਵਿ’ ਦਾ ਪ੍ਰਧਾਨ ਅੰਗ (ਆਤਮਾ) ਅਤੇ ਬਾਕੀ ਸਾਰਿਆਂ ਨੂੰ ਸਹਾਇਕ ਅੰਗ ਮੰਨਿਆ ਗਿਆ ਹੈ ਅਤੇ ਅਲੰਕਾਰਾਂ ਨੂੰ ਸਿਰਫ਼ ਗਹਿਣੇ ਜਾਂ ਸਜਾਵਟ ਕਰਨ ਦਾ ਸਾਧਨ ਮਾਤ੍ਰ ਸਮਝਿਆ ਹੈ। ਇਸ ਦੇ ਬਿਲਕੁੱਲ ਉਲਟ, ਅਲੰਕਾਰ-ਸੰਪ੍ਰਦਾਇ ਦੇ ਮੋਢੀ ਆਚਾਰੀਆਂ ਨੇ ‘ਕਾਵਿ’ `ਚ ‘ਅਲੰਕਾਰ’ ਦੀ ਸੱਭ ਤੋਂ ਉੱਚੀ ਮਹੱਤਾ ਦਰਸਾਉਂਦੇ ਹੋਏ ‘ਅਲੰਕਾਰ’ ਨੂੰ ‘ਕਾਵਿ’ ਦੀ ਆਤਮਾ ਮੰਨ ਕੇ ‘ਰਸ ਨੂੰ ਕੇਵਲ ਇੱਕ ‘ਰਸਵਤ’ ਨਾਮ ਦਾ ‘ਅਲੰਕਾਰ’ ਮੰਨਿਆ ਹੈ। (ਇਸੇ ਆਧਾਰ 'ਤੇ ਇੱਕ ਅਲਗ ਅਤੇ ਨਵੇਕਲੇ ‘ਅਲੰਕਾਰ-ਸੰਪ੍ਰਦਾਇ’ ਦੀ ਸਥਾਪਨਾ ਹੋਈ ਜਿਸਦਾ ਵਿਸਤ੍ਰਿਤ ਵਿਵੇਚਨ ਅਸੀਂ ਇੱਕ ਵੱਖਰੇ ਥਾਂ ’ਤੇ ਕਰਾਂਗੇ)। ਪਰੰਤੂ ਬਾਅਦ ਵਿੱਚ, ਜਿਵੇਂ ਉੱਪਰ ਕਿਹਾ ਗਿਆ ਹੈ ਕਿ “ਅਲੰਕਾਰ ਖਾਲੀ ‘ਕਾਵਿ ਦੇ ਗਹਿਣੇ (ਸਜਾਵਟ ਦੇ ਸਾਧਨ) ਮਾਤ ਸਵੀਕਾਰ ਕੀਤੇ ਗਏ ਹਨ ।

ਭਾਰਤੀ ਕਾਵਿ-ਸ -ਸ਼ਾਸਤਰ ਦੇ ਆਚਾਰੀਆਂ ਨੇ ‘ਕਾਵਿ' 'ਚ ਅਲੰਕਾਰਾਂ ਦੇ ਮਹਤੱਵ ਬਾਰੇ ਵੱਖ-ਵੱਖ ਵਿਚਾਰ ਪ੍ਰਗਟ ਕੀਤੇ ਹਨ। ਅਲੰਕਾਰ-ਸੰਪ੍ਰਦਾਇ ਦੇ ਸੰਸਥਾਪਕ ਭਾਮ ਦੇ ਅਨੁਸਾਰ, “ਸੁੰਦਰੀ (ਮੁਟਿਆਰ) ਦਾ ਅਣ-ਸ਼ਿੰਗਾਰਿਆ ਮੁਖੜਾ ਸੋਹਣਾ ਹੁੰਦਾ ਹੋਇਆ ਵੀ ਗਹਿਣਿਆਂ ਤੋਂ ਬਿਨਾਂ ਪੂਰੀ ਸ਼ੋਭਾ ਨਹੀਂ ਦੇਂਦਾ ਹੈ ।” ਅਰਥਾਤ ਸ਼ਬਦ ਅਤੇ ਅਰਥ ਸ਼ਰੀਰ ਵਾਲੀ ਕਵਿਤਾਰੂਪੀ ਮੁਟਿਆਰ ਕਦੇ ਵੀ ‘ਸੁੰਦਰੀ’ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਅਲੰਕਾਰਾਂ (ਉਪਮਾ ਆਦਿ) ਨਾਲ ਸਜਾਈ ਨਾ ਗਈ ਹੋਵੇ। ਇਸੇ ਤਰ੍ਹਾਂ ਹੋਰ ਵੀ ਭਾਰਤੀ ਆਚਾਰੀਆਂ ਦੇ (ਅਲੰਕਾਰਵਾਦੀ ਆਚਾਰੀਆਂ ਨੂੰ ਛੱਡ ਕੇ) ਕਬਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਾਵਿਕਲਾ ਵਿੱਚ ਅਲੰਕਾਰਾਂ ਦਾ ਇੱਕ ਅਤਿ-ਮਹਤੱਵਪੂਰਣ ਸਥਾਨ ਹੁੰਦੇ ਹੋਏ ਵੀ, ਉਹ ਤਾਂ ਕਾਵਿਕਲਾ ਦੇ ਬਾਕੀ ਸਿਰਜਨੀ-ਤੱਤਾਂ ਵਿੱਚੋਂ ਇੱਕ ਹਨ ਜਿਹੜੇ ਬਾਕੀ ਤੱਤਾਂ ਦੇ ਸਹਿਯੋਗ ਨਾਲ ਹੀ ਆਪਣੀ ਹੋਂਦ ਅਥਵਾ ਸਥਿਤੀ ਨੂੰ ਸਾਰਥਕ ਬਣਾ ਸਕਦੇ ਹਨ।ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਨੇ ਅਲੰਕਾਰਾਂ ਦੀ ਵੰਡ ਬਾਰੇ ਆਪਣੇ-ਆਪਣੇ ਮਤ ਸਥਾਪਿਤ ਕੀਤੇ ਹਨ। ਆਨੰਦਵਰਧਨ ਨੇ ਕਿਹਾ ਹੈ ਕਿ “ਕਾਵਿ-ਬੁੱਧੀ ਅਰਥਾਤ ਪ੍ਰਤਿਭਾ ਦੀ ਅਨੰਤ ਸ਼ਕਤੀ ਦੇ ਕਾਰਣ (ਪ੍ਰਤਿਭਾ ਦੇ) ਚਮਤਕਾਰ ਤੋਂ ਉਤਪੰਨ ਅਲੰਕਾਰਾਂ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਹੈ।” ‘ਧਨਿਆਲੋਕ’ ਦੇ ਟੀਕਾਕਾਰ ਅਭਿਨਵਗੁਪਤ ਨੇ ਵੀ ਅਜਿਹਾ ਹੀ ਵਿਚਾਰ ਪ੍ਰਸਤੁਤ ਕੀਤਾ ਹੈ। ਇਸ ਪ੍ਰਸੰਗ 'ਚ ਦੰਡੀ ਦਾ ਇਹ ਕਹਿਣਾ ਜ਼ਿਆਦਾ ਮਹਤੱਵਪੂਰਣ ਹੈ ਕਿ, “ਆਏ ਦਿਨ (ਨਵੇਂ-ਨਵੇਂ) ਅਲੰਕਾਰਾਂ ਦੀ ਸਿਰਜਨਾ ਹੁੰਦੀ ਰਹਿੰਦੀ ਹੈ। ਇਸ ਲਈ ਅਲੰਕਾਰਾਂ ਦੀ ਸਰਬਾਂਗੀ ਅਤੇ ਸੰਪੂਰਣ ਗਿਣਤੀ ਕੋਈ ਨਹੀਂ ਕਰ ਸਕਦਾ ਹੈ।” ਫਿਰ ਵੀ ਭਾਰਤੀ ਆਚਾਰੀਆਂ ਨੇ ਅਲੰਕਾਰਾਂ ਦੀ ਵੰਡ ਕਰਨ ਵੱਲ ਧਿਆਨ ਅਵਸ਼ ਦਿੱਤਾ ਹੈ। ਇਸੇ ਕਾਰਣ ਆਚਾਰੀਆਂ ਨੇ ਅਲੰਕਾਰਾਂ ਨੂੰ-ਔਪਮੇਯ, ਵਿਰੋਧ, ਅਤਿਸ਼ਯ, ਵਾਸਤਵ ਆਦਿ ਅਨੇਕ ਤੱਤਾਂ ਦੇ ਆਧਾਰ ’ਤੇ ਕਾਵਿਗਤ ਅਲੰਕਾਰਾਂ ਦੀ ਵੰਡ ਕਰਨ ਦੇ ਵਿਸ਼ੇਸ ਜਤਨ ਕੀਤੇ ਹਨ; ਪਰ ਮੰਮਟ ਅਤੇ ਵਿਸ਼ਵਨਾਥ ਨੇ ਸ਼ਬਦ ਅਤੇ ਅਰਥ ਨੂੰ ਅਲੰਕਾਰਾਂ ਦਾ ਆਧਾਰ ਮੰਨਦੇ ਹੋਏ-ਸ਼ਬਦਾਲੰਕਾਰ, ਅਰਥਾਲੰਕਾਰ, ਸਬਦਾਰਥ-ਅਲੰਕਾਰ (ਉਭਯਾਲੰਕਾਰ)-ਇੱਕ ਸੌਖੀ ਤਿੰਨ ਤਰ੍ਹਾਂ ਦੀ ਵੰਡ ਪ੍ਰਸਤੁਤ ਕੀਤੀ ਹੈ ਜਿਸਨੂੰ ਅੱਜ ਤੱਕ ਸਵੀਕਾਰ ਕੀਤਾ ਜਾਂਦਾ ਹੈ। ਹੁਣ ਅਸੀਂ ਇਸੇ ਵੰਡ ਦੇ ਆਧਾਰ ’ਤੇ ਪ੍ਰਮੁੱਖ-ਪ੍ਰਮੁੱਖ ਕੁੱਝ ਅਲੰਕਾਰਾਂ ਦੇ ਸਰੂਪ ਦੀ ਚਰਚਾ ਕਰਾਂਗੇ।[4]



  • ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
  • ਦੰਡੀ ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰ ਕਿਹਾ ਜਾਂਦਾ ਹੈ।"
  • ਵਿਸ਼ਵਨਾਥ ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"[1]
Remove ads

ਕਿਸਮਾਂ

ਭਾਰਤੀ ਅਲੰਕਾਰ ਸ਼ਾਸਤਰੀਆਂ ਦੁਆਰਾ ਤਿੰਨ ਪ੍ਰਕਾਰ ਦੇ ਅਲੰਕਾਰ ਦੱਸੇ ਗਏ ਹਨ ਜਿਹਨਾਂ ਵਿੱਚ ਵੱਖਰੇ - ਵੱਖਰੇ ਅਲੰਕਾਰਾਂ ਨੂੰ ਰੱਖਿਆ ਜਾਂਦਾ ਹੈ:-

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads