ਅਲ ਗੋਰ
From Wikipedia, the free encyclopedia
Remove ads
ਅਲਬਰਟ ਆਰਨਲਡ ਅਲ ਗੋਰ, ਜੂਨੀਅਰ (ਜਨਮ 31 ਮਾਰਚ 1948) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 45ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਗੋਰ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ। ਗੋਰ ਇਸ ਦੇ ਪਹਿਲਾਂ 1977-1985 ਤੱਕ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਰਹੇ ਅਤੇ ਫਿਰ 1985-1993 ਤੱਕ ਉਹ ਅਮਰੀਕੀ ਸੈਨੇਟ ਦੇ ਮੈਂਬਰ ਰਹੇ। 1993 ਦੀਆਂ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਿਲ ਕਲਿੰਟਨ ਨੇ ਗੋਰ ਨੂੰ ਆਪਣਾ ਸਾਥੀ ਚੁਣਿਆ 1993 ਵਿੱਚ ਗੋਰ ਕਲਿੰਟਨ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਾਰਜ ਐਚ. ਡਬਲਿਉ. ਬੁਸ਼ ਅਤੇ ਡੈਨ ਕਵੇਲ ਨੂੰ ਹਰਾਇਆ।
ਗੋਰ 2000 ਦੇ ਅਮਰੀਕੀ ਰਾਸ਼ਟਰਪਤੀ ਪਦ ਦੀ ਚੋਣ ਵਿੱਚ ਆਗੂ ਡੇਮੋਕਰੈਟ ਉਮੀਦਵਾਰ ਸਨ ਪਰ ਪਾਪੂਲਰ ਵੋਟ ਜਿੱਤਣ ਦੇ ਬਾਅਦ ਵੀ ਓੜਕ ਰਿਪਬਲੀਕਨ ਉਮੀਦਵਾਰ ਜਾਰਜ ਡਬਲਿਊ. ਬੁਸ਼ ਕੋਲੋਂ ਚੋਣ ਹਾਰ ਗਏ। ਇਸ ਚੋਣ ਦੇ ਦੌਰਾਨ ਫਲੋਰੀਡਾ ਪ੍ਰਾਂਤ ਵਿੱਚ ਹੋਏ ਵੋਟ ਦੀ ਪੁਨਰਗਣਨਾ ਉੱਤੇ ਕਾਨੂੰਨੀ ਵਿਵਾਦ, ਜਿਸ ਉੱਤੇ ਸਰਬ-ਉੱਚ ਅਦਾਲਤ ਨੇ ਬੁਸ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਦੇ ਕਾਰਨ ਇਹ ਚੋਣ ਅਮਰੀਕੀ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਵਿਵਾਦਾਸਪਦ ਮੰਨੀ ਜਾਂਦੀ ਹੈ।
Remove ads
ਨੋਟ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads