ਅਸਤਿਤਵ ਸਾਰ ਤੋਂ ਪਹਿਲਾਂ ਹੈ

From Wikipedia, the free encyclopedia

Remove ads

ਅਸਤਿਤਵ ਸਾਰ ਤੋਂ ਪਹਿਲਾਂ ਹੈ (ਫ਼ਰਾਂਸੀਸੀ: l'existence précède l'essence) ਅਸਤਿਤਵਵਾਦ ਦਾ ਕੇਂਦਰੀ ਦਾਅਵਾ ਹੈ ਜੋ ਅਸਤਿਤਵ ਨਾਲੋਂ ਸਾਰ ਦੀ ਮਹੱਤਤਾ ਦੇ ਪਰੰਪਰਗਤ ਫ਼ਲਸਫ਼ੇ ਨੂੰ ਉਲਟਾਉਂਦਾ ਹੈ।[1] ਅਸਤਿਤਵਵਾਦੀਆਂ ਅਨੁਸਾਰ ਮਨੁੱਖ ਆਪਣੀ ਚੇਤਨਾ ਨੇ ਨਾਲ ਆਪਣੇ ਜੀਵਨ ਦਾ ਮੁੱਲ ਅਤੇ ਮਕਸਦ ਤੈਅ ਕਰਦਾ ਹੈ ਕਿਉਂਕਿ ਮਨੁੱਖ ਦਾ ਕੋਈ ਜਨਮਜਾਤ ਅਸਤਿਤਵ ਨਹੀਂ। ਜਿਸ ਤਰ੍ਹਾਂ ਦੇ ਕਾਰਜ ਉਸਨੂੰ ਬਣਾਉਂਦੇ ਹਨ ਉਹਨਾਂ ਨੂੰ ਕਰਨ ਨਾਲ ਉਹ ਆਪਣੇ ਅਸਤਿਤਵ ਨੂੰ ਵਧੇਰੇ ਸਾਰਥਿਕ ਬਣਾ ਲੈਂਦਾ ਹੈ।[2][3]

ਇਹ ਵਿਚਾਰ 19ਵੀਂ ਸਦੀ ਵਿੱਚ ਦਾਰਸ਼ਨਿਕ ਸੋਰੇਨ ਕੀਰਕੇਗਾਰਦ ਦੀਆਂ ਰਚਨਾਵਾਂ ਵਿੱਚ ਦੇਖਿਆ ਜਾ ਸਕਦਾ ਹੈ,[4] ਪਰ ਇਸਨੂੰ ਸਪਸ਼ਟ ਤੌਰ ਉੱਤੇ ਯੌਂ ਪੌਲ ਸਾਰਤਰ ਨੇ ਸੂਤਰਬੱਧ ਕੀਤਾ। ਇਹ ਵਾਕ ਉਸ ਦੇ 1946 ਵਿੱਚ ਉਸ ਦੇ ਲੈਕਚਰ "ਅਸਤਿਤਵਵਾਦ ਮਨੁੱਖਵਾਦ ਹੈ" ਵਿੱਚ ਸਾਹਮਣੇ ਆਇਆ,[5] ਚਾਹੇ ਕਿ ਹੈਡੇਗਰ ਦੀ ਕਿਤਾਬ ਹੋਂਦ ਅਤੇ ਸਮਾਂ ਵਿੱਚ ਵੀ ਅਜਿਹੇ ਖ਼ਿਆਲ ਦੇਖੇ ਜਾ ਸਕਦੇ ਹਨ।[6] ਸਾਰਤਰ ਦੀ ਦੋਸਤ ਸੀਮੋਨ ਦ ਬੌਵੁਆਰ ਨੇ ਵੀ ਨਾਰੀਵਾਦੀ ਅਸਤਿਤਵਵਾਦ ਵਿੱਚ ਇਸ ਸੰਕਲਪ ਦੀ ਵਰਤੋਂ ਕਰ ਕੇ ਇਹ ਵਿਚਾਰ ਪੇਸ਼ ਕੀਤਾ ਕਿ "ਔਰਤ ਜੰਮਦੀ ਨਹੀਂ, ਬਣ ਜਾਂਦੀ ਹੈ"।[7]

Remove ads

ਸਾਰਤਰ ਦਾ ਨਜ਼ਰੀਆ

ਸਾਰਤਰ ਦਾ ਕਹਿਣਾ ਇਹ ਹੈ ਕਿ "ਅਸਤਿਤਵ ਸਾਰ ਤੋਂ ਪਹਿਲਾਂ ਹੈ" ਦਾ ਮਤਲਬ ਇਹ ਹੈ ਕਿ ਮਨੁੱਖ ਦੀ ਸ਼ਖ਼ਸੀਅਤ ਕਿਸੇ ਪਹਿਲਾਂ ਤੋਂ ਨਿਰਧਾਰਿਤ ਮਾਡਲ ਦੇ ਅਨੁਸਾਰ ਨਹੀਂ ਬਣਦੀ।

ਹੋਰ ਵੇਖੋ

  • ਤਾਬੁਲਾ ਰਾਸਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads