ਅਸ਼ੋਕ ਵਾਜਪਾਈ

ਭਾਰਤੀ ਕਵੀ From Wikipedia, the free encyclopedia

ਅਸ਼ੋਕ ਵਾਜਪਾਈ
Remove ads

ਅਸ਼ੋਕ ਵਾਜਪਾਈ (ਹਿੰਦੀ: अशोक वाजपेयी) (ਜਨਮ 16 ਜਨਵਰੀ 1941) ਇੱਕ ਭਾਰਤੀ ਹਿੰਦੀ ਕਵੀ, ਨਿਬੰਧਕਾਰ, ਸਾਹਿਤਕ ਸੱਭਿਆਚਾਰਕ ਆਲੋਚਕ ਹੈ। ਉਸਨੇ ਸੱਭਿਆਚਾਰ ਅਤੇ ਕਲਾਵਾਂ ਦੇ ਉਘੇ ਪ੍ਰਸ਼ਾਸਕ, ਅਤੇ ਸਾਬਕਾ ਸਿਵਲ ਅਧਿਕਾਰੀ ਵਜੋਂ ਵੀ ਖੂਬ ਸੇਵਾ ਨਿਭਾਈ ਹੈ। ਉਹ ਭਾਰਤ ਦੀ ਕਲਾਵਾਂ ਦੀ ਰਾਸ਼ਟਰੀ ਅਕੈਡਮੀ ਲਲਿਤ ਕਲਾ ਅਕੈਡਮੀ ਦਾ (2008-2011) ਚੇਅਰਮੈਨ ਵੀ ਰਿਹਾ ਹੈ।[1][2] ਉਸਨੇ ਕਵਿਤਾ, ਕਲਾ ਅਤੇ ਆਲੋਚਨਾ ਦੀਆਂ 23 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਕਹੀਂ ਨਹੀਂ ਵਹੀਂ ਲਈ 1994 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਸਾਹਿਤ ਅਕਾਦਮੀ ਇਨਾਮ ਨਾਲ ਨਵਾਜਿਆ ਗਿਆ। [3]

ਵਿਸ਼ੇਸ਼ ਤੱਥ ਅਸ਼ੋਕ ਵਾਜਪਾਈ, ਜਨਮ ...
Remove ads

ਜੀਵਨ

ਅਸ਼ੋਕ ਵਾਜਪਾਈ ਦਾ ਜਨਮ 16 ਜਨਵਰੀ 1941 ਨੂੰ ਮੱਧ ਪ੍ਰਦੇਸ਼ ਸਾਗਰ ਜਿਲ੍ਹੇ ਦੇ ਦੁਰਗ ਵਿੱਚ ਹੋਇਆ ਸੀ। ਉਸ ਦਾ ਪਰਵਾਰ ਨਿਮਨ ਮਧਵਰਗੀ ਅਤੇ ਸੰਸਕਾਰੀ ਸੀ। ਉਸ ਦੀ ਪੜ੍ਹਾਈ ਸਾਗਰ ਯੂਨੀਵਰਸਿਟੀ ਅਤੇ ਸੇਂਟ ਸਟੀਫ਼ਨਜ ਕਾਲਜ ਦਿੱਲੀ ਯੂਨੀਵਰਸਿਟੀ ਤੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਸਰਕਾਰ ਦੇ ਅਹਿਮ ਪਦਾਂ ਉੱਤੇ ਰਹਿੰਦੇ ਹੋਏ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿੱਗਰ ਸਰਗਰਮੀਆਂ ਕਰਦਾ ਰਿਹਾ ਹੈ।

ਰਚਨਾਵਾਂ

ਕਾਵਿ-ਸੰਗ੍ਰਹਿ

  • ਕਹੀਂ ਨਹੀਂ ਵਹੀਂ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-0547-7.
  • ਜੋ ਨਹੀਂ ਹੈ (ਹਿੰਦੀ). ਕਿਤਾਬਘਰ ਪ੍ਰਕਾਸ਼ਨ, 1996. ISBN 81-7016-349-8.
  • ਉਜਾਲਾ ਏਕ ਮੰਦਿਰ ਬਨਾਤਾ ਹੈ (ਹਿੰਦੀ). ਰਾਜਪਾਲ ਐਂਡ ਸੰਜ, ISBN 81-7028-631-X.
  • ਕੁਛ ਰਫੂ ਕੁਛ ਥਿਗੜੇ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-0846-8.
  • ਏਕ ਪਤੰਗ ਅਨੰਤ ਮੇਂ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-1047-0.
  • ਸਮੇਂ ਕੇ ਪਾਸ ਸਮੇਂ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-7178-972-2.
  • [[ਦੁਖ ਚਿੱਠੀਰਸਾ ਹੈ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 978-81-267-1506-0.
  • ਉਮੰਗ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-0979-0.

ਆਲੋਚਨਾ

  • ਫਿਲਹਾਲ
  • ਸੀੜੀਆਂ ਸੁਰੂ ਹੋ ਗਈ ਹੈਂ (ਹਿੰਦੀ). ਵਾਨੀ, 1996. ISBN 81-7055-498-5.
  • ਪਾਓ ਭਾਰ ਜੀਰਾ ਮੇਂ ਬ੍ਰਹਮਭੋਜ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-0533-7.
  • ਕਵਿਤਾ ਕਾ ਗਲਪ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-7119-272-6.
  • ਕੁਛ ਪੂਰਵਗ੍ਰਹਿ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-267-0546-9.
  • ਕਭੀ ਕਭਾਰ (ਹਿੰਦੀ). ਵਾਨੀ, 2000. ISBN 81-7055-716-X.
  • ਬਹੁਰ ਅਕੇਲਾ (ਹਿੰਦੀ). ਵਾਨੀ, 2005.

ਫੁਟਕਲ

  • ਸੰਸ਼ੇ ਕੇ ਸਾਏ (ਹਿੰਦੀ). ਭਾਰਤੀ ਜਨਪੀਠ. ISBN 81-263-1417-6.
  • ਕਵਿਤਾ ਕਾ ਜਨਪਦ'' (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 81-7119-116-9.
  • ਅਵਿਗਨੋਨ''. ਰਾਜਕਮਲ ਪ੍ਰਕਾਸ਼ਨ. ISBN 81-7178-431-3.
  • ਪੁਨਰਵਾਸੁ (ਐੱਸ.)'' (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 978-81-267-1454-4.
  • ਵਿਵਾਕਸ਼ਾ'' (ਹਿੰਦੀ). [[ਰਾਜਕਮਲ ਪ੍ਰਕਾਸ਼ਨ]. ISBN 81-267-1199-X.
  • ਅਨਿਅਤਰਾ '' (ਹਿੰਦੀ). ਜਕਮਲ ਪ੍ਰਕਾਸ਼ਨ. ISBN 978-81-267-2029-3
  • ਅਬ ਜਹਾਂ ਨਹੀਂ'' (ਹਿੰਦੀ). ਪੇਂਗੁਇਨ, 2011. ISBN 978-0-14-310160-4.
  • ਚੋਣਵੀਆਂ ਰਚਨਾਵਾਂ ਦਾ ਸੰਗ੍ਰਹਿ
  • ਪ੍ਰਤਿਨਿਧੀ ਕਵਿਤਾਏਂ: ਅਸ਼ੋਕ ਵਾਜਪਾਈ (ਹਿੰਦੀ). ਰਾਜਕਮਲ ਪ੍ਰਕਾਸ਼ਨ. ISBN 978-81-7178-704-3.

ਸਨਮਾਨ

  • ਦਯਾਵਤੀ ਮੋਦੀ ਕਵੀ ਸਿਖਰ ਸਨਮਾਨ
  • ਸਾਹਿਤ ਅਕਾਦਮੀ ਇਨਾਮ
  • ਕਬੀਰ ਸਨਮਾਨ
  • ਆਫ਼ੀਸਰ ਆਫ਼ ਦ ਆਰਡਰ ਉਮਰ ਆਰਟਸ ਐਂਡ ਲੈਟਰਜ (ਫ਼ਰਾਂਸ ਸਰਕਾਰ)
  • ਆਫ਼ੀਸਰ ਆਫ ਦ ਆਰਡਰ ਆਫ਼ ਕਰਾਸ (ਪੋਲਸ਼ ਸਰਕਾਰ)
  • ਭਾਰਤ ਭਾਰਤੀ ਸਨਮਾਨ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads