ਹਿੰਦੀ ਭਾਸ਼ਾ

ਹਿੰਦੋਸਤਾਨ ਦੀ ਇੱਕ ਭਾਸ਼ਾ From Wikipedia, the free encyclopedia

ਹਿੰਦੀ ਭਾਸ਼ਾ
Remove ads

ਹਿੰਦੀ (हिन्दी) ਇੱਕ ਭਾਸ਼ਾ ਹੈ ਜਿਸਨੂੰ ਸਟੈਂਡਰਡ ਹਿੰਦੀ ਵੀ ਆਖਦੇ ਹਨ। ਇਹ ਭਾਰਤ ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਬਿਹਾਰ ਅਤੇ ਝਾਰਖੰਡ ਵਿੱਚ ਇਹ ਜੱਦੀ ਬੋਲੀ ਅ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇੱਕ ਆ। 2001 ਦੀ ਮਰਦਮਸ਼ੁਮਾਰੀ ਵਿੱਚ ਭਾਰਤ ਦੇ 5 ਕਰੋੜ 20 ਲੱਖ ਵਾਸੀਆਂ ਨੇ ਇਹਨੂੰ ਆਵਦੀ ਜੱਦੀ ਬੋਲੀ ਦੱਸਿਆ।[1] ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ 60 ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।[ਸਰੋਤ ਚਾਹੀਦਾ] ਫ਼ਿਜੀ, ਮਾਰੀਸ਼ਸ, ਗਿਆਨਾ, ਸੂਰੀਨਾਮ ਦੀ ਜ਼ਿਆਦਾਤਰ ਅਤੇ ਨੇਪਾਲ ਦੀ ਕੁਝ ਜਨਤਾ ਹਿੰਦੀ ਬੋਲਦੀ ਹੈ

Thumb
ਦੇਵਨਾਗਰੀ ਲਿਪੀ ਵਿੱਚ ਲਫ਼ਜ਼ "ਹਿੰਦੀ"
Thumb
ਇਲਾਕਾ (ਲਾਲ ਰੰਗ ਵਿਚ) ਜਿੱਥੇ ਹਿੰਦੀ ਮੂਲ ਭਾਸ਼ਾ ਹੈ
Remove ads

ਹਿੰਦੀ ਸ਼ਬਦ ਦੀ ਉਤਪੱਤੀ

ਹਿੰਦੀ ਸ਼ਬਦ ਦਾ ਸੰਬੰਧ ਸੰਸਕ੍ਰਿਤ ਸ਼ਬਦ ਸਿੰਧੂ ਤੋਂ ਮੰਨਿਆ ਜਾਂਦਾ ਹੈ। 'ਸਿੰਧੂ' ਸਿੰਧ ਨਦੀ ਨੂੰ ਕਹਿੰਦੇ ਸਨ ਅਤੇ ਓਸੇ ਅਧਾਰ 'ਤੇ ਉਸਦੇ ਨੇੜੇ ਤੇੜੇ ਦੀ ਭੂਮੀ ਨੂੰ ਸਿੰਧੂ ਕਹਿਣ ਲੱਗੇ। ਇਹ ਸਿੰਧੂ ਸ਼ਬਦ ਈਰਾਨੀ 'ਚ ਜਾ ਕੇ 'ਹਿੰਦੂ', ਹਿੰਦੀ ਅਤੇ ਫਿਰ 'ਭਾਰਤ' ਹੋ ਗਿਆ ਬਾਅਦ 'ਚ ਈਰਾਨੀ ਹੌਲੀ ਹੌਲੀ ਭਾਰਤ ਦੇ ਜਿਆਦਾ ਭਾਗਾਂ ਨਾਲ ਵਾਕਿਫ ਹੁੰਦੇ ਗਏ ਅਤੇ ਇਸ ਸ਼ਬਦ ਦੇ ਅਰਥ 'ਚ ਵਿਸਥਾਰ ਹੁੰਦਾ ਗਿਆ ਅਤੇ ਭਾਰਤ ਸ਼ਬਦ ਪੂਰੇ ਭਾਰਤ ਲਈ ਵਰਤਿਆ ਜਾਣ ਲੱਗਾ। ਏਸੇ ਵਿੱਚ ਈਰਾਨੀ ਦਾ 'ਈਕ' ਧਾਰਣਾ ਲੱਗਣ ਤੋਂ (ਭਾਰਤ ਈਕ)' ਹਿੰਦੀਕ ' ਬਣਿਆ ਜਿਸਦਾ ਅਰਥ ਹੈ 'ਭਾਰਤ ਦਾ'। ਯੂਨਾਨੀ ਸ਼ਬਦ 'ਇੰਦਿਕਾ' ਜਾਂ ਅੰਗਰੇਜ਼ੀ ਸ਼ਬਦ 'ਇੰਡੀਆ' ਆਦਿ ਇਸ 'ਹਿੰਦੀਕ' ਦੇ ਹੀ ਵਿਕਸਿਤ ਰੂਪ ਹਨ। ਹਿੰਦੀ ਭਾਸ਼ਾ ਦੇ ਲਈ ਇਸ ਸ਼ਬਦ ਦਾ ਪ੍ਰਾਚੀਨਤਮ ਵਰਤੋਂ ਸ਼ਰਫੁੱਦੀਨ ਯਜਦੀ ' ਦੇ 'ਜਫਰਨਾਮਾ' (1424) 'ਚ ਮਿਲਦਾ ਹੈ।

ਪ੍ਰੋਫੈਸਰ ਮਹਾਵੀਰ ਸਰਨ ਜੈਨ ਨੇ ਆਪਣੇ "ਹਿੰਦੀ ਅਤੇ ਉਰਦੂ ਕਾ ਫਰਕ" ਸਿਖਰਲੇ ਆਲੇਖ 'ਚ ਹਿੰਦੀ ਦੀ ਵਿਉਂਤਪੱਤੀ 'ਤੇ ਵਿਚਾਰ ਕਰਦੇ ਹੋਏ ਕਿਹਾ ਹੈ ਕਿ ਈਰਾਨ ਦੀ ਪ੍ਰਾਚੀਨ ਭਾਸ਼ਾ 'ਅਵੇਸਤਾ' 'ਚ 'ਸ' ਧੁਨੀ ਨਹੀਂ ਬੋਲੀ ਜਾਂਦੀ ਸੀ। 'ਸ' ਨੂੰ 'ਹ' ਰੂਪ 'ਚ ਬੋਲਿਆ ਜਾਂਦਾ ਸੀ। ਜਿਵੇਂ ਸੰਸਕ੍ਰਿਤ ਦੇ 'ਅਸੁਰ' ਸ਼ਬਦ ਨੂੰ ਉੱਥੇ 'ਅਹੁਰ' ਕਿਹਾ ਜਾਂਦਾ ਸੀ। ਅਫਗਾਨਿਸਤਾਨ ਤੋਂ ਬਾਅਦ ਸਿੰਧ ਨਦੀ ਦੇ ਇਸ ਪਾਰ ਹਿੰਦੁਸਤਾਨ ਦੇ ਪੂਰੇ ਇਲਾਕੇ ਨੂੰ ਪ੍ਰਾਚੀਨ ਫ਼ਾਰਸੀ ਸਾਹਿਤ 'ਚ ਵੀ 'ਭਾਰਤ', 'ਹਿੰਦੁਸ਼' ਦੇ ਨਾਮਾਂ ਨਾਲ ਬੁਲਾਇਆ ਗਿਆ ਹੈ ਅਤੇ ਇੱਥੇ ਦੀ ਕਿਸੀ ਵੀ ਵਸਤੂ, ਭਾਸ਼ਾ, ਵਿਚਾਰ ਨੂੰ ' ਐਡਜੇਕਟਿਵ ' ਦੇ ਰੂਪ 'ਚ 'ਹਿੰਦੀਕ' ਕਿਹਾ ਗਿਆ ਹੈ ਜਿਸਦਾ ਮਤਲਬ ਹੈ 'ਭਾਰਤ ਦਾ'। ਏਹੀ 'ਹਿੰਦੀਕ' ਸ਼ਬਦ ਅਰਬੀ ਤੋਂ ਹੁੰਦਾ ਹੋਇਆ ਗ੍ਰੀਕ 'ਚ 'ਇੰਦੀਕੇ', 'ਇੰਦੀਕਾ', ਲੈਟਿਨ 'ਚ 'ਇੰਦੀਆ' ਅਤੇ ਅੰਗਰੇਜ਼ੀ 'ਚ 'ਇੰਡੀਆ' ਬਣ ਗਿਆ। ਅਰਬੀ ਅਤੇ ਫ਼ਾਰਸੀ ਸਾਹਿਤ 'ਚ ਭਾਰਤ (ਭਾਰਤ)'ਚ ਬੋਲੀ ਜਾਣ ਵਾਲੀ ਭਾਸ਼ਾਵਾਂ ਦੇ ਲਈ 'ਜ਼ਬਾਨ ਏ ਹਿੰਦੀ', ਪਦ ਦੀ ਵਰਤੋਂ ਕੀਤੀ ਗਈ ਹੈ। ਭਾਰਤ ਆਉਣ ਤੋਂ ਬਾਅਦ ਅਰਬੀ, ਫਾਰਸੀ ਬੋਲਣ ਵਾਲਿਆਂ ਨੇ 'ਜ਼ਬਾਨ ਏ ਹਿੰਦੀ', "ਹਿੰਦੀ ਜੁਬਾਨ" ਜਾਂ 'ਹਿੰਦੀ' ਦੀ ਵਰਤੋਂ ਦਿੱਲੀ ਆਗਰਾ ਜ਼ਿਲ੍ਹੇ ਦੇ ਨੇੜੇ-ਤੇੜੇ ਬੋਲੀ ਜਾਣ ਵਾਲੀ ਭਾਸ਼ਾ ਦੇ ਅਰਥ 'ਚ ਕੀਤਾ। ਭਾਰਤ ਦੇ ਗੈਰ ਮੁਸਲਿਮ ਲੋਕ ਤਾਂ ਇਸ ਖੇਤਰ 'ਚ ਬੋਲੇ ਜਾਣ ਵਾਲੇ ਭਾਸ਼ਾ ਰੂਪ ਨੂੰ 'ਭਾਖਾ' ਨਾਮ ਨਾਲ ਬੁਲਾਉਂਦੇ ਸਨ, 'ਹਿੰਦੀ' ਨਾਮ ਨਾਲ ਨਹੀਂ।

Remove ads

ਰਾਜ ਭਾਸ਼ਾ ਹਿੰਦੀ

ਬ੍ਰਿਟਿਸ਼ ਰਾਜ ਸਮੇਂ ਅੰਗਰੇਜ਼ੀ ਰਾਜ ਭਾਸ਼ਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਆਜ਼ਾਦੀ ਪ੍ਰਾਪਤੀ ਦੀ ਲਹਿਰ ਉਭਰਨ ਮੌਕੇ ਵੱਖ ਵੱਖ ਭਾਸ਼ਾਈ ਸਮੂਹਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਨ ਲਈ ‘ਹਿੰਦੋਸਤਾਨੀ’ ਨੂੰ ਸਾਂਝੀ ਭਾਸ਼ਾ ਬਣਾਉਣ ਦੇ ਯਤਨ ਸ਼ੁਰੂ ਹੋਏ। 1918 ਵਿੱਚ ਮਹਾਤਮਾ ਗਾਂਧੀ ਨੇ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਸਥਾਪਤ ਕੀਤੀ। 1925 ਵਿੱਚ ਕਾਂਗਰਸ ਨੇ ਆਪਣੇ ਕੰਮਕਾਜ ਦੀ ਭਾਸ਼ਾ ਨੂੰ ਹਿੰਦੀ ਤੋਂ ਬਦਲ ਕੇ ਹਿੰਦੋਸਤਾਨੀ ਕੀਤਾ। ਕਾਂਗਰਸ ਸਾਰੇ ਭਾਰਤ ਵਿੱਚ ਹਿੰਦੀ ਲਾਗੂ ਕਰਨ ਲਈ ਕਾਹਲੀ ਸੀ। 1937 ਵਿੱਚ ਮਦਰਾਸ ਪ੍ਰੈਜ਼ੀਡੈਂਸੀ ’ਚ ਸੀ. ਰਾਜਾਗੋਪਾਲਾਚਾਰੀ ਦੀ ਅਗਵਾਈ ਵਿੱਚ ਪਹਿਲੀ ਕਾਂਗਰਸ ਸਰਕਾਰ ਬਣੀ ਤਾਂ 14 ਜੁਲਾਈ 1937 ਤੋਂ ਸਕੂਲਾਂ ਵਿੱਚ ਹਿੰਦੀ ਨੂੰ ਵਿਸ਼ੇ ਵਜੋਂ ਪੜ੍ਹਾਉਣ ਦੇ ਹੁਕਮ ਜਾਰੀ ਕੀਤੇ ਗਏ। ਤਾਮਿਲ ਨਾਡੂ ਵਿੱਚ ਇਸ ਹੁਕਮ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਬੁੱਧੀਜੀਵੀਆਂ, ਵਿਦਿਆਰਥੀਆਂ, ਔਰਤਾਂ ਅਤੇ ਤਾਮਿਲ ਬੋਲਦੇ ਮੁਸਲਮਾਨਾਂ ਆਦਿ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਗ੍ਰਿਫ਼ਤਾਰੀਆਂ ਹੋਈਆਂ। ਨੇਤਾਵਾਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਹੋਏ। ਕਾਂਗਰਸ ਸਰਕਾਰ ਨੂੰ ਗੱਦੀ ਛੱਡਣੀ ਪਈ। ਗਵਰਨਰ ਨੂੰ ਹੁਕਮ ਵਾਪਸ ਲੈਣਾ ਪਿਆ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads