ਅਹੰਕਾਰ
From Wikipedia, the free encyclopedia
Remove ads
ਅਹੰਕਾਰ ਤ੍ਰਿਸ਼ਨਾ ਦਾ ਹੀ ਸਰੂਪ ਹੈ। ਇਹ ਦੁਨਿਆਵੀ ਸੁੱਖਾਂ ਨੂੰ ਜਨਮ ਦਿੰਦਾ ਹੈ, ਜਿਸ ਤੋਂ ਕਾਮ ਤੇ ਲੋਭ ਉਪਜਦੇ ਹਨ। ਇਹਨਾਂ ਤੋਂ ਜੋ ਪ੍ਰਾਪਤੀ ਹੁੰਦੀ ਹੈ ਉਹ ਮੋਹ ਦਾ ਰੂਪ ਧਾਰਦੀ ਹੈ, ਜਿਸ ਨੂੰ ਦੁਨਿਆਵੀ ਪਕੜ ਕਹਿੰਦੇ ਹਨ। ਜਦੋਂ ਹਉਮੈ ਮਨੁੱਖ ਅੰਦਰ ਪ੍ਰਬਲ ਹੁੰਦੀ ਹੈ ਤਾਂ ਉਸ ਵਕਤ ਉਸ ਨੂੰ ਪ੍ਰਭੂ ਦੀ ਹੋਂਦ ਨਹੀਂ ਭਾਸਦੀ। ਹਉਮੈ ਦਾ ਰੋਗ ਬਹੁਤ ਹੀ ਮਾੜਾ ਹੈ। ਹਉਮੈ ਦਾ ਗ੍ਰਸਿਆ ਹੋਇਆ ਵਿਅਕਤੀ ਆਪਣੇ ਸਾਰੇ ਕੰਮ-ਕਾਰ ਹੰਕਾਰ ਵਿੱਚ ਰਹਿ ਕੇ ਹੀ ਕਰਦਾ ਹੈ। ਉਸ ਨੂੰ ਆਪਣੀ ਹਰ ਗੱਲ ਸਹੀ ਲੱਗਦੀ ਹੈ। ਹਉਮੈ ਸ਼ਬਦ ‘ਹਉ’ ਅਤੇ ‘ਮੈਂ’ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਜਿੱਥੇ ਮੈਂ ਦਾ ਭਾਵ ਪੈਦਾ ਹੋ ਜਾਵੇ, ਉੱਥੇ ਹਉਮੈ ਹੀ ਹੁੰਦੀ ਹੈ। ਹਉਮੈ ਦਾ ਸ਼ਿਕਾਰ ਵਿਅਕਤੀ ਆਪਣੇ ਅੰਦਰ ਵਿਸ਼ ਘੋਲਦਾ ਰਹਿੰਦਾ ਹੈ ਜਿਸਦੇ ਨਤੀਜੇ ਵਜੋਂ ਉਹ ਮਾਨਸਿਕ ਰੋਗੀ ਬਣ ਜਾਂਦਾ ਹੈ।[1] ਭਾਵੇਂ ਉਸ ਦੀ ਇਹ ਕਮਜ਼ੋਰੀ ਸਭ ਨੂੰ ਛੇਤੀ ਹੀ ਦਿਸਣ ਲੱਗ ਪੈਂਦੀ ਹੈ ਪਰ ਉਹ ਇਸ ਨੂੰ ਲੋਕਾਂ ਸਾਹਮਣੇ ਜ਼ਾਹਰ ਕਰਨ ਤੋਂ ਗੁਰੇਜ਼ ਕਰਦਾ ਹੋਇਆ ਫਿਰ ਹਉਮੈ ਦਾ ਹੀ ਸਹਾਰਾ ਲੈਂਦਾ ਹੈ। ਅਜਿਹੇ ਵਿਅਕਤੀ ’ਤੇ ਪੰਜ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਹਾਵੀ ਹੋ ਜਾਂਦੇ ਹਨ। ਉਹ ਆਪਣੀ ਅਸਲ ਜ਼ਿੰਦਗੀ ਜਿਊਣਾ ਭੁੱਲ ਜਾਂਦਾ ਹੈ। ਉਹ ਦਿਖਾਵੇ ਭਰੀ ਅਤੇ ਫੋਕੀ ਸ਼ਾਨ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦਾ ਹੈ।
ਜ਼ਿਆਦਾਤਰ ਝਗੜਿਆਂ ਦਾ ਕਾਰਨ ਹੰਕਾਰ ਹੀ ਹੁੰਦਾ ਹੈ। ਇਹ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਉਸ ਦਾ ਆਪਾ ਆਪਣੇ ਨਜ਼ਦੀਕੀਆਂ ਨਾਲੋਂ ਟੁੱਟ ਜਾਂਦਾ ਹੈ। ਹੰਕਾਰੀ ਇਨਸਾਨ ਦਾ ਭਾਵੇਂ ਹੰਕਾਰ ਕਾਰਨ ਆਪਣਾ ਕਿੰਨਾ ਹੀ ਨੁਕਸਾਨ ਹੋ ਜਾਵੇ ਪਰ ਉਹ ਆਪਣੀ ਹਉਮੈ ਨਹੀਂ ਛੱਡਦਾ। ਦੁਨੀਆ ਦੇ ਜੀਵ ਹਉਮੈ ਦੇ ਜਾਲ ਵਿੱਚ ਫਸੇ ਹੋਏ ਹਨ। ਉਹ ਹਰ ਸਫ਼ਲਤਾ ਅਤੇ ਵਡਿਆਈ ਦਾ ਸਿਹਰਾ ਆਪਣੇ ਸਿਰ ’ਤੇ ਲੈਂਦੇ ਹਨ। ਅਜਿਹੇ ਇਨਸਾਨ ਆਪਣੀ ਚਤੁਰਾਈ ਅਤੇ ਸਿਆਣਪ ’ਤੇ ਹਰ ਵੇਲੇ ਮਾਣ ਕਰਦੇ ਹਨ। ਪ੍ਰਕਿਰਤੀ ਵਿੱਚ ਹਰ ਕੰਮ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਜਿਸ ਵਿਅਕਤੀ ਨੂੰ ਉਸ ਦੇ ਹੁਕਮ, ਭਾਵ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਦੇ ਅੰਦਰੋਂ ਹਉਮੈ ਖ਼ਤਮ ਹੋ ਜਾਂਦੀ ਹੈ। ਪਰਮਾਤਮਾ ਦੇ ਹੁਕਮ ਨੂੰ ਮੰਨਣਾ ਹੀ ਹਉਮੈ ਦਾ ਖ਼ਾਤਮਾ ਹੈ। ਹਉਮੈ ਵਿੱਚ ਗ੍ਰਸਿਆ ਜੀਵ ਆਪ ਤਾਂ ਦੁਖੀ ਹੁੰਦਾ ਹੀ ਹੈ ਬਲਕਿ ਨਾਲ ਹੀ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ।[2]
- ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਗੁਰੂ ਗਰੰਥ ਸਾਹਿਬ ਅੰਗ 466
Remove ads
ਕਿਸਮਾ
ਹਉਮੈ ਚਾਰ ਪ੍ਰਕਾਰ ਦੀ ਹੁੰਦੀ ਹੈ:-
- ਵਿੱਦਿਆ ਦੀ ਹਉਮੈ
- ਜਾਤ ਦੀ ਹਉਮੈ
- ਕਰਮਾਂ ਦੀ ਹਉਮੈ
- ਪਦਾਰਥਾਂ ਅਥਵਾ ਰਾਜ, ਮਾਲ, ਕੁਟੰਬ, ਜੋਬਨ ਦੀ ਹਉਮੈ
ਹਵਾਲੇ
Wikiwand - on
Seamless Wikipedia browsing. On steroids.
Remove ads